‘ਬੁੱਤ ਤੋਂ ਕਾਲਖ ਨੂੰ ਦਸਤਾਰ ਨਾਲ ਸਾਫ ਕਰਨ ਦੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਰਾਂਗੇ ਸ਼ਿਕਾਇਤ’
Tuesday, Dec 25, 2018 - 10:11 PM (IST)

ਅੰਮ੍ਰਿਤਸਰ, (ਸੁਮੀਤ ਖੰਨਾ)-ਲੁਧਿਆਣਾ ਵਿਚ ਅਕਾਲੀਆਂ ਵਲੋਂ ਰਾਜੀਵ ਗਾਂਧੀ ਦੇ ਬੁੱਤ ਉਤੇ ਕਾਲਖ ਮਲ ਦੇਣ ਦੇ ਮਾਮਲੇ ਤੋਂ ਬਾਅਦ ਬੁੱਤ ਤੇ ਲੱਗੀ ਕਾਲਖ ਨੂੰ ਲੁਧਿਆਣਾ ਦੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਵਲੋਂ ਆਪਣੀ ਦਸਤਾਰ ਦੇ ਨਾਲ ਸਾਫ ਕਰਨ ਦਾ ਮਾਮਲਾ ਲਗਾਤਾਰ ਤੂਲ ਫੜ੍ਹਦਾ ਜਾ ਰਿਹਾ ਹੈ।
ਇਸ ਮਾਮਲੇ ਨੂੰ ਲੈ ਕੇ ਸਰਬਤ ਖਾਲਸਾ ਦੇ ਮੈਂਬਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਜਜੇਆਣੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਪਰਮਜੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੋਵਾਂ ਪਾਰਟੀਆਂ ਨੇ ਆਪਣੇ ਨਿੱਜੀ ਹਿੱਤਾ ਲਈ ਇਸ ਕੰਮ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਦਸਤਾਰ ਦੇ ਬੇਅਦਬੀ ਨਹੀਂ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਅਸੀ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਮੰਗ ਪੱਤਰ ਦੇ ਕੇ ਮੰਗ ਕਰਾਂਗੇ ਕਿ ਇਨਾਂ ਨੂੰ ਤਲਬ ਕਰਕੇ ਇਨ੍ਹਾਂ ਨੂੰ ਜੋ ਸਿੱਖੀ ਰਵਾਇਤਾਂ ਅਨੁਸਾਰ ਸਜਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸਿਰਫ ਮੰਡ ਨੂੰ ਹੀ ਨਹੀਂ ਬਲਕਿ ਸਮੁੱਚੀ ਕਾਂਗਰਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਸਰਬਤ ਖਾਲਸਾ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਰਨਗੇ ਤਾਂ ਜੋ ਅਜਿਹਾ ਕਰਨ ਵਾਲਿਆਂ ਖਿਲ਼ਾਫ ਕਾਰਵਾਈ ਹੋਵੇ। ਕਾਂਗਰਸੀਆਂ ਨੂੰ ਇਸ ਮਸਲੇ ‘ਤੇ ਮੁਆਫੀ ਮੰਗਣੀ ਚਾਹੀਦੀ ਹੈ। ਉਥੇ ਹੀ ਉਨਾਂ ਨੇ ਅਕਾਲੀ ਦਲ ਨੂੰ ਅਜਿਹੀਆਂ ਹਰਕਤਾਂ ਕਰ ਕੇ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਦੀ ਵੀ ਨਸੀਹਤ ਦਿੱਤੀ।