ਯੂਨੀਵਰਸਿਟੀ ''ਚ ਕਰੰਟ ਲੱਗਣ ਨਾਲ ਵਿਦਿਆਰਥੀ ਦੀ ਮੌਤ
Friday, May 31, 2019 - 06:36 PM (IST)

ਅਮਲੋਹ (ਜੋਗਿੰਦਰਪਾਲ)— ਦੇਸ਼ ਭਗਤ ਯੂਨੀਵਰਸਿਟੀ 'ਚ ਕਰੰਟ ਲੱਗਣ ਨਾਲ ਇਕ ਵਿਦਿਆਰਥੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਲੋਹ ਥਾਣੇ 'ਚ ਤਾਇਨਾਤ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਹੇਮੰਤ ਚੋਧਰੀ (21) ਨਾਮ ਦਾ ਵਿਦਿਆਰਥੀ ਜੋ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ ਜੋ ਕਿ ਦੇਸ਼ ਭਗਤ ਯੂਨੀਵਰਸਿਟੀ 'ਚ ਐਗਰੀਕਲਚਰ ਦਾ ਕੋਰਸ ਕਰ ਰਿਹਾ ਸੀ ਦੀ ਅੱਜ ਯੂਨੀਵਰਸਿਟੀ ਦੇ (ਸੀ ਬਲਾਕ) ਹੋਸਟਲ ਵਿਚ ਅਚਾਨਕ ਕਰੰਟ ਲੱਗਣ ਨਾਲ ਮੌਕੇ 'ਤੇ ਮੋਤ ਹੋ ਗਈ।
ਕਰੰਟ ਲੱਗਣ ਤੋਂ ਬਾਅਦ ਹੇਮੰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਨੂੰ ਉਥੇ ਮੌਜੂਦ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਸੰਬੰਧੀ ਮ੍ਰਿਤਕ ਦੇ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ।