ਅਣਪਛਾਤੀ ਲਾਸ਼ ਮਿਲੀ

04/03/2018 7:40:24 AM

ਕਪੂਰਥਲਾ, (ਮਲਹੋਤਰਾ)- ਕਪੂਰਥਲਾ-ਸੁਲਤਾਨਪੁਰ ਮਾਰਗ 'ਤੇ ਚਾਰਬੱਤੀ ਚੌਕ ਦੇ ਨਜ਼ਦੀਕ ਪੀ. ਸੀ. ਆਰ. ਟੀਮ ਨੂੰ ਇਕ ਕਰੀਬ 30 ਸਾਲਾ ਵਿਅਕਤੀ ਦੀ ਅਣਪਛਾਤੀ ਲਾਸ਼ ਬਰਾਮਦ ਹੋਈ ਹੈ। ਸਿਟੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀ. ਸੀ. ਆਰ. ਟੀਮ ਵੱਲੋਂ ਸੂਚਨਾ ਮਿਲਣ 'ਤੇ ਚਾਰਬੱਤੀ ਚੌਕ ਦੇ ਨਜ਼ਦੀਕ ਸੜਕ ਕਿਨਾਰੇ ਪਏ ਇਕ ਅਣਪਛਾਤੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਪੁਲਸ ਟੀਮ ਨੇ ਦਸਿਆ ਕਿ ਮ੍ਰਿਤਕ ਭਿਖਾਰੀ ਹਾਲਤ 'ਚ ਬਿਮਾਰ ਸਥਿਤੀ 'ਚ ਖੇਤਰ 'ਚ ਘੁੰਮਦਾ ਰਹਿੰਦਾ ਸੀ। ਜਿਸਨੇ ਅੱਜ ਦਮ ਤੋੜ ਦਿੱਤਾ ਹੈ। ਪੁਲਸ ਵਲੋਂ ਅਣਪਛਾਤੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਪਹਿਚਾਣ ਕੀਤੀ ਜਾ ਰਹੀ ਹੈ।


Related News