ਅਣਪਛਾਤੇ ਬਜ਼ੁਰਗ ਦੀ ਹਸਪਤਾਲ ''ਚ ਮੌਤ

08/12/2017 6:38:12 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਕ ਅਣਪਛਾਤੀ ਲਾਸ਼ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ 'ਚ 72 ਘੰਟੇ ਵਾਸਤੇ ਸ਼ਨਾਖਤ ਲਈ ਰੱਖਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਇਕ ਬਜ਼ੁਰਗ ਨੂੰ ਜੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨਜ਼ਦੀਕ ਕਾਫੀ ਬੀਮਾਰ ਤੇ ਗੰਭੀਰ ਹਾਲਤ 'ਚ ਸੀ, ਉਸਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾ ਦਿੱਤਾ ਸੀ ਪਰ ਅੱਜ ਉਸਦੀ ਹਸਪਤਾਲ ਵਿਖੇ ਮੌਤ ਹੋ ਗਈ। ਉਸ ਬਜ਼ੁਰਗ ਦਾ ਕੋਈ ਵੀ ਰਿਸ਼ਤੇਦਾਰ ਨਾ ਹੋਣ ਕਾਰਨ ਉਸ ਲਾਸ਼ ਦੀ ਹਾਲੇ ਤਕ ਕੋਈ ਸ਼ਨਾਖਤ ਨਹੀਂ ਹੋ ਸਕੀ ਹੈ। 
ਉਨ੍ਹਾਂ ਦੱਸਿਆ ਕਿ ਉਕਤ ਬਜ਼ੁਰਗ ਜੋ ਕਰੀਬ 70 ਸਾਲ ਦਾ ਲੱਗਦਾ ਹੈ ਤੇ ਉਸਦੇ ਨੀਲੇ ਰੰਗ ਦਾ ਕੁੜਤਾ ਤੇ ਸਫੈਦ ਰੰਗ ਦਾ ਪਜਾਮਾ ਪਾਇਆ ਹੋਇਆ ਹੈ ਤੇ ਸਿਰ 'ਤੇ ਪੀਲੇ ਰੰਗ ਦਾ ਪਟਕਾ ਵੀ ਹੈ। ਉਨ੍ਹਾਂ ਕਿਹਾ ਕਿ ਉਕਤ ਲਾਸ਼ ਦੀ ਕੋਈ ਪਛਾਣ ਨਾ ਹੋਣ ਕਾਰਨ ਉਸਨੂੰ 72 ਘੰਟੇ ਵਾਸਤੇ ਮੋਰਚਰੀ 'ਚ ਰੱਖਿਆ ਗਿਆ ਹੈ, ਜਿਸਦੀ ਪਛਾਣ ਨਾ ਹੋਣ ਦੀ ਸੂਰਤ 'ਚ 72 ਘੰਟੇ ਬਾਅਦ ਹੀ ਸੰਸਕਾਰ ਕੀਤਾ ਜਾਵੇਗਾ। 


Related News