ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ 'ਚ ਹਾਊਸਿੰਗ ਬੋਰਡ ਦੇ ਨਵੇਂ ਦਫ਼ਤਰ ਤੇ ICCC ਦਾ ਕੀਤਾ ਉਦਘਾਟਨ

03/27/2022 8:26:21 PM

ਚੰਡੀਗੜ੍ਹ - ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ 'ਚ ਹਾਊਸਿੰਗ ਬੋਰਡ ਦੇ ਨਵੇਂ ਦਫਤਰ ਅਤੇ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਦਾ ਉਦਘਾਟਨ ਕੀਤਾ। ਅਮਿਤ ਸ਼ਾਹ ਨੇ ਅਰਬਨ ਪਾਰਕਸੈਕਟਰ-17 'ਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਇਸ ਪ੍ਰੋਗਰਾਮ 'ਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਚੰਡੀਗੜ੍ਹ ਦੇ ਮੇਅਰ ਸ਼੍ਰੀਮਤੀ ਸਰਬਜੀਤ ਕੌਰ ਅਤੇ ਕੇਂਦਰੀ ਗ੍ਰਹਿ ਸਕੱਤਰ ਵੀ ਹਾਜ਼ਰ ਸਨ।ਕੇਂਦਰੀ ਗ੍ਰਹਿ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਆਧੁਨਿਕ ਵਿਸ਼ਵ ਦੇ ਇਤਿਹਾਸ ਵਿਚ ਚੰਡੀਗੜ੍ਹ ਦੇਸ਼ ਦਾ ਸਭ ਤੋਂ ਵਿਕਸਤ ਸ਼ਹਿਰ ਹੈ। ਚੰਡੀਗੜ੍ਹ ਭਾਰਤ ਦੇ ਉਨ੍ਹਾਂ ਕੁਝ ਸ਼ਹਿਰਾਂ 'ਚੋਂ ਇਕ ਹੈ ਜੋ ਸੰਗਠਿਤ ਕਰਕੇ ਬਣਾਇਆ ਗਿਆ ਹੈ। ਸ਼ਾਹ ਨੇ ਕਿਹਾ ਕਿ ਜਦੋਂ ਅਸੀਂ ਛੋਟੇ ਸੀ ਤਾਂ ਗੁਜਰਾਤ ਦੇ ਬੱਚਿਆਂ ਨੂੰ ਦੱਸਿਆ ਗਿਆ ਸੀ ਕਿ ਚੰਡੀਗੜ੍ਹ ਇਕ ਯੋਜਨਾਬੱਧ ਅਤੇ ਦੇਖਣ ਯੋਗ ਸ਼ਹਿਰ ਹੈ। ਚੰਡੀਗੜ੍ਹ ਨੂੰ ਦੇਖ ਕੇ ਇਹ ਮਹਿਸੂਸ ਹੁੰਦਾ ਹੈ ਕਿ ਇਸ ਦਾ ਡਿਜ਼ਾਈਨ ਬਹੁਤ ਹੀ ਬਾਰੀਕੀ ਨਾਲ ਤਿਆਰ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਅਮਰੀਕਾ ਰੂਸ 'ਚ ਪੁਤਿਨ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ : ਬਲਿੰਕਨ

ਉਨ੍ਹਾਂ ਕਿਹਾ ਕਿ ਜਦੋਂ ਕੋਈ ਸ਼ਹਿਰ ਬਣਦਾ ਅਤੇ ਵਿਕਸਤ ਹੁੰਦਾ ਹੈ ਤਾਂ ਸਮੇਂ ਦੇ ਨਾਲ ਇਸ ਦੀਆਂ ਲੋੜਾਂ ਵੀ ਬਦਲ ਜਾਂਦੀਆਂ ਹਨ ਤੇ ਜੋ ਸਮੇਂ ਦੇ ਨਾਲ ਨਹੀਂ ਬਦਲਦਾ ਉਹ ਆਪਣੇ-ਆਪ ਨੂੰ ਢੁੱਕਵਾਂ ਨਹੀਂ ਰੱਖ ਸਕਦਾ। ਸ਼ਾਹ ਨੇ ਕਿਹਾ ਕਿ ਅੱਜ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿਲੋਂ ਵਧਾਈ ਦੇਣਾ ਚਾਹਾਂਗਾ ਕਿ ਇਸ ਨੇ ਬਦਲਾਅ ਦੇ ਨਾਲ ਚੱਲਣ ਦਾ ਸਿਲਸਿਲਾ ਬਣਾਇਆ ਹੈ। ਇਹ ਸਿਲਸਿਲਾ ਸਿਰਫ਼ ਸ਼ਹਿਰੀ ਸਹੂਲਤਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਵਿਚ ਸੁਰੱਖਿਆ, ਵਾਤਾਵਰਨ ਸੁਰੱਖਿਆ ਅਤੇ ਚੰਡੀਗੜ੍ਹ ਦੇ ਨਵੇਂ ਮਿਸ਼ਰਤ ਸੱਭਿਆਚਾਰ ਨੂੰ ਸੰਭਾਲਿਆ ਗਿਆ ਹੈ।ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਆਉਣ ਵਾਲੇ ਸਮੇਂ ਵਿਚ ਦੇਸ਼ ਦਾ ਸਭ ਤੋਂ ਅਨੁਸ਼ਾਸਿਤ ਅਤੇ ਆਧੁਨਿਕ ਸ਼ਹਿਰ ਬਣਨ ਜਾ ਰਿਹਾ ਹੈ। ਅੱਜ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਵਿਚ ਸਿੱਖਿਆ, 6 ਪਿੰਡਾਂ ਨੂੰ ਜਲ ਸਪਲਾਈ, ਉਦਯੋਗਿਕ ਖੇਤਰ 'ਚ ਬੱਸ ਡਿਪੂਆਂ ਦੀ ਉਸਾਰੀ ਤੇ ਲੜਕਿਆਂ ਅਤੇ ਲੜਕੀਆਂ ਲਈ ਹੋਸਟਲਾਂ ਦੀ ਉਸਾਰੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਕੰਮ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ ਬਣਾਉਣਾ ਹੈ।

PunjabKesari

ਇਹ ਵੀ ਪੜ੍ਹੋ : ਪੱਛਮੀ ਦੇਸ਼ਾਂ ਨੂੰ ਯੂਕ੍ਰੇਨ ਦੀ ਮਦਦ ਲਈ ਹੋਰ ਜ਼ਿਆਦਾ ਹਿੰਮਤ ਦਿਖਾਉਣੀ ਚਾਹੀਦੀ ਹੈ : ਜ਼ੇਲੇਂਸ਼ਕੀ

ਇਹ ਏਕੀਕ੍ਰਿਤ ਕਮਾਂਡ ਸੈਂਟਰ ਆਉਣ ਵਾਲੇ ਦਿਨਾਂ ਵਿਚ ਚੰਡੀਗੜ੍ਹ 'ਚ ਸਿਵਲ ਪ੍ਰਸ਼ਾਸਨ ਦੇ ਸਾਰੇ ਖੇਤਰਾਂ ਵਿਚ ਬੇਮਿਸਾਲ ਪਰਿਵਰਤਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇਕ ਹੀ ਕਮਾਂਡ ਸੈਂਟਰ ਤੋਂ ਬਹੁਤ ਸਾਰੀਆਂ ਸਿਵਲ ਸਹੂਲਤਾਂ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਅਪਗ੍ਰੇਡ ਕਰਨ ਲਈ ਸਿਸਟਮ ਵੀ ਹੋਵੇਗਾ। ਇਹ ਕਮਾਂਡ ਸੈਂਟਰ ਤੋਂ ਟ੍ਰੈਫਿਕ ਨਿਯਮ ਅਤੇ ਅਨੁਸ਼ਾਸਨ ਤੋੜਨ 'ਤੇ ਘਰ-ਘਰ ਚਲਾਨ ਭੇਜਣ, ਚੰਡੀਗੜ੍ਹ ਦੀ ਸੁਰੱਖਿਆ ਅਤੇ ਕਿਸੇ ਵੀ ਗੁੰਮ ਹੋਈ ਵਸਤੂ ਦੇ ਨਜ਼ਰ ਆਉਣ 'ਤੇ ਇਕ ਪਲ ਵਿਚ ਉੱਥੇ ਪੁਲਸ ਟੀਮ ਭੇਜਣ ਸਮੇਤ ਅਨੁਸ਼ਾਸਨ ਦੇ ਇਕ ਨਵੇਂ ਵਾਤਾਵਰਨ ਦਾ ਨਿਰਮਾਣ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਤਰ੍ਹਾਂ ਨਾਲ ਚੰਡੀਗੜ੍ਹ ਵਿਚ ਸਾਰੀਆਂ ਨਾਗਰਿਕ ਸਹੂਲਤਾਂ ਨੂੰ ਇਕ ਕਮਾਂਡ ਸੈਂਟਰ ਅਧੀਨ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਬੇਨਤੀ ਕੀਤੀ ਕਿ 12ਵੀਂ ਜਮਾਤ ਤੱਕ ਦੇ ਸਾਰੇ ਸਕੂਲੀ ਬੱਚਿਆਂ ਲਈ ਇਸ ਕਮਾਂਡ ਸੈਂਟਰ ਵਿਚ ਆਉਣ ਦਾ ਪ੍ਰੋਗਰਾਮ ਬਣਾਇਆ ਜਾਵੇ ਤਾਂ ਜੋ ਸਾਡੇ ਆਉਣ ਵਾਲੇ ਨਾਗਰਿਕਾਂ 'ਚ ਸੱਭਿਆਚਾਰ ਦਾ ਨਿਰਮਾਣ ਹੋ ਸਕੇ।

PunjabKesari

ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਭੋਜਨ ਸਮੱਗਰੀ ਭੇਜੇਗਾ ਬ੍ਰਿਟੇਨ : ਵਿਦੇਸ਼ ਮੰਤਰੀ

ਅਮਿਤ ਸ਼ਾਹ ਨੇ ਕਿਹਾ ਕਿ ਚੰਡੀਗੜ੍ਹ ਅੰਦਰ ਪਹਿਲਾਂ ਹੀ ਬਹੁਤ ਸਾਰਾ ਕੰਮ ਕੀਤਾ ਜਾ ਚੁੱਕਾ ਹੈ, 40 ਇਲੈਕਟ੍ਰਿਕ ਬੱਸਾਂ ਦਿੱਤੀਆਂ ਗਈਆਂ ਹਨ ਅਤੇ 40 ਬੱਸਾਂ ਮੁਹੱਈਆ ਕਰਵਾਉਣ ਦਾ ਕੰਮ ਚੱਲ ਰਿਹਾ ਹੈ। ਚੰਡੀਗੜ੍ਹ ਨੂੰ ਇਕ ਮਾਡਲ ਸੋਲਰ ਸਿਟੀ ਵਜੋਂ ਸਥਾਪਤ ਕਰਨ ਲਈ ਕਈ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਹਨ ਅਤੇ ਸ਼ਾਇਦ ਪੀ. ਪੀ. ਪੀ. ਮਾਡਲ 'ਤੇ ਭਾਰਤ ਦੀ ਸਭ ਤੋਂ ਵੱਡੀ ਬਾਈਕ ਸ਼ੇਅਰਿੰਗ ਪ੍ਰਣਾਲੀ ਚੰਡੀਗੜ੍ਹ ਵਿਚ ਹੀ ਹੈ। ਇਸ ਨਾਲ ਚੰਡੀਗੜ੍ਹ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ 'ਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਵੀ ਬਹੁਤ ਵਧੀਆ ਢੰਗ ਨਾਲ ਲਾਗੂ ਕੀਤਾ ਹੈ ਅਤੇ ਮਾਲ ਰਿਕਾਰਡ ਦੇ 100 ਫੀਸਦੀ ਡਿਜੀਟਲਾਈਜ਼ੇਸ਼ਨ ਦਾ ਕੰਮ ਵੀ ਪੂਰਾ ਕਰ ਲਿਆ ਗਿਆ ਹੈ। ਸ਼ਾਇਦ ਚੰਡੀਗੜ੍ਹ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੋਵੇਗਾ ਜਿੱਥੇ 100 ਫੀਸਦੀ ਡਿਜੀਟਲਾਈਜ਼ੇਸ਼ਨ ਖਤਮ ਹੋ ਗਿਆ ਹੈ।

PunjabKesari

ਇਹ ਵੀ ਪੜ੍ਹੋ : ਪਹਿਲੀ ਵਾਰ ਮਨੁੱਖੀ ਖੂਨ 'ਚ ਮਿਲਿਆ Microplastic

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News