ਮੋਹਾਲੀ ''ਚ ਫੋਰਟਿਸ ਹਸਪਤਾਲ ਨੇੜੇ ਗੱਡੀਆਂ ਨੂੰ ਲੱਗੀ ਅੱਗ
Wednesday, Sep 24, 2025 - 01:21 PM (IST)

ਮੋਹਾਲੀ (ਵੈੱਬ ਡੈਸਕ) : ਮੋਹਾਲੀ ਦੇ ਫੇਜ਼-8 ਵਿਖੇ ਸਥਿਤ ਫੋਰਟਿਸ ਹਸਪਤਾਲ ਦੇ ਨੇੜੇ ਪਾਰਕਿੰਗ 'ਚ ਗੱਡੀਆਂ ਨੂੰ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਸੂਤਰਾਂ ਮੁਤਾਬਕ ਇਹ ਘਟਨਾ ਫੇਜ਼-8 ਪੁਲਸ ਥਾਣੇ ਦਾ ਸਾਹਮਣੇ ਵਾਪਰੀ।
ਜਿਨ੍ਹਾ ਗੱਡੀਆਂ ਨੂੰ ਅੱਗ ਲੱਗੀ ਹੈ, ਉਹ ਗੱਡੀਆਂ ਥਾਣੇ ਦੇ ਕੇਸਾਂ ਨਾਲ ਹੀ ਸਬੰਧਿਤ ਦੱਸੀਆਂ ਜਾ ਰਹੀਆਂ ਹਨ। ਇਸ ਹਾਦਸੇ ਦੌਰਾਨ ਕੁੱਝ ਲੋਕਾਂ ਦੀਆਂ ਗੱਡੀਆਂ ਵੀ ਲਪੇਟ 'ਚ ਆ ਗਈਆਂ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਸਪੱਸ਼ਟ ਤੌਰ 'ਤੇ ਪਤਾ ਨਹੀਂ ਲੱਗ ਸਕਿਆ ਹੈ।