ਪੀ. ਯੂ. ਪਹੁੰਚੇ ਉੱਪ ਰਾਸ਼ਟਰਪਤੀ ਨਾਇਡੂ, ਕੀਤੀ ਆਨਲਾਈਨ ਡਿਗਰੀ ਸਿਸਟਮ ਦੀ ਸ਼ੁਰੂਆਤ

Sunday, Mar 04, 2018 - 06:25 PM (IST)

ਪੀ. ਯੂ. ਪਹੁੰਚੇ ਉੱਪ ਰਾਸ਼ਟਰਪਤੀ ਨਾਇਡੂ, ਕੀਤੀ ਆਨਲਾਈਨ ਡਿਗਰੀ ਸਿਸਟਮ ਦੀ ਸ਼ੁਰੂਆਤ

ਚੰਡੀਗੜ੍ਹ— ਐਤਵਾਰ ਨੂੰ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਦੇ ਤੌਰ 'ਤੇ ਪੰਜਾਬ ਯੂਨੀਵਰਸਿਟੀ ਦੀ 67ਵੀਂ ਕਨਵੋਕੇਸ਼ਨ ਸਮਾਰੋਹ 'ਚ ਹਿੱਸਾ ਲੈਣ ਪਹੁੰਚੇ। ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਇਸ ਮੌਕੇ 'ਤੇ ਡਿੱਗਰੀਆਂ ਵੰਡੀਆਂ ਗਈਆਂ। ਇਥੇ ਉੱਪ ਰਾਸ਼ਟਰਪਤੀ ਨੇ ਆਨਲਾਈਨ ਡਿਗਰੀਆਂ ਦੇਣ ਦੀ ਸ਼ੁਰੂਆਤ ਕੀਤੀ। ਪੰਜਾਬ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣੀ ਹੈ, ਜਿੱਥੇ ਆਨਲਾਈਨ ਡਿਗਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਪੰਜਾਬ ਦੀਆਂ ਕੁਝ ਮਸ਼ਹੂਰ ਸ਼ਖਸੀਅਤਾਂ ਨੂੰ ਉੱਚ ਨਾਗਰਿਕ ਐਵਾਰਡ ਦੇ ਕੇ ਵੀ ਨਵਾਜਿਆ।

PunjabKesari

ਇਸ ਦੌਰਾਨ ਉੱਪ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਜਗਦੀਸ਼ ਸਿੰਘ ਕੇਹਰ ਨੂੰ ਡਾਕਟਰ ਲਾਅ ਦੀ ਡਿਗਰੀ ਦੇ ਕੇ ਸਨਮਾਨਤ ਕੀਤਾ। ਪਦਮ ਵਿਭੂਸ਼ਣ ਨਾਲ ਸਨਮਾਨਤ ਵਿਗਿਆਨੀ ਪ੍ਰੋਫੈਸਰ ਮਨਮੋਹਨ ਸ਼ਰਮਾ ਨੂੰ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਡਾਕਟਰ ਆਫ ਸਾਇੰਸ ਦੀ ਡਿਗਰੀ ਨਾਲ ਸਨਮਾਨਤ ਕੀਤਾ। ਉੱਪ ਰਾਸ਼ਟਰਪਤੀ ਨੇ ਮਸ਼ਹੂਰ ਫਿਸਿਸ਼ਨ ਪ੍ਰੋਫੈਸਰ ਤੇਜਿੰਦਰ ਸਿੰਘ ਵਿਰਦੀ ਨੂੰ ਡਾਕਟਰ ਆਫ ਸਾਇੰਸ ਦੀ ਡਿਗਰੀ ਨਾਲ ਸਨਮਾਨਤ ਕੀਤਾ। ਉੱਪ ਰਾਸ਼ਟਰਪਤੀ ਨੇ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਖੇਡ ਰਤਨ ਦੀ ਡਿਗਰੀ ਨਾਲ ਸਨਮਾਨਤ ਕੀਤਾ। ਇਸ ਤੋਂ ਇਲਾਵਾ ਉੱਪ ਰਾਸ਼ਟਰਪਤੀ ਨੇ ਪਦਮ ਭੂਸ਼ਣ, ਪਦਮ ਵਿਭੂਸ਼ਣ ਪ੍ਰੋਫੈਸਰ ਬੀ. ਐੱਨ. ਗੋਸੁਆਮੀ ਨੂੰ ਗਿਆਨ ਰਤਨ ਦੀ ਡਿਗਰੀ ਨਾਲ ਸਨਮਾਨਤ ਕੀਤਾ ਗਿਆ। ਉੱਪ ਰਾਸ਼ਟਰਪਤੀ ਨੇ ਹੀਰੋ ਗਰੁੱਪ ਦੇ ਚੇਅਰਮੈਨ ਅਤੇ ਸੀ. ਆਈ. ਆਈ. ਦੇ ਪ੍ਰਧਾਨ ਸੁਨੀਲ ਕਾਂਤ ਮੁੰਜਾਲ ਨੂੰ ਉਦਯੋਗ ਰਤਨ ਦੀ ਡਿਗਰੀ ਨਾਲ ਸਨਮਾਨਤ ਕੀਤਾ। 

PunjabKesari
ਡਿਗਰੀਆਂ ਦੇਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅੱਜਕਲ ਹਿੰਦੂਤਵ ਦੀ ਬਹੁਤ ਚਰਚਾ ਹੋ ਰਹੀ ਹੈ ਪਰ ਹਿੰਦੂ ਕੋਈ ਧਰਮ ਨਹੀਂ ਉਹ ਇਕ ਸੰਸਕ੍ਰਿਤੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕ ਸਖਤ ਮਿਹਨਤ ਕਰਕੇ ਦੇਸ ਨੂੰ ਉੱਚਾਈਆਂ ਤੱਕ ਪਹੁੰਚਾ ਰਹੇ ਹਨ। ਸਖਤ ਮਿਹਨਤ ਕੀਤੇ ਬਿਨਾਂ ਕੋਈ ਸਫਲਤਾ ਹਾਸਲ ਨਹੀਂ ਹੁੰਦੀ।

PunjabKesari

ਉੱਪ ਰਾਸ਼ਟਰਪਤੀ ਨੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਦਾਹਰਣ ਦਿੰਦੇ ਹੋਏ ਕਿਹਾ ਦੋਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਉੱਪ ਰਾਸ਼ਟਰਪਤੀ ਨੇ ਕਿਹਾ ਕਿ ਗੂਗਲ ਕਦੇ ਗੁਰੂ ਦਾ ਸਥਾਨ ਨਹੀਂ ਲੈ ਸਕਦਾ ਹੈ।


Related News