ਵਾਹਨ ਚੋਰ ਗ੍ਰਿਫਤਾਰ
Sunday, Oct 08, 2017 - 06:01 AM (IST)
ਜਲੰਧਰ, (ਪ੍ਰੀਤ, ਸੁਧੀਰ)— ਵਾਹਨ ਚੋਰੀ ਕਰ ਕੇ ਵੇਚਣ ਵਾਲੇ ਨੌਜਵਾਨ ਨੂੰ ਥਾਣਾ ਨੰਬਰ 2 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨਸ਼ਾ ਪੂਰਤੀ ਲਈ ਵਾਹਨ ਚੋਰੀ ਕਰਦਾ ਤੇ ਸਸਤੇ ਭਾਅ ਵੇਚਦਾ ਸੀ। ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਦੱਸਿਆ ਕਿ ਥਾਣਾ ਨੰਬਰ 2 ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੰਨੀ ਕੁਮਾਰ ਪੁੱਤਰ ਬਲਵੰਤ ਰਾਏ ਵਾਸੀ ਨਿਊ ਰਤਨ ਨਗਰ ਕਟਹਿਰਾ ਮੁਹੱਲਾ ਨੂੰ ਗ੍ਰਿਫਤਾਰ ਕਰ ਕੇ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ। ਮੁਲਜ਼ਮ ਕੋਲੋਂ ਬਰਾਮਦ ਮੋਟਰਸਾਈਕਲ ਉਸਨੇ ਕੁਝ ਮਹੀਨੇ ਪਹਿਲਾਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ ਚੋਰੀ ਕੀਤਾ ਸੀ। ਮੁਲਜ਼ਮ ਕੋਲੋਂ ਪੁੱਛਗਿੱਛ ਦੌਰਾਨ ਦੋ ਮਹੀਨੇ ਪਹਿਲਾਂ ਗੜ੍ਹਾ ਸਬਜ਼ੀ ਮੰਡੀ ਜਲੰਧਰ ਤੋਂ ਚੋਰੀ ਕੀਤਾ ਗਿਆ ਇਕ ਹੋਰ ਮੋਟਰਸਾਈਕਲ ਬਰਾਮਦ ਕੀਤਾ।
