ਟਰੈਕਟਰ ''ਤੇ ਲਾੜੀ ਨੂੰ ਵਿਆਹੁਣ ਆਇਆ ਲਾੜਾ, ਦੇਖਦੇ ਰਹਿ ਗਏ ਲੋਕ (ਤਸਵੀਰਾਂ)

02/08/2020 4:34:04 PM

ਹੁਸ਼ਿਆਰਪੁਰ (ਅਮਰੀਕ)— ਇਕ ਪਾਸੇ ਜਿੱਥੇ ਅੱਜ ਦੇ ਮਾਡਰਨ ਯੁੱਗ 'ਚ ਵਿਆਹਾਂ ਮੌਕੇ ਲੋਕ ਲੱਖਾਂ ਰੁਪਏ ਖਰਚ ਕਰਦੇ ਹਨ, ਉਥੇ ਹੀ ਕਈ ਸੂਝਵਾਨ ਲੋਕਾਂ ਵੱਲੋਂ ਵਿਆਹ ਸ਼ਾਦੀ 'ਤੇ ਲੱਖਾਂ ਰੁਪਏ ਖਰਚਣ ਦੀ ਥਾਂ 'ਤੇ ਸਾਦੇ ਵਿਆਹ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਲੋਕ ਦਿਖਾਵੇ ਨੂੰ ਨਕਾਰਦਿਆਂ ਪਿੰਡ ਬੱਸੀ ਗੁਲਾਮ ਹੁਸੈਨ ਦੇ ਇਕ ਪਰਿਵਾਰ ਨੇ ਆਪਣੇ ਟਰੈਕਟਰ ਉੱਪਰ ਡੋਲੀ ਲਿਜਾ ਕੇ ਲੋਕਾਂ ਦੀ ਖੂਬ ਵਾਹ-ਵਾਹ ਖੱਟੀ। ਦਰਅਸਲ ਇਥੋਂ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਆਪਣੀ ਲਾੜੀ ਨੂੰ ਵਿਆਹੁਣ ਲਈ ਆਪਣੇ ਘਰ ਦੇ ਟਰੈਕਟਰ 'ਤੇ ਗਏ ਅਤੇ ਡੋਲੀ ਵੀ ਟਰੈਕਟਰ 'ਤੇ ਹੀ ਲੈ ਕੇ ਆਏ। ਲਾੜੀ ਨੂੰ ਟਰੈਕਟਰ 'ਤੇ ਵਿਆਹੁਣ ਆਏ ਲਾੜੇ ਨੂੰ ਹਰ ਕੋਈ ਦੇਖ ਕੇ ਹੈਰਾਨ ਸੀ।  

PunjabKesari

ਲਾੜੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਆਪਣੇ ਉਨ੍ਹਾਂ ਦੀ ਸ਼ੁਰੂ ਤੋਂ ਹੀ ਸੋਚ ਸੀ ਕਿ ਉਹ ਆਪਣੇ ਪੁੱਤਰ ਦੇ ਵਿਆਹ 'ਤੇ ਕੋਈ ਵੀ ਨਾਜਾਇਜ਼ ਖਰਚਾ ਨਹੀਂ ਕਰਨਗੇ ਅਤੇ ਆਪਣੀ ਸੋਚ 'ਤੇ ਖਰਾ ਉਤਰਦੇ ਹੋਏ ਉਨ੍ਹਾਂ ਵੱਲੋਂ ਆਪਣੇ ਪੁੱਤਰ ਦੀ ਬਾਰਾਤ ਕਿਸੇ ਮਹਿੰਗੀ ਲਗਜ਼ਰੀ ਗੱਡੀ 'ਚ ਲਿਜਾਣ ਦੀ ਬਜਾਏ ਟਰੈਕਟਰ 'ਤੇ ਲੈ ਕੇ ਜਾਣ ਨੂੰ ਤਰਜੀਹ ਦਿੱਤੀ।

PunjabKesari 

ਪਰਿਵਾਰਕ ਮੈਂਬਰਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜਕਲ੍ਹ ਫੋਕੀ ਸ਼ੋਹਰਤ ਖੱਟਣ ਲਈ ਲੋਕਾਂ ਵੱਲੋਂ ਵਿਆਹਾਂ 'ਤੇ ਕਰਜ਼ੇ ਚੁੱਕ ਕੇ ਲੋਕ ਦਿਖਾਵਾ ਕੀਤਾ ਜਾਂਦਾ ਹੈ, ਜਿਸ ਨਾਲ ਪਰਿਵਾਰ ਕਰਜ਼ੇ 'ਚ ਡੁੱਬਦਾ ਤਾਂ ਹੈ ਪਰ ਬਾਅਦ 'ਚ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਵਿਆਹ ਸਮਾਗਮਾਂ 'ਤੇ ਨਾਜਾਇਜ਼ ਖਰਚਾ ਨਾ ਕਰਨ ਅਤੇ ਸਾਧਾਰਨ ਤਰੀਕੇ ਨਾਲ ਵਿਆਹ ਕਰਨ ਨੂੰ ਪਹਿਲ ਦੇਣ।

PunjabKesari

ਇਸ ਮੌਕੇ ਲਾੜੀ ਜਸਵੀਰ ਕੌਰ ਨੇ ਦੱਸਿਆ ਕਿ ਉਸ ਨੂੰ ਬਹੁਤ ਹੀ ਵਧੀਆ ਲੱਗਾ ਕਿ ਉਸ ਦੀ ਡੋਲੀ ਟਰੈਕਟਰ 'ਤੇ ਆਈ ਹੈ। ਲਾੜੀ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਪਹਿਲਾਂ ਇਸ ਸਬੰਧੀ ਉਸ ਨਾਲ ਗੱਲਬਾਤ ਕੀਤੀ ਸੀ ਅਤੇ ਫਿਰ ਉਸ ਨੇ ਕਿਹਾ ਕਿ ਵਧੀਆ ਗੱਲ ਹੈ ਕਿ ਉਹ ਕਿਸੇ ਲਗਜ਼ਰੀ ਗੱਡੀ ਦੀ ਬਜਾਏ ਆਪਣੇ ਘਰ ਦੇ ਟਰੈਕਟਰ 'ਤੇ ਡੋਲੀ ਲੈ ਕੇ ਜਾਣਾ ਚਾਹੁੰਦੇ ਹਨ।

PunjabKesari

ਜਸਵੀਰ ਨੇ ਵੀ ਲੋਕਾਂ ਅਪੀਲ ਕੀਤੀ ਕਿ ਵਿਆਹਾਂ 'ਤੇ ਲੱਖਾਂ ਖਰਚਣ ਦੀ ਬਜਾਏ ਸਾਦਗੀ ਨਾਲ ਵਿਆਹ ਕੀਤਾ ਜਾਣਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਂਝ ਅਸੀਂ ਗੱਡੀ ਕਿਰਾਏ 'ਤੇ ਕਰਕੇ ਲੈ ਕੇ ਆਉਣੀ ਸੀ ਅਤੇ ਆਪਣੇ ਟਰੈਕਟਰ 'ਤੇ ਆ ਕੇ ਬਹੁਤ ਹੀ ਮਹਿਸੂਸ ਹੋ ਰਿਹਾ ਹੈ।


shivani attri

Content Editor

Related News