ਅਣਪਛਾਤੇ ਨੇ ਟਰੇਨ ਅੱਗੇ ਮਾਰੀ ਛਾਲ, ਮੌਤ
Tuesday, Mar 13, 2018 - 07:26 AM (IST)

ਜਲੰਧਰ, (ਗੁਲਸ਼ਨ)- ਸੋਮਵਾਰ ਸ਼ਾਮ ਟਾਂਡਾ ਰੋਡ 'ਤੇ ਸਥਿਤ ਫਾਟਕ 'ਤੇ ਇਕ ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦਿਆਂ ਹੀ ਜੀ. ਆਰ. ਪੀ. ਦੇ ਏ. ਐੱਸ. ਆਈ. ਰਾਜਿੰਦਰ ਕੁਮਾਰ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ।
ਪੁਲਸ ਮੁਤਾਬਕ ਮ੍ਰਿਤਕ ਦੀ ਉਮਰ ਕਰੀਬ 60 ਸਾਲ ਹੈ। ਉਸ ਦੇ ਕੋਲੋਂ ਕੋਈ ਸੁਸਾਈਡ ਨੋਟ ਜਾਂ ਪਛਾਣ ਪੱਤਰ ਨਹੀਂ ਮਿਲਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਦੱਸਿਆ ਕਿ ਵਿਅਕਤੀ ਨੇ ਅੰਮ੍ਰਿਤਸਰ ਤੋਂ ਆ ਰਹੀ ਅੰਬਾਲਾ ਪੈਸੰਜਰ ਅੱਗੇ ਛਾਲ ਮਾਰ ਦਿੱਤੀ। ਪੁਲਸ ਵੀ ਕਾਫੀ ਦੇਰੀ ਨਾਲ ਪਹੁੰਚੀ। ਇਸ ਦੌਰਾਨ 2 ਟਰੇਨਾਂ ਲਾਸ਼ ਉਪਰੋਂ ਲੰਘ ਗਈਆਂ। ਏ. ਐੱਸ. ਆਈ. ਰਾਜਿੰਦਰ ਕੁਮਾਰ ਨੇ ਕਿਹਾ ਕਿ ਮੀਮੋ ਮਿਲਦਿਆਂ ਹੀ ਉਹ ਮੌਕੇ 'ਤੇ ਪਹੁੰਚੇ। ਹਾਦਸੇ ਵਾਲੀ ਥਾਂ ਤੋਂ ਲਾਵਾਰਿਸ ਸਾਈਕਲ ਮਿਲਿਆ ਹੈ। ਇਹ ਸਾਈਕਲ ਮ੍ਰਿਤਕ ਦਾ ਲੱਗਦਾ ਹੈ। ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਫਿਲਹਾਲ ਇਸ ਸੰਬੰਧੀ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱੱਤਾ ਹੈ।