‘ਵੈਲੇਨਟਾਈਨ ਵੀਕ’ ਦਾ ਦੂਜਾ ਦਿਨ ਪ੍ਰਪੋਜ਼-ਡੇਅ, ਅੱਜ ਹੈ ਇਜ਼ਹਾਰ-ਏ-ਮੁਹੱਬਤ ਦਾ ਦਿਨ

Tuesday, Feb 08, 2022 - 12:02 PM (IST)

‘ਵੈਲੇਨਟਾਈਨ ਵੀਕ’ ਦਾ ਦੂਜਾ ਦਿਨ ਪ੍ਰਪੋਜ਼-ਡੇਅ, ਅੱਜ ਹੈ ਇਜ਼ਹਾਰ-ਏ-ਮੁਹੱਬਤ ਦਾ ਦਿਨ

ਸੁਲਤਾਨਪੁਰ ਲੋਧੀ (ਧੀਰ)- ‘ਫੂਲ ਤੁਮਹੇ ਭੇਜਾ ਹੈ ਖ਼ਤ ਮੇਂ, ਫੂਲ ਨਹੀਂ ਮੇਰਾ ਦਿਲ ਹੈ’, ਇਸ ਗੀਤ ਵਾਂਗ ਹੀ ‘ਲਵ ਵੀਕ’ਦੇ ਆਗਮਨ ਦੇ ਨਾਲ ਹੀ ਪਿਆਰ ਦੀ ਖ਼ੁਸ਼ਬੂ ਹਰ ਫਿਜ਼ਾ ’ਚ ਮਹਿਕਣ ਲੱਗਦੀ ਹੈ। ਪਿਆਰ ਦੀ ਮਿੱਠੀ-ਮਿੱਠੀ ਮਹਿਕ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ, ਕਿਉਂਕਿ ਹੁਣ ਮੌਕਾ ਹੱਥ ਆਇਆ ਹੈ ਤਾਂ ਸ਼ਾਇਦ ਹੀ ਅਜਿਹਾ ਕੋਈ ਸ਼ਖ਼ਸ ਹੋਵੇਗਾ, ਜੋ ਇਸ ਨੂੰ ਗੁਆਉਣਾ ਚਾਹੇਗਾ। ‘ਵੈਲੇਨਟਾਈਨ ਵੀਕ’ ਦਾ ਪਹਿਲਾ ਦਿਨ ਸੀ ਰੋਜ਼ ਡੇਅ।

ਰੋਜ਼ ਡੇਅ ਪ੍ਰੇਮ ਪੁਜਾਰੀਆਂ ਲਈ ਵਿਸ਼ੇਸ਼ ਸੌਗਾਤ ਲੈ ਕੇ ਆਇਆ। ਹੱਥ ਆਏ ਮੌਕੇ ਨੂੰ ਬੇਕਰਾਰ ਜਿੱਥੇ ਪ੍ਰੇਮ ਦੀਵਾਨਿਆਂ ਨੇ ਖ਼ੂਬ ਮਨਾਇਆ ਉੱਥੇ ਹੀ ਬੱਚਿਆਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗੁਲਾਬ ਭੇਟ ਕਰਕੇ ਰੋਜ਼ ਡੇਅ ਦਾ ਆਨੰਦ ਵੀ ਮਾਣਿਆ। ਰੋਜ਼ ਡੇਅ ’ਤੇ ਸਾਲ ਭਰ ਤੱਕ ਦਿਲ ਦੀ ਗੱਲ ਦਿਲ ’ਚ ਲੁਕੋ ਕੇ ਬੈਠੇ ਨੌਜਵਾਨਾਂ ਨੇ ਆਪਣੇ ਪਿਆਰ ਨੂੰ ਪਾਉਣ ਲਈ ਪਹਿਲਾ ਕਦਮ ਵਧਾਇਆ। ਪ੍ਰੇਮ ਪੁਜਾਰੀਆਂ ਨੇ ਇਕ-ਦੂਜੇ ਨੂੰ ਰੈੱਡ ਰੋਜ਼ ਭੇਟ ਕਰਕੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕੀਤਾ। ਬਹੁਤ ਸਾਰੇ ਅਜਿਹੇ ਵੀ ਸਨ, ਜਿਨ੍ਹਾਂ ਨੇ ਦੋਸਤੀ ਦੇ ਰਿਸ਼ਤੇ ਦੀ ਸ਼ੁਰੂਆਤ ਕਰਨ ਲਈ ਇਸ ਦਿਨ ਨੂੰ ਚੁਣਿਆ। ਦੋਸਤਾਂ ਨੇ ਆਪਣੀ ਦੋਸਤੀ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਲਈ ਯੈਲੋ ਗੁਲਾਬ ਦਿੱਤੇ। ਰੋਜ਼ ਡੇਅ ’ਤੇ ਰੁਸਿਆਂ ਨੂੰ ਮਨਾਉਣ ਦੀ ਪਰੰਪਰਾ ਵੀ ਵਿਖਾਈ ਦਿੱਤੀ। ਆਪਣੇ ਰੁਸੇ ਪਾਰਟਨਰਾਂ ਨੂੰ ਮਨਾਉਣ ਲਈ ਸਫੇਦ ਗੁਲਾਬ ਕੰਮ ਆਇਆ। ਪਾਰਟਨਰ ਨੂੰ ਸੌਰੀ ਬੋਲਣ ਲਈ ਵ੍ਹਾਈਟ ਗੁਲਾਬ ਭੇਟ ਕੀਤਾ। ਵੱਡਿਆਂ ਦੇ ਨਾਲ-ਨਾਲ ਨੰਨੇ-ਮੁੰਨਿਆਂ ਦੇ ਹੱਥਾਂ ’ਚ ਗੁਲਾਬ ਦਾ ਫੁੱਲ ਦਿਖਾਈ ਦਿੱਤਾ। ਮਾਸੂਮਾਂ ਨੇ ਦੋਸਤੀ ਦਾ ਆਗਾਜ ਨਵੇਂ ਸਿਰੇ ਤੋਂ ਕਰਨ ਲਈ ਇਸ ਦਿਨ ਨੂੰ ਚੁਣਿਆ ਅਤੇ ਆਪਣੇ ਦੋਸਤਾਂ ਨੂੰ ਗੁਲਾਬ ਦਿੱਤਾ। ਮਾਤਾ-ਪਿਤਾ ਨੂੰ ਹੀ ਵੈਲੇਨਟਾਈਨ ਮਨਾਉਣ ਵਾਲਿਆਂ ਨੇ ਉਨ੍ਹਾਂ ਨੂੰ ਗੁਲਾਬ ਭੇਂਟ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਨਾਬਾਲਗ ਕੁੜੀ ਦਾ ਗਲਾ ਵੱਢ ਕੇ ਕਤਲ, ਖੇਤਾਂ ’ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

PunjabKesari

ਰੋਜ਼ ਡੇਅ ’ਤੇ ਆਨਲਾਈਨ ਗੁਲਾਬ ਭੇਜਣ ਦਾ ਦਿਸਿਆ ਰੁਝਾਨ
ਹਮੇਸ਼ਾ ਭਗਵਾਨ ਦੇ ਚਰਨਾਂ ’ਚ ਹੀ ਸਜਣ ਵਾਲੇ ਗੁਲਾਬ ਦਾ ਫੁੱਲ ਅੱਜ ਲੋਕਾਂ ਦੇ ਹੱਥ ’ਚ ਜ਼ਿਆਦਾ ਨਜ਼ਰ ਆਇਆ। ਗੁਲਾਬ ਦੀ ਵਿਕਰੀ ਕਰਨ ਵਾਲਿਆਂ ਦੀ ਰੋਜ਼ ਡੇਅ ’ਤੇ ਪੌ ਬਾਰਾਂ ਰਹੀ। ਪਹਿਲਾਂ ਦੀ ਤੁਲਣਾ ’ਚ ਗੁਲਾਬਾਂ ਦੀ ਵਿਕਰੀ ਵਧੀ ਅਤੇ ਗੁਲਾਬ ਦੇ ਰੇਟਾਂ ’ਚ ਵੀ ਉਛਾਲ ਆਇਆ। ਨੌਜਵਾਨਾਂ ਨੇ ਜ਼ਿਆਦਾਤਰ ਰੈੱਡ ਰੋਜ਼ ਖਰੀਦਣ ’ਚ ਹੀ ਦਿਲਚਸਪੀ ਵਿਖਾਈ। ਰੈੱਡ ਦੇ ਨਾਲ-ਨਾਲ ਯੈਲੋ ਗੁਲਾਬ ਵੀ ਖ਼ੂਬ ਵਿਕਿਆ। ਰੋਜ਼ ਡੇਅ ’ਤੇ ਮਿਲ ਕੇ ਤਾਂ ਗੁਲਾਬ ਭੇਟ ਕਰਨ ਦੀ ਪਰੰਪਰਾ ਤਾਂ ਨਿਭਾਈ ਹੀ ਗਈ ਪਰ ਨਾਲ ਹੀ ਦੂਰ ਬੈਠੇ ਆਪਣੇ ਚਾਹੁਣ ਵਾਲਿਆਂ ਨੂੰ ਗੁਲਾਬ ਭੇਜਣ ਲਈ ਹਾਈਟੈਕ ਪ੍ਰੇਮ ਪੁਜਾਰੀਆਂ ਨੇ ਇੰਟਰਨੈੱਟ ਦਾ ਸਹਾਰਾ ਲਿਆ। ਚਾਹੁਣ ਵਾਲਿਆਂ ਨੇ ਆਪਣੇ ਦੂਰ ਬੈਠਿਆਂ ਨੂੰ ਆਨਲਾਈਨ ਗੁਲਾਬ ਭੇਜ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ ’ਚ ਦੇਰੀ ਨਹੀਂ ਕੀਤੀ।

ਸਮੇਂ ਦੇ ਨਾਲ ਬਦਲਿਆ ਪਿਆਰ-ਏ-ਇਜ਼ਹਾਰ ਦਾ ਤਰੀਕਾ
ਮੇਰਾ ਪ੍ਰੇਮ ਪੱਤਰ ਪਡ਼ਕਰ ਤੁਮ ਨਾਰਾਜ਼ ਨਾ ਹੋਨਾ ਬਦਲਦੇ ਤਿਉਹਾਰ ਮਨਾਉਣ ਦੇ ਤੌਰ ਤਰੀਕਿਆਂ ਦੀ ਤਰ੍ਹਾਂ ਸਮੇਂ ਦੇ ਨਾਲ-ਨਾਲ ਪਿਆਰ ਦੀ ਪਰਿਭਾਸ਼ਾ ਬਦਲੀ ਹੈ। ਇਸ ਤਰ੍ਹਾਂ ਨਾਲ ਬਦਲਦੇ ਵਕਤ ਦੇ ਨਾਲ-ਨਾਲ ਪਿਆਰ ਦਾ ਇਜ਼ਹਾਰ ਕਰਨ ਦਾ ਤਰੀਕਾ ਵੀ ਬਦਲ ਜਿਹਾ ਗਿਆ ਹੈ। ਹੁਣ ਉਹ ਜ਼ਮਾਨਾ ਗਿਆ ਜਦੋਂ ਚੋਰੀ-ਚੋਰੀ ਚੁਪਕੇ-ਚੁਪਕੇ ਪ੍ਰੇਮੀ ਇਕ-ਦੂਸਰੇ ਨੂੰ ਪੱਤਰ ਲਿਖ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਪਿਆਰ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੀ ਮੀਡੀਆ ਫੇਸਬੁੱਕ ਤੇ ਸੋਸ਼ਲ ਨੈਟਵਰਕਿੰਗ ਸਾਈਟਾਂ ਨੇ ਸਰਲ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ‘ਆਪ’ ਆਗੂ ਜਰਨੈਲ ਸਿੰਘ ਦਾ ਕਾਂਗਰਸ ’ਤੇ ਤੰਜ, ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਰੈਕਟਰਲੈੱਸ

PunjabKesari

ਜੀਵਨ ਦਾ ਅਨਮੋਲ ਤੋਹਫ਼ਾ ਹੈ ਪਿਆਰ
ਪਿਆਰ ਇਨਸਾਨ ਦੀ ਜ਼ਿੰਦਗੀ ਦਾ ਉਹ ਅਨਮੋਲ ਤੋਹਫਾ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਇਹ ਵੀ ਸੱਚ ਹੈ ਕਿ ਕਿਸੇ ਨਾਲ ਮੁਹੱਬਤ ਹੋਣ ਮਗਰੋਂ ਚੰਗੇ ਜਾਂ ਬੁਰੇ ਦੀ ਪਰਵਾਹ ਨਹੀਂ ਰਹਿੰਦੀ। ਰਾਜੇਸ਼ ਸ਼ਰਮਾ ਦੇ ਅਨੁਸਾਰ ਪਿਆਰ ’ਚ ਡੁੱਬਣ ਵਾਲਿਆਂ ਨੂੰ ਆਪਣੇ ਪਿਆਰ ਤੋਂ ਇਲਾਵਾ ਕੁਝ ਨਜ਼ਰ ਨਹੀਂ ਆਉਂਦਾ। ਆਸ਼ਕਾਂ ਨੂੰ ਆਪਣੇ ਪਰਿਵਾਰ, ਕੈਰੀਅਰ, ਬਿਜ਼ਨੈੱਸ ਦੀ ਪਰਵਾਹ ਨਹੀਂ ਰਹਿੰਦੀ। ਬਸ ਮਨ ’ਚ ਇਕ ਹੀ ਚਾਹਤ ਹੁੰਦੀ ਹੈ ਕਿ ਉਹ ਆਪਣੇ ਚਾਹੁਣ ਵਾਲੇ ਨੂੰ ਸਭ ਕੁਝ ਦੇ ਦੇਣ। ਉਸ ਦੀ ਹਰ ਖਵਾਇਸ਼ ਨੂੰ ਪੂਰਾ ਕਰਨ। ਸਾਥੀ ਦੀ ਪਸੰਦ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਘਰ ਜਾਂ ਆਫ਼ਿਸ ’ਚ ਭਾਵੇਂ ਇਨਸਾਨ ਪੂਰਾ ਧਿਆਨ ਨਾ ਦੇਣ ਪਾਉਣ ਪਰ ਆਪਣੇ ਦਿਲਬਰ ਨੂੰ ਮਿਲਣ ਲਈ ਪੂਰਾ ਸਮਾਂ ਕੱਢਣਾ ਹੀ ਪੈਂਦਾ ਹੈ। ਮੁਹੱਬਤ ਦੇ ਕਦਰਦਾਨ ਕਹਿੰਦੇ ਹਨ ਕਿ ਪਹਿਲੀ ਨਜ਼ਰ ਦਾ ਪਿਆਰ ਹੈ ਜੋ ਬੱਸ ਦੇਖਦੇ ਹੀ ਹੋ ਜਾਂਦਾ ਹੈ। ਇਹ ਮੁਹੱਬਤ ਦਾ ਤੀਰ ਦੇਖਦੇ ਹੀ ਦੇਖਦੇ ਜਿਗਰ ਦੇ ਪਾਰ ਹੋ ਜਾਂਦਾ ਹੈ। ਪਿਆਰ ’ਚ ਬਿਤਾਏ ਲਮਹੇ ਦੇ ਸਹਾਰੇ ਇਨਸਾਨ ਆਪਣਾ ਸੰਪੂਰਨ ਜੀਵਨ ਤੱਕ ਬਿਤਾ ਦਿੰਦੇ ਹਨ। ਮੁਹੱਬਤ ’ਚ ਇਨਸਾਨ ਸਭ ਕੁਝ ਕਰ ਗੁਜਰਦਾ ਹੈ ਅਜਿਹੇ ਕੰਮ ਜਿਸਦੇ ਬਾਰੇ ਇਨਸਾਨ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਹੋ ਜਾਂਦਾ ਹੈ।

ਇਕ-ਦੂਜੇ ਨੂੰ ਕਹਿ ਦਿਓ ਦਿਲ ਦੀ ਗੱਲ
ਵੀਕ ਦਾ ਪਹਿਲਾ ਦਿਨ ਰੋਜ਼ ਡੇਅ ਬੀਤ ਗਿਆ। ਹੁਣ ਵਾਰੀ ਆਈ ਪ੍ਰਪੋਜ਼ ਡੇਅ ਦੀ। ਅੱਜ ਪ੍ਰਪੋਜ਼ ਡੇਅ ਹੈ। ਪ੍ਰਪੋਜ਼ ਡੇਅ ਦਾ ਇੰਤਜ਼ਾਰ ਯੁਵਾ ਬੜੀ ਬੇਸਬਰੀ ਨਾਲ ਕਰਦੇ ਹਨ। ਇਹ ਦਿਨ ਵੀ ਬਹੁਤ ਖਾਸ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪ੍ਰਪੋਜ਼ ਡੇਅ ’ਤੇ ਆਪਣੇ ਦਿਲ ਦੀ ਗੱਲ ਬੇਝਿਜਕ ਇਕ-ਦੂਸਰੇ ਨੂੰ ਕਹਿ ਸਕਦੇ ਹਾਂ। ਕੈਪਟਨ ਰਵੀ ਸ਼ਰਮਾ ਦੇ ਅਨੁਸਾਰ ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਪਿਆਰ ਹੋ ਜਾਵੇ ਤਾਂ ਇਜ਼ਹਾਰ ’ਚ ਦੇਰੀ ਨਹੀਂ ਕਰਨੀ ਚਾਹੀਦੀ। ਇਜ਼ਹਾਰ ’ਚ ਦੇਰੀ ਹੋ ਗਈ ਤਾਂ ਉਸਦਾ ਕੀ ਫਾਇਦਾ, ਇਸ ਲਈ ਜੇਕਰ ਦਿਲ ’ਚ ਕੁਝ-ਕੁਝ ਹੋਣ ਲੱਗੇ ਤੇ ਕੋਈ ਅੱਖਾਂ ਦੇ ਰਸਤੇ ਦਿਲ ’ਚ ਉਤਰਨ ਲੱਗੇ ਤਾਂ ਸਮਾਂ ਰਹਿੰਦੇ ਹੀ ਉਸਨੂੰ ਦੱਸ ਦਿਓ ਕਿ ਸਾਨੂੰ ਮੁਹੱਬਤ ਹੋ ਗਈ ਹੈ। ਜੇਕਰ ਸਮਾਂ ਰਹਿੰਦੇ ਪਿਆਰ ਦਾ ਇਜ਼ਹਾਰ ਹੋ ਜਾਵੇ ਤਾਂ ਸੰਭਵ ਹੈ ਤੁਹਾਨੂੰ ਪਿਆਰ ਮਿਲ ਜਾਵੇ ਪਰ ਜੇਕਰ ਸਮਾਂ ਨਿਕਲ ਜਾਵੇ ਤਾ ਪਿਆਰ ਬਹੁਤ ਦੂਰ ਨਿਕਲ ਜਾਂਦਾ ਹੈ ਤੇ ਕੇਵਲ ਪਛਤਾਵਾ ਹੀ ਮਿਲਦਾ ਹੈ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ CM ਚੰਨੀ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News