ਵੇਰਕਾ ਦਾ ਪੈਕਟ ਵਾਲਾ ਦਹੀਂ ਖਾਣ ਦੇ ਸ਼ੌਕੀਨ ਸਾਵਧਾਨ! ਇਹ ਵੀਡੀਓ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

Thursday, Aug 11, 2022 - 11:04 AM (IST)

ਜ਼ੀਰਕਪੁਰ (ਗੁਰਪ੍ਰੀਤ) : ਜੇਕਰ ਤੁਸੀਂ ਵੀ ਵੇਰਕਾ ਦਾ ਪੈਕਟ ਵਾਲਾ ਦਹੀਂ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਦਰਅਸਲ ਬਲਟਾਨਾ ਇਲਾਕੇ 'ਚ ਵੇਰਕਾ ਦਹੀਂ ਦੇ ਪੈਕਟ ਚੋਂ ਮਰਿਆ ਹੋਇਆ ਚੂਹਾ ਨਿਕਲਿਆ ਹੈ। ਬਲਟਾਨਾ ਖੇਤਰ ਦੇ ਰਹਿਣ ਵਾਲੇ 21 ਸਾਲਾ ਮੋਹਿਤ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਹੀਂ ਦਾ ਪੈਕੇਟ ਖ਼ਰੀਦਿਆ ਸੀ, ਜਿਸ ਵਿਚੋਂ ਮਰਿਆ ਹੋਇਆ ਚੂਹਾ ਨਿਕਲਿਆ। ਉਨ੍ਹਾਂ ਦੇ ਰਿਸ਼ਤੇਦਾਰ ਨੇ ਪੈਕੇਟ 'ਚੋਂ ਦਹੀਂ ਖਾ ਕੇ ਫਰਿੱਜ 'ਚ ਰੱਖ ਦਿੱਤਾ।

ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਹੋਇਆ ਕਤਲ, ਮਾਤਮ 'ਚ ਬਦਲੀਆਂ ਖ਼ੁਸ਼ੀਆਂ

ਅਗਲੀ ਸਵੇਰੇ ਪੈਕਟ ਦੇ ਛੇਕ 'ਚੋਂ ਦਹੀਂ ਨਹੀਂ ਨਿਕਲਿਆ ਤਾਂ ਪੈਕਟ ਕੱਟਣ ਤੋਂ ਬਾਅਦ ਮਰਿਆ ਹੋਇਆ ਚੂਹਾ ਨਿਕਲਿਆ। ਮੋਹਿਤ ਦੇ ਪਿਤਾ ਸੰਤੋਸ਼ ਕੁਮਾਰ ਨੇ ਦੱਸਿਆ ਕਿ ਦਹੀਂ ਖਾਣ ਨਾਲ ਉਨ੍ਹਾਂ ਦੇ ਪੁੱਤਰ ਨੂੰ ਬੁਖਾਰ ਹੋ ਗਿਆ। ਉਨ੍ਹਾਂ ਨੇ ਪੈਕੇਟ ’ਤੇ ਦਿੱਤੇ ਨੰਬਰ ’ਤੇ ਕਾਲ ਕੀਤੀ ਪਰ ਕੋਈ ਜਵਾਬ ਨਹੀਂ ਆਇਆ। ਉਹ ਚਾਹੁੰਦੇ ਹਨ ਕਿ ਇਸ ਬੈਚ ਦਾ ਦਹੀਂ ਅੱਗੇ ਨਾ ਜਾਵੇ ਅਤੇ ਸਪਾਲਈ ਬੰਦ ਕਰ ਦਿੱਤੀ ਜਾਵੇ।

ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦਾ ਔਰਤਾਂ ਨੂੰ ਤੋਹਫ਼ਾ, ਰੱਖੜੀ ਵਾਲੇ ਦਿਨ ਬੱਸਾਂ 'ਚ ਮੁਫ਼ਤ ਕਰ ਸਕਣਗੀਆਂ ਸਫ਼ਰ

ਇਸ ਸਬੰਧੀ ਕੰਪਨੀ ਦੇ ਜੀ. ਐੱਮ. ਰਾਜ ਕੁਮਾਰ ਦਾ ਕਹਿਣਾ ਹੈ ਕਿ ਦਹੀਂ ਦੇ ਪੈਕਟ 'ਚ ਚੂਹਾ ਹੋਣਾ ਸੰਭਵ ਨਹੀਂ ਹੈ। ਹੋ ਸਕਦਾ ਹੈ ਕਿ ਪਰਿਵਾਰ ਨੇ ਪੈਕੇਟ ਖੋਲ੍ਹ ਕੇ ਰੱਖ ਦਿੱਤਾ ਹੋਵੇ ਅਤੇ ਚੂਹਾ ਵਿੱਚ ਵੜ ਗਿਆ ਹੋਵੇ। ਉਨ੍ਹਾਂ ਕਿਹਾ ਕਿ ਪਲਾਂਟ 'ਚ ਪੂਰੀ ਤਰ੍ਹਾਂ ਸਾਫ਼-ਸਫ਼ਾਈ ਰੱਖੀ ਜਾਂਦੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News