ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਦੀ ਮੌਤ
Thursday, Jan 11, 2018 - 12:07 PM (IST)

ਬਟਾਲਾ (ਸੈਂਡੀ) – ਬੁੱਧਵਾਰ ਸ਼ਾਮ ਬਟਾਲਾ-ਜਲੰਧਰ ਰੋਡ 'ਤੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਰਛਪਾਲ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਸੁੱਖਾਚਿੜਾ ਜੋ ਬਟਾਲਾ ਵਿਖੇ ਇਕ ਕਾਰਖਾਨੇ 'ਚ ਚੌਕੀਦਾਰ ਦਾ ਕੰਮ ਕਰਦਾ ਹੈ ਅਤੇ ਅੱਜ ਦੇਰ ਸ਼ਾਮ ਆਪਣੇ ਸਾਈਕਲ 'ਤੇ ਕੰਮ 'ਤੇ ਜਾ ਰਿਹਾ ਸੀ, ਕਿ ਅੱਡਾ ਅੱਚਲ ਸਾਹਿਬ ਦੇ ਨਜ਼ਦੀਕ ਕਿਸੇ ਤੇਜ਼ ਰਫ਼ਤਾਰ ਵਾਹਨ ਸਵਾਰ ਨੇ ਇਸ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਇਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਤੇਜਿੰਦਰ ਪਾਲ ਸਿੰਘ ਗੁਰਾਇਆ, ਕਾਂਸਟੇਬਲ ਹਰੀਸ਼ ਕੁਮਾਰ, ਏ. ਐੱਸ. ਆਈ. ਕੁਲਵੰਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਅਤੇ ਅਣਪਛਾਤੇ ਵਾਹਨ ਸਵਾਰ ਖਿਲਾਫ਼ ਕਾਨੂੰਨੀ ਕਾਰਵਾਈ ਆਰੰਭ ਕੀਤੀ।