ਪੰਜਾਬ ’ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਸੰਭਾਲੇਗੀ ਮੋਰਚਾ

Saturday, Mar 20, 2021 - 01:45 PM (IST)

ਪੰਜਾਬ ’ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਸੰਭਾਲੇਗੀ ਮੋਰਚਾ

*ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਕਰ ਸਕਦੇ ਹਨ ਪੰਜਾਬ ਦਾ ਦੌਰਾ
ਚੰਡੀਗੜ੍ਹ (ਅਸ਼ਵਨੀ) : ਪੰਜਾਬ ’ਚ ਕੋਰੋਨਾ ਵਾਇਰਸ ਦੇ ਵਿਗੜਦੇ ਹਾਲਾਤ ਨਾਲ ਨਜਿੱਠਣ ਲਈ ਹੁਣ ਕੇਂਦਰ ਸਰਕਾਰ ਮੋਰਚਾ ਸੰਭਾਲੇਗੀ। ਦੱਸਿਆ ਜਾ ਰਿਹਾ ਖੁਦ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਚੰਡੀਗੜ੍ਹ ਦੌਰੇ ’ਤੇ ਆਉਣ ਦੀ ਤਿਆਰੀ ’ਚ ਹਨ। ਇਥੇ ਉਹ ਪੰਜਾਬ ਦੇ ਹਾਲਾਤ ਦਾ ਜਾਇਜ਼ਾ ਲੈਣਗੇ। ਮਾਹਰਾਂ ਦੀ ਟੀਮ ਨਾਲ ਚਰਚਾ ਹੋਵੇਗੀ ਤਾਂ ਕਿ ਕੋਰੋਨਾ ’ਤੇ ਰੋਕ ਲਗਾਉਣ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ’ਚ ਕੋਰੋਨਾ ਟੀਕਾਕਰਨ ਨੂੰ ਲੈ ਕੇ ਵੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ ਤਾਂ ਕਿ ਵੱਡੇ ਪੈਮਾਨੇ ’ਤੇ ਟੀਕਾਕਰਨ ਮੁਹਿੰਮ ਚਲਾਕੇ ਕੋਰੋਨਾ ਵਾਇਰਸ ਦੇ ਫੈਲਾਅ ’ਤੇ ਰੋਕ ਲਾਈ ਜਾ ਸਕੇ। ਉਂਝ ਤਾਂ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਕਈ ਤਰ੍ਹਾਂ ਦੇ ਨਿਯਮ ਅਤੇ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ ਪਰ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਕੋਰੋਨਾ ਦਾ ਨਵਾਂ ਵਾਇਰਸ ਬਣਿਆ ਹੋਇਆ ਹੈ। ਹਾਲਾਂਕਿ ਇਸ ਨਵੇਂ ਵਾਇਰਸ ਦੇ ਮਾਮਲੇ ਬੇਹੱਦ ਘੱਟ ਹੈ ਪਰ ਜਿਸ ਤਰ੍ਹਾਂ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ, ਉਸ ਨੇ ਮਾਹਿਰਾਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿਹਤ ਮੰਤਰੀ ਇਸ ਵਿਸ਼ੇ ’ਤੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਆ ਰਹੇ ਹਨ ਤਾਂਕਿ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਕਾਰਨ ਨਾਲ ਨਜਿੱਠਿਆ ਜਾ ਸਕੇ।   

ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਦੇਣ ’ਤੇ ਕੈਪਟਨ ਦਾ ਵੱਡਾ ਬਿਆਨ

ਕੋਵਿਡ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ, ਡਰਨ ਦੀ ਲੋੜ ਨਹੀਂ : ਡਾ. ਹਰਸ਼ਵਰਧਨ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਕਲਿਆਣ ਮੰਤਰੀ ਹਰਸ਼ਵਰਧਨ ਨੇ ਕੋਰੋਨਾ ਵਾਇਰਸ ਦੇ ਟੀਕਿਆਂ ਨੂੰ ਲੈ ਕੇ ਕਈ ਲੋਕਾਂ ਦੇ ਮਨ ’ਚ ਪੈਦਾ ਹੋ ਰਹੇ ਖਦਸ਼ਿਆਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਲੋਕ ਸਭਾ ’ਚ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਪੂਰਕ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਦੇਸ਼ਵਾਸੀਆਂ ਨੂੰ ਕੋਵਿਡ ਟੀਕਿਆਂ ਨੂੰ ਲੈ ਕੇ ਕੋਈ ਡਰ ਨਹੀਂ ਰੱਖਣਾ ਚਾਹੀਦਾ। ਕੋਵਿਡ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਮੁੜ ਵਧਣ ਲੱਗ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 17 ਹਜ਼ਾਰ ਤੋਂ ਵੱਧ ਯਾਨੀ 17112 ਸਰਗਰਮ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ 18918, ਵੀਰਵਾਰ ਨੂੰ 17958, ਬੁੱਧਵਾਰ ਨੂੰ 10974, ਮੰਗਲਵਾਰ ਨੂੰ 4170, ਸੋਮਵਾਰ ਨੂੰ 8718, ਐਤਵਾਰ ਨੂੰ 8522 ਅਤੇ ਸ਼ਨੀਵਾਰ ਨੂੰ 4785 ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਮਿਆਦ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 188 ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਇਹ ਗਿਣਤੀ 154, ਵੀਰਵਾਰ ਨੂੰ 172, ਬੁੱਧਵਾਰ ਨੂੰ 188, ਮੰਗਲਵਾਰ ਨੂੰ 131, ਸੋਮਵਾਰ ਨੂੰ 118, ਐਤਵਾਰ ਨੂੰ 158, ਸ਼ਨੀਵਾਰ ਨੂੰ 140 ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ : 4 ਸਾਲ ਬਾਅਦ ਵੀ ਮਾਫੀਆ ਰਾਜ ਬਾਰੇ ਮੁੱਖ ਮੰਤਰੀ ਦਾ ਜਵਾਬ, ਇਕ ਦਿਨ ’ਚ ਮਾਫੀਆ ਖਤਮ ਨਹੀਂ ਹੋ ਸਕਦਾ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


author

Anuradha

Content Editor

Related News