ਵਲਟੋਹਾ 'ਚ ਹੋਏ ਕਤਲ ਸਬੰਧੀ ਵੱਡਾ ਖੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਧੀ ਨੇ ਹੀ ਮਰਵਾਇਆ ਸੀ ਪਿਓ

Wednesday, Jul 01, 2020 - 04:00 PM (IST)

ਵਲਟੋਹਾ 'ਚ ਹੋਏ ਕਤਲ ਸਬੰਧੀ ਵੱਡਾ ਖੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਧੀ ਨੇ ਹੀ ਮਰਵਾਇਆ ਸੀ ਪਿਓ

ਵਲਟੋਹਾ (ਬਲਜੀਤ ਸਿੰਘ, ਗੁਰਮੀਤ ਸਿੰਘ) : ਤਰਨਤਾਰਨ ਦੇ ਵਲਟੋਹਾ ਵਿਖੇ ਬੀਤੇ ਦਿਨੀਂ ਸੰਤੋਖ ਸਿੰਘ ਪੁੱਤਰ ਜਰਨੈਲ ਸਿੰਘ ਦਾ ਰਾਤ ਸੁੱਤੇ ਪਏ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕਤਲ ਦੀ ਇਸ ਗੁੱਥੀ ਸੁਲਝਾਉਂਦੇ ਹੋਏ ਥਾਣਾ ਵਲਟੋਹਾ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਮ੍ਰਿਤਕ ਸੰਤੋਖ ਸਿੰਘ ਦੀ ਪਤਨੀ ਗੁਰਜੀਤ ਕੌਰ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋਂ :  ਹਵਸ 'ਚ ਅੰਨ੍ਹੇ ਚਾਚੇ ਦੀ ਕਰਤੂਤ, 9 ਸਾਲਾ ਭਤੀਜੀ ਨਾਲ ਕੀਤਾ ਜਬਰ-ਜ਼ਨਾਹ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਰਾਜਬੀਰ ਸਿੰਘ ਭਿੱਖੀਵਿੰਡ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਸੰਤੋਖ ਸਿੰਘ ਦੀ ਲੜਕੀ ਰਾਜਬੀਰ ਕੌਰ ਦੇ ਗੁਆਂਢ 'ਚ ਰਹਿੰਦੇ ਲੜਕੇ ਮਨਜਿੰਦਰ ਸਿੰਘ ਮਨੀ ਪੁੱਤਰ ਮੰਗਲ ਸਿੰਘ ਵਾਸੀ ਵਲਟੋਹਾ ਨਾਲ ਪ੍ਰੇਮ ਸੰਬੰਧ ਸਨ। ਉਨ੍ਹਾਂ ਦੱਸਿਆ ਕਿ ਰਾਜਵੀਰ ਕੌਰ ਮਨਜਿੰਦਰ ਸਿੰਘ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸ ਦਾ ਪਿਤਾ ਸੰਤੋਖ ਸਿੰਘ ਉਸ ਦੇ ਰਾਹ ਦਾ ਰੋੜਾ ਸੀ, ਜਿਸ ਤੋਂ ਬਾਅਦ ਮਾਂ-ਧੀ ਨੇ ਹਮ ਸਲਾਹ ਹੋ ਕੇ ਜਗਰੂਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਤੋਂ ਹਟਾਏ ਵਾਲਾ ਥਾਣਾ ਚੋਹਲਾ ਸਾਹਿਬ ਅਤੇ ਸਾਜਨ ਸਿੰਘ ਪੁੱਤਰ ਕਾਲਾ ਸਿੰਘ ਪਿੰਡ ਘੜਕਾ ਅਤੇ ਮਨਜਿੰਦਰ ਸਿੰਘ ਰੂਪ ਮੰਨੀ ਪੁੱਤਰ ਮੰਗਲ ਸਿੰਘ ਵਾਸੀ ਵਲਟੋਹਾ ਨੇ ਰਾਤ ਸਮੇਂ ਸੰਤੋਖ ਸਿੰਘ ਦੇ ਘਰ ਦੀ ਕੰਧ ਟੱਪ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਫ਼ਿਲਹਾਲ ਥਾਣਾ ਵਲਟੋਹਾ ਪੁਲਸ ਨੇ ਇਨ੍ਹਾਂ ਪੰਜਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਹੋਰ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋਂ : ਤਰਨਤਾਰਨ 'ਚ ਕੋਰੋਨਾ ਦਾ ਕਹਿਰ, 56 ਸਾਲਾ ਵਿਅਕਤੀ ਨੇ ਤੋੜਿਆ ਦਮ


author

Baljeet Kaur

Content Editor

Related News