ਨਾਜਾਇਜ਼ ਤੌਰ ''ਤੇ ਹੋਟਲ ''ਚ ਸ਼ਰਾਬ ਪਿਲਾਉਣ ਦੇ ਦੋਸ਼ ''ਚ ਮਾਲਕ ਖਿਲਾਫ ਕੇਸ ਦਰਜ
Tuesday, Aug 22, 2017 - 01:08 AM (IST)

ਪਠਾਨਕੋਟ, (ਸ਼ਾਰਦਾ)- ਡਵੀਜ਼ਨ ਨੰ. 2 ਦੀ ਪੁਲਸ ਨੇ ਸਬਜ਼ੀ ਮੰਡੀ ਸਥਿਤ ਇਕ ਹੋਟਲ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਦੇ ਦੋਸ਼ 'ਚ ਹੋਟਲ ਮਾਲਕ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਦਵਿੰਦਰ ਪ੍ਰਸਾਦ ਨੇ ਦੱਸਿਆ ਕਿ ਏ. ਐੱਸ. ਆਈ. ਬਿਮਲ ਕੁਮਾਰ ਪੁਲਸ ਪਾਰਟੀ ਸਮੇਤ ਢਾਕੀ ਚੌਕ 'ਚ ਗਸ਼ਤ ਕਰ ਰਹੇ ਸੀ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਉਪਰੋਕਤ ਹੋਟਲ ਦਾ ਮਾਲਕ ਆਪਣੇ ਹੋਟਲ 'ਚ ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਦਾ ਧੰਦਾ ਕਰਦਾ ਹੈ ਜਦ ਕਿ ਅੱਜ ਵੀ ਉਸ ਦੇ ਹੋਟਲ 'ਚ ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਈ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜਿਸ 'ਤੇ ਏ. ਐੱਸ. ਆਈ. ਬਿਮਲ ਕੁਮਾਰ ਨੇ ਪੁਲਸ ਪਾਰਟੀ ਸਮੇਤ ਹੋਟਲ 'ਚ ਛਾਪੇਮਾਰੀ ਕਰ ਕੇ ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਦੇ ਦੋਸ਼ 'ਚ ਹੋਟਲ ਮਾਲਕ ਨੂੰ ਕਾਬੂ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।