ਰੇਲਗੱਡੀ ਦੀ ਲਪੇਟ ''ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
Friday, Jan 26, 2018 - 07:17 AM (IST)
ਧੂਰੀ, (ਸੰਜੀਵ ਜੈਨ)- ਰੇਲਵੇ ਸਟੇਸ਼ਨ ਨੇੜੇ ਪਲੇਟੀ 'ਤੇ ਇਕ ਅਣਪਛਾਤੇ ਵਿਅਕਤੀ ਦੀ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ।
ਜੀ. ਆਰ. ਪੀ. ਚੌਕੀ ਧੂਰੀ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਅਣਪਛਾਤੇ ਵਿਅਕਤੀ ਦੀ ਉਮਰ ਕਰੀਬ 60-65 ਸਾਲ ਜਾਪਦੀ ਹੈ, ਜਿਸ ਦੀ ਮੌਤ ਕਿਸੇ ਅਣਪਛਾਤੀ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਹੋਈ ਹੈ। ਹੈੱਡ ਕਾਂਸਟੇਬਲ ਜਰਨੈਲ ਸਿੰਘ ਵੱਲੋਂ ਇਸ ਸਬੰਧੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
