ਅਹਿਮ ਖ਼ਬਰ : 15 ਸਾਲਾਂ ਤੋਂ ਪੁਰਾਣੇ ਸਰਕਾਰੀ ਵਾਹਨਾਂ ਦੀ ਅਪ੍ਰੈਲ ਤੋਂ ਰਜਿਸਟ੍ਰੇਸ਼ਨ ਰੱਦ, ਤਿਆਰ ਕਰਵਾਈ ਜਾ ਰਹੀ ਸੂਚੀ

Friday, Mar 10, 2023 - 08:47 AM (IST)

ਅਹਿਮ ਖ਼ਬਰ : 15 ਸਾਲਾਂ ਤੋਂ ਪੁਰਾਣੇ ਸਰਕਾਰੀ ਵਾਹਨਾਂ ਦੀ ਅਪ੍ਰੈਲ ਤੋਂ ਰਜਿਸਟ੍ਰੇਸ਼ਨ ਰੱਦ, ਤਿਆਰ ਕਰਵਾਈ ਜਾ ਰਹੀ ਸੂਚੀ

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਫੇਜ਼ ਵਾਈਜ਼ ਹਟਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਪ੍ਰਸ਼ਾਸਨ ਵਲੋਂ 15 ਸਾਲਾਂ ਤੋਂ ਜ਼ਿਆਦਾ ਪੁਰਾਣੇ ਸਰਕਾਰੀ ਵਾਹਨਾਂ ਦੀ ਰਜਿਸਟ੍ਰੇਸ਼ਨ ਪਹਿਲੀ ਅਪ੍ਰੈਲ ਤੋਂ ਰੱਦ ਕਰ ਦਿੱਤੀ ਜਾਵੇਗੀ। ਯੂ. ਟੀ. ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਦੇ ਨੋਟੀਫਿਕੇਸ਼ਨ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ 15 ਸਾਲ ਪੂਰੇ ਕਰ ਚੁੱਕੀਆਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀਆਂ ਬੱਸਾਂ, ਨਗਰ ਨਿਗਮ ਨਾਲ ਜੁੜੇ ਵਾਹਨਾਂ ਸਮੇਤ ਸਾਰੇ ਸਰਕਾਰੀ ਵਾਹਨਾਂ ਦੀ ਰਜਿਸਟ੍ਰੇਸ਼ਨ ਪਹਿਲੀ ਅਪ੍ਰੈਲ ਤੋਂ ਰੱਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਸਕ੍ਰੈਪ ਕੀਤੇ ਜਾਣ ਵਾਲੇ ਵਾਹਨਾਂ ਦੀ ਸੂਚੀ ਤਿਆਰ ਕਰ ਰਿਹਾ ਹੈ। ਇਸ ਪ੍ਰੀਕਿਰਿਆ ਦੇ ਨਾਲ ਵਾਹਨਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਚੰਡੀਗੜ੍ਹ 'ਚ ਨੈਸ਼ਨਲ ਵ੍ਹੀਕਲ ਸਕ੍ਰੈਪੇਜ ਪਾਲਿਸੀ ਦੇ ਤਹਿਤ ਗੈਰ-ਟਰਾਂਸਪੋਰਟ ਵਾਹਨਾਂ ’ਤੇ 25 ਫ਼ੀਸਦੀ ਤੱਕ ਦੀ ਰਿਆਇਤ ਮਿਲ ਸਕਦੀ ਹੈ, ਜਦੋਂ ਕਿ ਟਰਾਂਸਪੋਰਟ ਵਾਹਨ ’ਤੇ 15 ਫ਼ੀਸਦੀ ਤੱਕ ਦੀ ਰਿਆਇਤ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪੰਜਾਬ BJP ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਸ ਨੇ ਕੀਤੀਆਂ ਪਾਣੀ ਦੀਆਂ ਵਾਛੜਾਂ (ਤਸਵੀਰਾਂ)

ਪਾਲਿਸੀ ਦੀ ਵਰਤੋਂ ਕਰਨ ਵਾਲੇ ਕਿਸੇ ਵਿਅਕਤੀ, ਜੇਕਰ ਉਹ ਬਾਅਦ 'ਚ ਵਾਹਨ ਖਰੀਦਦੇ ਹਨ, ਤਾਂ ਉਤਸ਼ਾਹ ਵਜੋਂ ਰੋਡ ਟੈਕਸ ’ਤੇ 25 ਫ਼ੀਸਦੀ ਦੀ ਛੋਟ ਮਿਲੇਗੀ। ਦੇਸ਼ 'ਚ ਵ੍ਹੀਕਲ ਸਕ੍ਰੈਪੇਜ ਪਾਲਿਸੀ ਦਾ ਮਕਸਦ ਸ਼ਹਿਰ ਦੀਆਂ ਸੜਕਾਂ ਦੇ ਨਾਲ-ਨਾਲ ਰਾਜਮਾਰਗਾਂ ਤੋਂ ਪੁਰਾਣੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਉਣਾ ਹੈ। ਇਸ ਨਾਲ ਵਾਹਨ ਉਤਸਰਜਨ ਦੇ ਪੱਧਰ ਨੂੰ ਘੱਟ ਕਰਨ 'ਚ ਹਾਂ-ਪੱਖੀ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਨਾਲ ਹੀ ਸੰਭਾਵਿਕ ਰੂਪ ਨਾਲ ਨਵੇਂ ਵਾਹਨਾਂ ਦੀ ਮੰਗ ਨੂੰ ਵੀ ਉਤਸ਼ਾਹ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਅਗਸਤ 'ਚ ਭਾਰਤ ਦੀ ਵਾਹਨ ਸਕ੍ਰੈਪੇਜ ਨੀਤੀ ਲਾਂਚ ਕੀਤੀ ਸੀ। ਇਸ ਦੇ ਤਹਿਤ ਨਿੱਜੀ ਵਾਹਨਾਂ ਲਈ 20 ਸਾਲ ਬਾਅਦ ਆਟੋਮੇਟਿਡ ਸੈਂਟਰਸ 'ਚ ਫਿਟਨੈੱਸ ਟੈਸਟਿੰਗ ਤੋਂ ਗੁਜਰਨਾ ਲਾਜ਼ਮੀ ਹੈ, ਜਦੋਂ ਕਿ ਕਾਰੋਬਾਰੀ ਵਾਹਨਾਂ ਦੀ 15 ਸਾਲ ਬਾਅਦ ਟੈਸਟਿੰਗ ਹੋਵੇਗੀ। ਪੁਰਾਣੀਆਂ ਗੱਡੀਆਂ ਦਾ ਫਿਟਨੈੱਸ ਟੈਸਟ ਆਟੋਮੇਟੇਡ ਸੈਂਟਰਸ 'ਚ ਕੀਤਾ ਜਾਵੇਗਾ। ਇਨ੍ਹਾਂ ਸੈਂਟਰਾਂ ’ਤੇ ਵਾਹਨਾਂ ਦਾ ਫਿਟਨੈੱਸ ਟੈਸਟ ਹੋਵੇਗਾ, ਜਿੱਥੇ ਉਨ੍ਹਾਂ ਨੂੰ ਸਰਟੀਫਿਕੇਟ ਮਿਲੇਗਾ। ਪਾਲਿਸੀ ਤਹਿਤ ਚੰਡੀਗੜ੍ਹ ਆਪਣੀ ਪਹਿਲੀ ਵ੍ਹੀਕਲ ਸਕ੍ਰੈਪੇਜ ਫੈਸਿਲਿਟੀ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਪਲਾਂਟ ਨੂੰ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਜਿਨ੍ਹਾਂ ਲੋਕਾਂ ਕੋਲ ਪੁਰਾਣੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਹਨ, ਉਹ ਆਪਣੇ ਵਾਹਨਾਂ ਨੂੰ ਕਬਾੜ 'ਚ ਦੇਣ ਦਾ ਬਦਲ ਚੁਣ ਸਕਦੇ ਹਨ ਅਤੇ ਉਸ ਤੋਂ ਬਾਅਦ ਸਪੈਸ਼ਲ ਇੰਸੈਂਟਿਵ ਦੀ ਉਮੀਦ ਕਰ ਸਕਦੇ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਜ਼ਬਰਦਸਤ ਹੰਗਾਮਾ, ਮੂਸੇਵਾਲਾ ਕਤਲ ਕਾਂਡ 'ਤੇ ਕਾਂਗਰਸ ਨੇ ਕੀਤਾ ਵਾਕਆਊਟ
ਆਟੋਮੇਟਿਡ ਇੰਸਪੈਕਸ਼ਨ ਸੈਂਟਰ ਚੈੱਕ ਕਰੇਗਾ ਵਾਹਨ ਫਿਟਨੈੱਸ
ਆਟੋਮੇਟਿਡ ਵਾਹਨ ਫਿਟਨੈੱਸ ਇੰਸਪੈਕਸ਼ਨ ਸੈਂਟਰ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਦੀ ਮਦਦ ਨਾਲ ਚੰਡੀਗੜ੍ਹ 'ਚ ਬਣ ਰਿਹਾ ਹੈ। ਇਸ ਸੈਂਟਰ ’ਤੇ ਵਾਹਨਾਂ ਨੂੰ ਤਕਨੀਕੀ ਪਹਿਲੂਆਂ ’ਤੇ ਪਰਖਦਿਆਂ ਫਿਟਨੈੱਸ ਟੈਸਟ ਹੋਵੇਗਾ। ਵਾਹਨ ਦੀ ਬਾਡੀ ਤੋਂ ਲੈ ਕੇ ਸੁਰੱਖਿਆ ਪ੍ਰਬੰਧ ਨੂੰ ਆਟੋਮੈਟਿਕ ਹੀ ਪਰਖਿਆ ਜਾਵੇਗਾ। ਇਹ ਸੈਂਟਰ ਛੇਤੀ ਸ਼ੁਰੂ ਹੋ ਜਾਵੇਗਾ। ਅਜੇ ਤੱਕ ਵਾਹਨਾਂ ਦੀ ਫਿਟਨੈੱਸ ਮੈਨੂਅਲੀ ਮੋਟਰ ਵ੍ਹੀਕਲ ਇੰਸਪੈਕਟਰ ਪਰਖਦੇ ਹਨ। ਇਸ 'ਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਹਨ। ਇਹੀ ਕਾਰ ਹੈ ਕਿ ਇਹੋ ਜਿਹੇ ਵਾਹਨ ਵੀ ਸੜਕ ’ਤੇ ਹੁੰਦੇ ਹਨ, ਜੋ ਚੱਲਣ ਯੋਗ ਹਾਲਤ 'ਚ ਨਹੀਂ ਹੁੰਦੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News