ਜੇਕਰ ਤੁਹਾਨੂੰ ਵੀ ਆਵੇ ਇਸ ਤਰ੍ਹਾਂ ਦੀ ਫੋਨ ਕਾਲ, ਤਾਂ ਹੋ ਜਾਓ ਸਾਵਧਾਨ

Monday, Jun 19, 2017 - 02:58 PM (IST)

ਜੇਕਰ ਤੁਹਾਨੂੰ ਵੀ ਆਵੇ ਇਸ ਤਰ੍ਹਾਂ ਦੀ ਫੋਨ ਕਾਲ, ਤਾਂ ਹੋ ਜਾਓ ਸਾਵਧਾਨ

ਤਪਾ ਮੰਡੀ(ਸ਼ਾਮ, ਗਰਗ)— ਜੇਕਰ ਤੁਹਾਨੂੰ ਵੀ ਕਿਸੇ ਅਣਪਛਾਤੇ ਵਿਅਕਤੀ ਦੀ ਫੋਨ ਕਾਲ ਆਉਂਦੀ ਹੈ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਭੋਲੇ-ਭਾਲੇ ਲੋਕਾਂ ਨੂੰ ਫੋਨ ਕਰਕੇ ਏ. ਟੀ. ਐੱਮ. ਕਾਰਡ ਦਾ ਨੰਬਰ ਅਤੇ ਪਾਸਵਰਡ ਹਾਸਲ ਕਰਕੇ ਬੈਂਕ ਖਾਤਿਆਂ 'ਚੋਂ ਲੱਖਾਂ ਰੁਪਏ ਹੜੱਪਣ ਵਾਲਾ ਠੱਗ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਪੁਲਸ ਸਣੇ ਬੈਂਕ ਅਧਿਕਾਰੀ ਖਾਤਾਧਾਰਕਾਂ ਨੂੰ ਲੁੱਟ ਤੋਂ ਬਚਾਉਣ ਲਈ ਨਾ ਤਾਂ ਢੁੱਕਵਾਂ ਗਿਆਨ ਦੇਣ 'ਚ ਕਾਮਯਾਬ ਹੋਏ ਹਨ ਅਤੇ ਨਾ ਹੀ ਰੋਜ਼ ਲੋਕਾਂ ਨੂੰ ਫੋਨ ਕਰਨ ਵਾਲਿਆਂ ਨੂੰ ਫੜਨ 'ਚ ਸਫਲਤਾ ਹਾਸਲ ਕਰ ਸਕੇ ਹਨ। ਲੁੱਟ ਦਾ ਸ਼ਿਕਾਰ ਹੋਏ ਸੱਤ ਨਾਰਾਇਣ ਪੁੱਤਰ ਛੋਟੇ ਲਾਲ ਵਾਸੀ ਯੂ. ਪੀ. ਹਾਲ ਆਬਾਦ ਤਪਾ ਨੇ ਦੱਸਿਆ ਕਿ ਉਹ ਗੰਨੇ ਦਾ ਰਸ ਵੇਚਣ ਦਾ ਕੰਮ ਕਰਦਾ ਹੈ। ਉਸ ਨੂੰ ਇਕ ਵਿਅਕਤੀ ਨੇ ਫੋਨ ਕੀਤਾ, ਜੋ ਖੁਦ ਨੂੰ ਬੈਂਕ ਅਧਿਕਾਰੀ ਦੱਸਦਾ ਸੀ। ਉਸ ਨੇ ਕਿਹਾ ਕਿ ਉਸ ਦਾ ਖਾਤਾ ਬੰਦ ਹੋ ਗਿਆ ਹੈ, ਜਿਸ ਨੂੰ ਚਾਲੂ ਕਰਵਾਉਣ ਲਈ ਉਹ ਆਪਣਾ ਆਧਾਰ ਕਾਰਡ ਨੰਬਰ ਅਤੇ ਏ. ਟੀ. ਐੈੱਮ. ਕਾਰਡ ਦਾ ਨੰਬਰ ਦੇਵੇ। ਥੋੜ੍ਹੇ ਸਮੇਂ ਬਾਅਦ ਮੈਸੇਜ ਆ ਗਿਆ ਕਿ ਉਸ ਦੇ ਖਾਤੇ 'ਚੋਂ 20 ਹਜ਼ਾਰ ਰੁਪਏ ਕੱਢਵਾ ਲਏ ਗਏ ਹਨ। ਅਗਲੇ ਦਿਨ ਫਿਰ ਉਸੇ ਨੌਸਰਬਾਜ਼ ਦਾ ਫੋਨ ਆਇਆ ਕਿ ਦੁਬਾਰਾ ਮੈਸੇਜ ਕਰੋ, ਤੁਹਾਡੇ ਰੁਪਏ ਖਾਤੇ 'ਚ ਪਾ ਦਿੰਦੇ ਹਾਂ ਪਰ ਅਜਿਹਾ ਕੁਝ ਵੀ ਨਾ ਹੋਇਆ। ਪੀੜਤ ਨੇ ਤਪਾ ਪੁਲਸ ਨੂੰ ਸ਼ਿਕਾਇਤ ਦੇ ਕੇ ਫੋਨ ਕਰਨ ਵਾਲੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।


Related News