ਬਿਕਰਮ ਮਜੀਠੀਆ ਨੂੰ ਅਦਾਲਤ ਵਲੋਂ ਵੱਡੀ ਰਾਹਤ, ਸੁਣਾਇਆ ਗਿਆ ਆਹ ਫ਼ੈਸਲਾ
Wednesday, Sep 10, 2025 - 05:07 PM (IST)

ਮੋਹਾਲੀ (ਜੱਸੀ) : ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਬੈਰਕ ਬਦਲਣ ਅਤੇ ਮੁਲਾਕਾਤ ਮਾਮਲੇ 'ਚ ਰਾਹਤ ਦਿੱਤੀ ਗਈ ਹੈ। ਮਜੀਠੀਆ ਦੀ ਬੈਰਕ ਬਦਲਣ ਵਾਲੀ ਅਰਜ਼ੀ ਦਾ ਅਦਾਲਤ ਵੱਲੋਂ ਨਿਪਟਾਰਾ ਕਰਦਿਆਂ ਤਿੰਨ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਰਜਿਸਟਰੀਆਂ ਕਰਾਉਣ ਵਾਲਿਆਂ ਲਈ ਅਹਿਮ ਖ਼ਬਰ, ਤੁਸੀਂ ਵੀ ਪੜ੍ਹੋ ਕੀ ਹੈ ਪੂਰਾ ਮਾਮਲਾ
ਇਨ੍ਹਾਂ 'ਚ ਪਰਿਵਾਰ ਵੱਲੋਂ ਦਿੱਤੀ ਲਿਸਟ ਮੁਤਾਬਕ ਇਕੱਲੇ-ਇਕੱਲੇ ਵਿਅਕਤੀ ਨੂੰ ਮੁਲਾਕਾਤ ਕਰਨ ਦੀ ਇਜਾਜ਼ਤ ਹੋਵੇਗੀ। ਬਿਕਰਮ ਮਜੀਠੀਆ ਦੀ ਸਕਿਓਰਿਟੀ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਨੂੰ ਸਮੇਂ-ਸਮੇਂ 'ਤੇ ਚੈੱਕ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਵਕੀਲਾਂ ਨੂੰ ਵੀ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁਰੂ ਹੋਣ ਜਾ ਰਿਹਾ ਵੱਡਾ ਪ੍ਰਾਜੈਕਟ! ਪੰਜਾਬੀਆਂ ਦਾ ਲੰਬੇ ਚਿਰਾਂ ਦਾ ਸੁਫ਼ਨਾ ਹੋਇਆ ਪੂਰਾ
ਇਸ ਦੇ ਨਾਲ ਹੀ ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਅਦਾਲਤ 'ਚ ਦਾਖ਼ਲ ਚਾਰਜਸ਼ੀਟ ਦੀ ਫਿਜ਼ੀਕਲ ਕਾਪੀ ਮੰਗਣ ਵਾਲੀ ਅਰਜ਼ੀ ਨੂੰ ਵੀ ਮੰਨ ਲਿਆ ਗਿਆ ਹੈ ਅਤੇ ਸਰਕਾਰੀ ਧਿਰ ਨੂੰ ਫਿਜ਼ੀਕਲੀ ਚਾਰਜਸ਼ੀਟ ਦੀਆਂ ਕਾਪੀਆਂ ਦੇਣ ਦੇ ਹੁਕਮ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8