ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ’ਤੇ ਮਖੂ ਰਿਹਾ ਮੁਕਮੰਲ ਬੰਦ
Monday, Sep 27, 2021 - 06:10 PM (IST)
ਮਖੂ (ਵਾਹੀ) : ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ’ਤੇ ਮਖੂ ਸ਼ਹਿਰ ਮੁਕਮੰਲ ਬੰਦ ਰਿਹਾ। ਸ਼ਹਿਰ ਦੇ ਬਾਜ਼ਾਰ, ਸੜਕੀ ਆਵਾਜਾਈ ਸਮੇਤ ਹਰ ਪਾਸੇ ਸੁੱਣ ਪਸਰੀ ਹੋਈ ਸੀ । ਸਵੇਰੇ 6 ਵਜੇ ਹੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਕੱਤਰ ਪ੍ਰਗਟ ਸਿੰਘ, ਬੀ. ਕੇ. ਯੂ. ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ, ਬੀ. ਕੇ. ਯੂ. ਲੱਖੋਵਾਲ ਦੇ ਆਗੂ ਦਲਜੀਤ ਸਿੰਘ ਬੁੱਟਰ ਅਤੇ ਮਹਿੰਦਰ ਸਿੰਘ ਲਹਿਰਾ ਬੇਟ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਨੂੰ ਅਤੇ ਮੰਡ ਤੇ ਆਗੂਆਂ ਅਤੇ ਵਰਕਰਾਂ ਦੀ ਅਗਵਾਈ ਹੇਠ ਬਠਿੰਡਾਂ ਅੰਮ੍ਰਿਤਸਰ ਨੈਸ਼ਨਲ ਹਾਈਵੇਜ਼ ਅਤੇ ਮੋਗਾ ਮਖੂ ਨੈਸ਼ਨਲ ਹਾਈਵੇਜ਼ ਤੇ ਅੱਧੀ ਦਰਜ਼ਨ ਥਾਵਾਂ ’ਤੇ ਸੜਕ ਰੋਕ ਦਿੱਤੀ ਗਈ।
ਅੱਜ ਦੇ ਇਸ ਬੰਦ ਵਿਚ ਕਿਸਾਨਾਂ ਤੋਂ ਇਲਾਵਾ ਆੜ੍ਹਤੀ, ਮਜ਼ਦੂਰ, ਦੁਕਾਨਦਾਰ, ਸਾਬਕਾ ਸੈਨਿਕ, ਨੰਬਰਦਾਰ ਯੂਨੀਅਨ, ਸਰਬੱਤ ਦਾ ਭਲਾ ਟਰੱਸਟ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਧਾਰਮਿਕ ਸੰਸਥਾਵਾਂ ਦੇ ਮੁਖੀਆਂ ਸਮੇਤ ਹਰ ਫਿਰਕੇ ਨੇ ਭਰਭੂਰ ਸਾਥ ਦਿਤਾ ਅਤੇ ਧਰਨਿਆਂ ਵਿਚ ਆਪਣੀ ਹਾਜ਼ਰੀ ਲਗਵਾਈ। ਬੰਦ ਦੌਰਾਨ ਐਂਬੂਲੈਸ, ਮਰੀਜ਼ਾਂ ਅਤੇ ਬੱਚਿਆਂ ਦੇ ਆਈਲੈਟਸ ਆਦਿ ਵਿੱਦਿਅਕ ਟੈਸਟਾਂ ਸਮੇਤ ਮਰਗ ਆਦਿ ’ਤੇ ਜਾਣ ਵਾਲਿਆਂ ਨੂੰ ਰਾਹ ਦਿੱਤਾ ਗਿਆ।