ਨਾਜਾਇਜ਼ ਰੇਹੜੀਆਂ ਤੇ ਖੋਖਿਆਂ ਨੂੰ ਹਟਾਇਆ

01/10/2018 8:06:15 AM

ਜਲੰਧਰ, (ਖੁਰਾਣਾ)- ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਸੁਪਰਡੈਂਟ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਪਲਾਜ਼ਾ ਚੌਕ ਦੇ ਨੇੜੇ ਓਲਡ ਜੀ. ਟੀ. ਰੋਡ ਇਲਾਕੇ ਵਿਚ ਵੱਡੀ ਕਾਰਵਾਈ ਕੀਤੀ ਤੇ ਨਾਜਾਇਜ਼ ਤੌਰ 'ਤੇ ਲੱਗੀਆਂ ਰੇਹੜੀਆਂ, ਖੋਖਿਆਂ ਆਦਿ ਨੂੰ ਹਟਾਇਆ। ਜ਼ਿਕਰਯੋਗ ਹੈ ਕਿ ਕੱਲ ਇਸ ਇਲਾਕੇ ਦਾ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਦੌਰਾ ਕੀਤਾ ਸੀ ਤੇ ਇਲਾਕੇ ਦੇ ਖਸਤਾ ਹਾਲ ਪ੍ਰਬੰਧਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਇਸ ਮੌਕੇ ਇਕ ਕਬਜ਼ਾਧਾਰੀ ਦੁਕਾਨਦਾਰ ਨੇ ਸ਼੍ਰੀ ਬੇਰੀ ਨਾਲ ਬਦਸਲੂਕੀ ਤਕ ਕੀਤੀ ਸੀ। ਸ਼੍ਰੀ ਬੇਰੀ ਦੀਆਂ ਕੋਸ਼ਿਸ਼ਾਂ ਨਾਲ ਅੱਜ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਇਸ ਇਲਾਕੇ ਵਿਚ ਐਕਸ਼ਨ ਕੀਤਾ ਤੇ ਪੁੱਡਾ ਦੀ ਕੰਧ ਨਾਲ ਕਬਜ਼ਾ ਕਰ ਕੇ ਬੈਠੇ ਕਈ ਦੁਕਾਨਦਾਰਾਂ ਨੂੰ ਉਥੋਂ ਹਟਾਇਆ।
PunjabKesari
ਕਈ ਦੁਕਾਨਦਾਰਾਂ ਨੂੰ ਕੰਧ ਦੇ ਨਾਲ-ਨਾਲ ਦੁਕਾਨਾਂ ਲਾਉਣ ਲਈ ਕਿਹਾ। ਦੁਕਾਨਦਾਰ ਨੇ ਸੜਕ ਕੰਢੇ 20-20 ਫੁੱਟ ਦਾ ਕਬਜ਼ਾ ਕੀਤਾ ਹੋਇਆ ਸੀ ਜਿਸਨੂੰ ਹਟਵਾ ਦਿੱਤਾ ਗਿਆ। ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਨਿਊ ਰੈੱਡ ਕਰਾਸ ਮਾਰਕੀਟ ਦੇ ਸਾਹਮਣੇ ਲੱਗਦੀ ਨਾਜਾਇਜ਼ ਸ਼ੂਜ਼ ਮਾਰਕੀਟ ਦੇ ਦੁਕਾਨਦਾਰਾਂ ਨੂੰ ਪਿੱਛੇ ਹਟਣ ਦਾ ਅਲਟੀਮੇਟਮ ਦਿੱਤਾ ਪਰ ਉਨ੍ਹਾਂ ਦਾ ਸਾਮਾਨ ਜ਼ਬਤ ਨਹੀਂ ਕੀਤਾ ਗਿਆ।


Related News