ਪੰਜਾਬ ਦੀ ਧੀ ਅਮਨਦੀਪ ਕੌਰ ਨੇ ਵਧਾਇਆ ਦੇਸ਼ ਦਾ ਮਾਣ, ਕੈਲੀਫੋਰਨੀਆ 'ਚ ਬਣੀ 'ਸ਼ੈਰਿਫ'

Friday, Jun 18, 2021 - 12:35 PM (IST)

ਪੰਜਾਬ ਦੀ ਧੀ ਅਮਨਦੀਪ ਕੌਰ ਨੇ ਵਧਾਇਆ ਦੇਸ਼ ਦਾ ਮਾਣ, ਕੈਲੀਫੋਰਨੀਆ 'ਚ ਬਣੀ 'ਸ਼ੈਰਿਫ'

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਸਨ-ਜੋਕੋਕਿਨ ਨਾਂ ਦੀ ਕਾਉਂਟੀ ਵਿਚ ਪੰਜਾਬ ਦੀ ਧੀ ਅਮਨਦੀਪ ਕੌਰ ਸ਼ੈਰਿਫ ਬਣੀ ਹੈ। ਅਮਨਦੀਪ ਕੌਰ ਨੇ ਪਹਿਲਾਂ ਲਾਇਸੈਂਸ ਸ਼ੁਦਾ ਕਿੱਤਾ ਮੁੱਖੀ ਨਰਸਿੰਗ ਦੀ ਡਿਗਰੀ ਵੀ ਲਈ ਹੋਈ ਹੈ ਪਰ ਉਸ ਨੇ ਪੁਲਸ ਦੀ ਇਸ ਨੌਕਰੀ ਨੂੰ ਚੁਣਿਆ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਸ਼ਾਬਾਸ਼! ਪੰਜਾਬ ਦੀ ਧੀ ਨੇ ਅਮਰੀਕੀ ਫ਼ੌਜ 'ਚ ਹਾਸਲ ਕੀਤਾ ਨਵਾਂ ਮੁਕਾਮ, ਹਰ ਕੋਈ ਕਰ ਰਿਹੈ ਤਾਰੀਫ਼

ਭਾਈਚਾਰੇ ਲਈ ਇਹ ਬੜੀ ਮਾਣ ਦੀ ਗੱਲ ਇਹ ਹੈ ਕਿ ਅਮਨਦੀਪ ਕੌਰ ਨੇ 96% ਪ੍ਰਤੀਸ਼ਤ ਨੰਬਰਾਂ ਨਾਲ ਸ਼ੈਰਿਫ ਅਕੈਡਮੀ ਦੀ ਪੜ੍ਹਾਈ ਤੇ ਟਰੇਨਿੰਗ ਪਾਸ ਕੀਤੀ ਹੈ। ਇਹ ਹੋਣਹਾਰ ਕੁੜੀ ਦੇ ਪਿਤਾ ਦਾ ਨਾਂ ਸਰਦਾਰ ਜਸਵਿੰਦਰ ਸਿੰਘ ਨਿੱਝਰ ਹੈ ਜੋ ਪੇਸ਼ੇ ਵਜੋਂ ਇਕ ਕਾਰ ਮੈਕੇਨਿਕ ਹਨ। 

PunjabKesari

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News