ਹੁਣ ਬਿਨਾਂ ''RC-ਲਾਈਸੈਂਸ'' ਦੇ ਸੜਕਾਂ ''ਤੇ ਦੌੜਾ ਸਕੋਗੇ ਇਹ ਵਾਹਨ, ਨਹੀਂ ਹੋਵੇਗਾ ਜ਼ਿਆਦਾ ਖਰਚਾ

09/09/2020 8:29:19 AM

ਲੁਧਿਆਣਾ (ਨਰਿੰਦਰ) : ਭਾਰਤ 'ਚ ਆਉਣ ਵਾਲਾ ਭਵਿੱਖ ਇਲੈਕਟ੍ਰਿਕ ਵਾਹਨਾਂ ਦਾ ਹੈ। ਇੱਕ ਰਿਪੋਰਟ ਦੇ ਮੁਤਾਬਕ-2022 ਤੱਕ ਭਾਰਤ 'ਚ ਇਲੈਕਟ੍ਰਾਨਿਕ ਵਾਹਨਾਂ ਦੀ ਖਰੀਦ ਪੈਟਰੋਲ ਅਤੇ ਡੀਜ਼ਲ ਵਾਹਨਾਂ ਨਾਲੋਂ ਵੱਧ ਜਾਵੇਗੀ ਅਤੇ ਗਾਹਕਾਂ ਦੀ ਇਹ ਪਹਿਲੀ ਪਸੰਦ ਹੋਣਗੇ ਕਿਉਂਕਿ ਪੈਟਰੋਲ ਅਤੇ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਅਜਿਹੇ ਵਾਹਨਾਂ ਲਈ ਕਿਸੇ ਤਰ੍ਹਾਂ ਦੇ ਲਾਈਸੈਂਸ ਜਾਂ ਆਰ. ਸੀ. ਦੀ ਲੋੜ ਨਹੀਂ ਪੈਂਦੀ।

ਇਹ ਵੀ ਪੜ੍ਹੋ : ਖਾਲਿਸਤਾਨੀਆਂ ਦੀ ਹਿੱਟ ਲਿਸਟ 'ਤੇ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ, ਦੂਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ

PunjabKesari

ਲੁਧਿਆਣਾ 'ਚ ਏਵਨ ਦੋਪਹੀਆ ਅਤੇ ਤਿੰਨ ਪਹੀਆ ਇਲੈਕਟ੍ਰਿਕ ਵਾਹਨ ਬਣਾ ਰਿਹਾ ਹੈ। ਸ਼ਹਿਰ 'ਚ ਇਸ ਦਾ ਪਲਾਂਟ ਸਾਲ 2008 'ਚ ਸਥਾਪਿਤ ਕੀਤਾ ਗਿਆ ਸੀ ਪਰ ਕੁਝ ਸਾਲ ਪਹਿਲਾਂ ਹੀ ਇਸ ਨੂੰ ਤਰੀਜ਼ੀਹ ਮਿਲਣੀ ਸ਼ੁਰੂ ਹੋਈ ਤਾਂ 400-500 ਸਕੂਟਰਾਂ ਦੀ ਹਰ ਮਹੀਨੇ ਵਿਕਰੀ ਹੋ ਰਹੀ ਹੈ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਵਾਹਨਾਂ 'ਚ ਵਰਤੀਆਂ ਜਾਣ ਵਾਲੀਆਂ ਬੈਟਰੀਆਂ ਭਾਰਤ 'ਚ ਹੀ ਮੇਕ ਇਨ ਇੰਡੀਆ ਮੁਹਿੰਮ ਦੇ ਤਹਿਤ ਬਣਾ ਕੇ ਵਰਤੋਂ 'ਚ ਲਿਆਂਦੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : 'ਆਪ' ਦੇ ਆਕਸੀਮੀਟਰਾਂ 'ਤੇ ਸਿਹਤ ਮੰਤਰੀ ਦੀ ਵੱਡੀ ਚਿਤਾਵਨੀ, ਲੋਕਾਂ ਨੂੰ ਕੀਤਾ ਸੁਚੇਤ

ਲੁਧਿਆਣਾ 'ਚ 'ਏਵਨ ਇਲੈਕਟ੍ਰਿਕ ਪਲਾਂਟ' ਦੇ ਮੁਖੀ ਅਤੇ ਏ. ਜੀ. ਐਮ. ਅਮਨਦੀਪ ਸਿੰਘ ਨੇ ਦੱਸਿਆ ਕਿ ਇਲੈਕਟ੍ਰਿਕ ਵਾਹਨਾਂ ਦੀ ਮੰਗ ਮਾਰਕਿਟ 'ਚ ਲਗਾਤਾਰ ਵੱਧਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਕੀਮਤ ਬੈਟਰੀ 'ਤੇ ਨਿਰਧਾਰਿਤ ਹੈ ਅਤੇ ਦੋਪਹੀਆ ਵਾਹਨ ਦੀ ਕੀਮਤ 32 ਹਜ਼ਾਰ ਰੁਪਏ ਤੋਂ ਲੈ ਕੇ 54 ਹਜ਼ਾਰ ਰੁਪਏ ਤੱਕ ਹੈ, ਜਿਨ੍ਹਾਂ 'ਚ 80 ਕਿਲੋਮੀਟਰ ਦੀ ਰੇਂਜ ਤੱਕ ਦੇ ਵੀ ਵਾਹਨ ਹਨ ਅਤੇ ਇਸ ਤੋਂ ਇਲਾਵਾ ਤਿੰਨ ਪਹੀਆ ਵਾਹਨ ਦੀ ਕੀਮਤ 1 ਲੱਖ, 20 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ 400-500 ਇਲੈਕਟ੍ਰਿਕ ਵਾਹਨ ਮਹੀਨੇ 'ਚ ਵਿਕਦਾ ਹੈ ਅਤੇ ਪੂਰੇ ਭਾਰਤ 'ਚ ਉਨ੍ਹਾਂ ਦੇ ਡੀਲਰ ਹਨ।

ਇਹ ਵੀ ਪੜ੍ਹੋ : JEE Main ਤੋਂ ਬਾਅਦ ਹੁਣ 13 ਨੂੰ ਹੋਵੇਗੀ 'ਨੀਟ' ਦੀ ਪ੍ਰੀਖਿਆ, NTA ਨੇ ਖਿੱਚੀ ਤਿਆਰੀ

ਉਨ੍ਹਾਂ ਦੱਸਿਆ ਕਿ ਇਹ ਵਾਹਨ ਚਲਾਉਣ ਲਈ ਕਿਸੇ ਰਜਿਸਟ੍ਰੇਸ਼ਨ ਜਾਂ ਲਾਈਸੈਂਸ ਦੀ ਵੀ ਲੋੜ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਆਉਣ ਵਾਲਾ ਭਵਿੱਖ ਇਲੈਕਟ੍ਰਾਨਿਕ ਵਾਹਨਾਂ ਦਾ ਹੈ ਅਤੇ ਜੇਕਰ ਸਰਕਾਰ ਜੇਕਰ ਪੈਟਰੋਲ ਪੰਪ ਵਾਂਗ ਥਾਂ-ਥਾਂ 'ਤੇ ਚਾਰਜ ਕਰਨ ਵਾਲੇ ਪੁਆਇੰਟ ਬਣਾ ਦੇਵੇ ਤਾਂ ਇਸ ਦੀ ਵਿਕਰੀ ਹੋਰ ਵੱਧੇਗੀ। ਦੂਜੇ ਪਾਸੇ ਵਾਹਨ ਖਰੀਦਣ ਆਏ ਗਾਹਕਾਂ ਨੇ ਵੀ ਕਿਹਾ ਕਿ ਇਲੈਕਟ੍ਰਾਨਿਕ ਵਾਹਨਾਂ ਦੇ 'ਚ ਕਾਫੀ ਫਾਇਦਾ ਹੈ ਕਿਉਂਕਿ ਉਨ੍ਹਾਂ ਦੇ ਪੈਟਰੋਲ ਦੀ ਬੱਚਤ ਹੁੰਦੀ ਹੈ। ਗਾਹਕਾਂ ਨੇ ਦੱਸਿਆ ਕਿ ਪੈਟਰੋਲ ਦਿਨੋਂ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ ਅਤੇ ਇਸ ਤੋ ਇਲਾਵਾ ਅਜਿਹੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦਾ ਕੋਈ ਝੰਜਟ ਨਹੀਂ ਹੈ ਅਤੇ ਨਾ ਹੀ ਲਾਈਸੈਂਸ ਦੀ ਲੋੜ ਪੈਂਦੀ ਹੈ।



 


Babita

Content Editor

Related News