40 ਲੱਖ ਲਗਾ ਅਮਰੀਕਾ ਤੋਂ ਡਿਪੋਰਟ ਹੋਏ 123 ਮੁੰਡੇ-ਕੁੜੀਆਂ, ਅੱਖਾਂ ''ਚ ਹੰਝੂ ਲੈ ਬਿਆਨ ਕੀਤਾ ਦਰਦ

Wednesday, Aug 12, 2020 - 06:23 PM (IST)

ਅੰਮ੍ਰਿਤਸਰ/ਅਜਨਾਲਾ (ਰਾਜਵਿੰਦਰ ਹੁੰਦਲ) : ਅਮਰੀਕਾ ਤੋਂ ਡਿਪੋਰਟ ਹੋ ਕੇ ਚੌਥੀ ਉਡਾਣ ਰਾਹੀਂ 123 ਭਾਰਤੀ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ। ਇਨ੍ਹਾਂ ਵਿਚ ਕੁੜੀਆਂ, ਮੁੰਡਿਆਂ ਤੋਂ ਇਲਾਵਾ ਬੱਚੇ ਵੀ ਸ਼ਾਮਿਲ ਸਨ। ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੇ ਸੁਪਨੇ ਤਾਂ ਟੁੱਟੇ ਹੀ, ਇਸ ਦੇ ਨਾਲ ਹੀ ਲੱਖਾਂ ਰੁਪਈਆ ਵੀ ਬਰਬਾਦ ਹੋ ਗਿਆ। ਆਪਣੇ ਸੁਪਨੇ ਅਤੇ ਮਿਹਨਤ ਦੇ 40 ਲੱਖ ਰੁਪਏ ਮਿੱਟੀ ਹੋਣ 'ਤੇ ਇਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਵੀ ਵਹਿ ਤੁਰੇ। ਉਕਤ ਨੌਜਵਾਨਾਂ ਨੇ ਅਪੀਲ ਕੀਤੀ ਕਿ 40 ਲੱਖ ਲਗਾ ਕੇ ਬਾਹਰ ਨਾ ਜਾਓ ਸਗੋਂ ਭਾਰਤ ਵਿਚ ਹੀ ਕੋਈ ਕੰਮ ਸ਼ੁਰੂ ਕਰ ਲਓ।

ਇਹ ਵੀ ਪੜ੍ਹੋ : ਸਾਊਦੀ 'ਚ ਵਾਪਰੇ ਹਾਦਸੇ ਨੇ ਪਰਿਵਾਰ 'ਚ ਪਵਾਏ ਕੀਰਣੇ, ਭੈਣ ਦੀ ਡੋਲੀ ਤੋਰਨ ਤੋਂ ਪਹਿਲਾਂ ਜਹਾਨੋਂ ਰੁਖਸਤ ਹੋਇਆ ਭਰਾ

PunjabKesari

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੇ ਹੱਡ ਬੀਤੀ ਸੁਣਾਉਂਦਿਆਂ ਆਖਿਆ ਕਿ ਖਾਸ ਤੌਰ 'ਤੇ ਕੁੜੀਆਂ ਨੂੰ ਵਿਦੇਸ਼ਾਂ ਵਿਚ ਦੋ ਨੰਬਰ ਵਿਚ ਨਾ ਭੇਜਿਆ ਜਾਵੇ। ਇਕ ਨੌਜਵਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਏਜੰਟ ਨੇ ਉਸ ਤੋਂ 40 ਲੱਖ ਰੁਪਏ ਲਏ ਅਤੇ ਕਿਹਾ ਕਿ 10 ਸਾਲ ਦਾ ਵੀਜ਼ਾ ਲੱਗੇਗਾ ਪਰ ਨਾ ਤਾਂ ਉਸ ਦਾ 10 ਸਾਲ ਦਾ ਵੀਜ਼ਾ ਲੱਗਾ ਅਤੇ ਉਸ ਦਾ 40 ਲੱਖ ਰੁਪਈਆ ਵੀ ਡੁੱਬ ਗਿਆ। ਉਕਤ ਨੇ ਕਿਹਾ ਕਿ ਏਜੰਟ ਝੂਠ ਬੋਲ ਕੇ ਨੌਜਵਾਨਾਂ ਤੋਂ ਪੈਸੇ ਠੱਗ ਲੈਂਦੇ ਹਨ।

ਇਹ ਵੀ ਪੜ੍ਹੋ : ਕੋਠਾ ਗੁਰੂ ਦੀ ਧੀ ਨੇ ਆਸਟ੍ਰੇਲੀਆ 'ਚ ਉਹ ਕਰ ਦਿਖਾਇਆ ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ

PunjabKesari

ਡਿਪੋਰਟ ਹੋ ਕੇ ਆਏ ਨੌਜਵਾਨਾਂ ਨੇ ਕਿਹਾ ਕੀ ਉਨ੍ਹਾਂ ਨੂੰ ਏਜੰਟਾਂ ਵੱਲੋਂ ਲੱਖਾਂ ਰੁਪਏ ਲੈ ਕੇ ਅਮਰੀਕਾ 1 ਨੰਬਰ ਵਿਚ 10 ਸਾਲ ਦਾ ਵੀਜ਼ਾ ਲਗਵਾਉਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਉਲਟ ਉਨ੍ਹਾਂ ਨੂੰ ਅੱਜ ਡਿਪੋਰਟ ਹੋ ਕੇ ਵਾਪਿਸ ਆਉਣਾ ਪਿਆ ਹੈ। ਨੌਜਵਾਨਾਂ ਨੇ ਕਿਹਾ ਕਿ ਉਹ ਅਜਿਹੇ ਏਜੰਟਾਂ ਵਿਰੁੱਧ ਕਰਵਾਈ ਕਰਵਾਉਣਗੇ।

ਇਹ ਵੀ ਪੜ੍ਹੋ : ਇਸ ਵਾਰ ਤਾਂ ਸ਼ਰਾਬ ਤਸਕਰਾਂ ਨੇ ਹੱਦ ਹੀ ਕਰ ਦਿੱਤੀ, ਹੈਰਾਨ ਕਰ ਦੇਵੇਗੀ ਟਾਂਡਾ ਦੀ ਇਹ ਘਟਨਾ


Gurminder Singh

Content Editor

Related News