ਜਲੰਧਰ 'ਚ ਰਹੀ 'ਵੈਲੇਨਟਾਈਨ ਡੇਅ' ਦੀ ਧੂਮ, 'ਲਵਰਸ' ਤੇ ਦੋਸਤਾਂ ਨੇ ਇੰਝ ਮਨਾਇਆ ਇਹ ਦਿਨ (ਤਸਵੀਰਾਂ)
Thursday, Feb 15, 2018 - 12:59 PM (IST)
ਜਲੰਧਰ— ਪਿਆਰ ਦਾ ਪ੍ਰਤੀਕ ਮੰਨਿਆ ਜਾਣ ਵਾਲਾ 'ਵੈਲੇਨਟਾਈਨ ਡੇਅ' ਦੀ 14 ਫਰਵਰੀ ਨੂੰ ਵਿਸ਼ਵ ਭਰ 'ਚ ਚਹਿਰ-ਪਹਿਲ ਰਹੀ। ਇਸ ਦਿਨ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਹਰ ਥਾਂ 'ਤੇ ਮਨਾਇਆ ਗਿਆ। ਨਵੇਂ ਜੋੜਿਆ 'ਚ ਇਸ ਦਿਨ ਨੂੰ ਲੈ ਕੇ ਭਾਰੀ ਉਤਸ਼ਾਹ ਨਜ਼ਰ ਆਇਆ।

ਇਸ ਦਿਨ ਦੀ ਧੂਮ ਜਲੰਧਰ ਸ਼ਹਿਰ 'ਚ ਵੀ ਦੇਖਣ ਨੂੰ ਮਿਲੀ। ਇਥੇ ਇਹ ਦਿਨ ਸਿਰਫ ਪ੍ਰੇਮੀਆਂ ਜਾਂ ਨਵੇਂ ਜੋੜਿਆਂ ਵੱਲੋਂ ਹੀ ਨਹੀਂ ਸਗੋਂ ਦੋਸਤਾਂ ਵੱਲੋਂ ਵੀ ਇਕ ਦੂਜੇ ਨੂੰ ਨਵੇਂ-ਨਵੇਂ ਤੋਹਫੇ ਦੇ ਕੇ ਮਨਾਇਆ ਗਿਆ। ਵੈਲੇਨਟਾਈਨ ਨੂੰ ਲੁਭਾਉਣ ਲਈ ਪ੍ਰੇਮੀ ਅਤੇ ਪ੍ਰੇਮੀਕਾਵਾਂ ਕਿਤੇ ਤੋਹਫੇ ਅਤੇ ਕਿਤੇ ਫੁੱਲਾਂ ਰਾਹੀਂ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਏ।

ਜਗ੍ਹਾ-ਜਗ੍ਹਾ ਦੁਕਾਨਾਂ ਦੇ ਬਾਹਰ ਪ੍ਰੇਮੀ ਜੋੜਿਆਂ ਨੂੰ ਆਕਰਸ਼ਿਤ ਕਰਨ ਅਤੇ ਵੈਲੇਨਟਾਈਨ-ਡੇਅ-ਸੈਲੀਬ੍ਰੇਸ਼ਨ 'ਚ ਦਿਲ ਦੇ ਆਕਾਰ ਦੇ ਗੁੱਬਾਰਿਆਂ ਨਾਲ ਸਜਾਵਟ ਕੀਤੀ ਗਈ ਸੀ। ਕਈ ਦੁਕਾਨਾਂ ਨੂੰ ਗੁਲਾਬ ਦੇ ਫੁੱਲਾਂ ਨਾਲ ਸਜਾਇਆ ਗਿਆ ਸੀ।







