ਵਾਹਨ ਚਾਲਕਾਂ ਦੇ ਕੱਟੇ ਚਲਾਨ

Sunday, Jan 21, 2018 - 01:45 AM (IST)

ਵਾਹਨ ਚਾਲਕਾਂ ਦੇ ਕੱਟੇ ਚਲਾਨ

ਗੁਰਦਾਸਪੁਰ,   (ਦੀਪਕ)-  ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਐੱਸ.ਐੱਸ.ਪੀ. ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਸਪੈਕਟਰ ਪਲਵਿੰਦਰ ਕੌਰ ਤੇ ਸਿਟੀ ਥਾਣਾ ਦੇ ਐੱਸ.ਐੱਚ.ਓ. ਸ਼ਾਮ ਲਾਲ ਦੀ ਸਾਂਝੀ ਅਗਵਾਈ 'ਚ ਨਾਕਾਬੰਦੀ ਕਰ ਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਤੇ ਅਧੂਰੇ ਕਾਗਜ਼ਾਤ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ।ਇਸ ਸੰਬੰਧੀ ਥਾਣਾ ਸਿਟੀ ਦੇ ਮੁਖੀ ਸ਼ਾਮ ਲਾਲ ਤੇ ਟ੍ਰੈਫਿਕ ਇੰਸਪੈਕਟਰ ਪਲਵਿੰਦਰ ਕੌਰ ਨੇ ਦੱਸਿਆ ਕਿ 26 ਜਨਵਰੀ ਦੇ ਮੁੱਖ ਦਿਹਾੜੇ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਅੱਜ ਸ਼ਹਿਰ ਦੇ ਵੱਖ-ਵੱਖ ਚੌਕਾਂ 'ਚ ਪੁਲਸ ਵੱਲੋਂ ਨਾਕਾਬੰਦੀ ਕਰ ਕੇ ਵਾਹਨ ਚਾਲਕਾਂ ਦੇ ਵੱਡੀ ਗਿਣਤੀ 'ਚ ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਵਧੇਰੇ ਵਾਹਨ ਚਾਲਕ ਨੌਜਵਾਨ ਸਨ, ਜੋ ਦੋਪਹੀਆ ਵਾਹਨਾਂ 'ਤੇ ਹੁੱਲੜਬਾਜ਼ੀ ਕਰ ਰਹੇ ਸਨ।ਇਸ ਮੌਕੇ ਏ.ਐੱਸ.ਆਈ. ਸਰਬਜੀਤ ਸਿੰਘ, ਕਾਂਸਟੇਬਲ ਰਾਜੀਵ ਕੁਮਾਰ, ਕਾਂਸਟੇਬਲ ਹਰਦੀਪ ਸਿੰਘ, ਸੰਦੀਪ ਸ਼ਰਮਾ, ਸੁਭਾਸ਼, ਪੀ.ਐੱਚ.ਸੀ. ਮਨਜੀਤ ਸਿੰਘ ਤੇ ਹੋਰ ਕਈ ਮੁਲਾਜ਼ਮ ਹਾਜ਼ਰ ਸਨ।


Related News