ਫਗਵਾੜਾ ''ਚ ਦੇਰ ਰਾਤ ਵੱਡੀ ਵਾਰਦਾਤ! ਅਣਪਛਾਤੇ ਹਥਿਆਰਬੰਦ ਨੌਜਵਾਨਾਂ ਨੇ ਕੋਠੀ ਦੇ ਬਾਹਰ ਕੀਤੀ ਗੁੰਡਾਗਰਦੀ
Wednesday, Sep 10, 2025 - 04:06 AM (IST)

ਫਗਵਾੜਾ (ਜਲੋਟਾ) : ਫਗਵਾੜਾ 'ਚ ਅੱਧੀ ਰਾਤ ਤੋਂ ਬਾਅਦ ਸ਼ਹਿਰ ਦੀ ਸਭ ਤੋਂ ਪੋਸ਼ ਕਾਲੋਨੀ ਮਾਡਲ ਟਾਊਨ 'ਚ ਰਹਿੰਦੇ ਲੋਕਾਂ 'ਚ ਉਸ ਸਮੇਂ ਡਰ ਅਤੇ ਦਹਿਸ਼ਤ ਫੈਲ ਗਈ, ਜਦੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ 3 ਨਕਾਬਪੋਸ਼ ਨੌਜਵਾਨਾਂ ਦੀ ਟੋਲੀ ਨੇ ਇਕ ਕੋਠੀ ਦੇ ਬਾਹਰ ਗੁੰਡਾਗਰਦੀ ਕਰਦੇ ਹੋਏ ਘਰ ਦੇ ਮੇਨ ਗੇਟ ਨੂੰ ਤੋੜਨ ਦੀ ਅਸਫਲ ਕੋਸ਼ਿਸ਼ ਕੀਤੀ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੇਟ 'ਤੇ ਹਮਲਾ ਕੀਤਾ ਅਤੇ ਭਾਰੀ ਹੰਗਾਮਾ ਮਚਾਉਣ ਤੋਂ ਬਾਅਦ ਫਿਲਮੀ ਸਟਾਈਲ 'ਚ ਉੱਥੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਪਹੁੰਚੇ ਗਾਇਕ ਰੋਸ਼ਨ ਪ੍ਰਿੰਸ, ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ
ਜਾਣਕਾਰੀ ਮੁਤਾਬਕ ਉਪਰੋਕਤ ਸਾਰੀ ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ, ਜਿਸ 'ਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਅਣਪਛਾਤੇ ਨੌਜਵਾਨਾਂ ਨੇ ਬਿਨਾਂ ਕਿਸੇ ਡਰ ਦੇ ਗੁੰਡਾਗਰਦੀ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਾਰਦਾਤ ਸ਼ਹਿਰ ਦੀ ਸਭ ਤੋਂ ਆਲੀਸ਼ਾਨ ਕਾਲੋਨੀ ਮਾਡਲ ਟਾਊਨ 'ਚ ਹੋਈ ਹੈ ਅਤੇ ਇਹ ਦ੍ਰਿਸ਼ ਲੋਕਾਂ ਨੂੰ ਉਦੋਂ ਦੇਖਣ ਨੂੰ ਮਿਲੇ ਹਨ, ਜਦੋਂ ਜ਼ਿਲ੍ਹਾ ਕਪੂਰਥਲਾ ਦੇ ਉੱਚ ਪੁਲਸ ਅਧਿਕਾਰੀ ਸਮੇਤ ਫਗਵਾੜਾ ਪੁਲਸ ਦੇ ਸੀਨੀਅਰ ਅਧਿਕਾਰੀ ਇਹ ਕਹਿੰਦੇ ਨਹੀਂ ਥੱਕਦੇ ਹਨ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਪੁਲਸ 24 ਘੰਟੇ ਚੌਕਸ ਅਤੇ ਜਨ ਸੁਰੱਖਿਆ ਨੂੰ ਲੈ ਕੇ ਸਾਵਧਾਨ ਹੈ। ਅਜਿਹੀ ਸਥਿਤੀ ਵਿੱਚ ਜਾਂ ਤਾਂ ਪੁਲਸ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤ ਦਾ ਪਤਾ ਹੀ ਨਹੀਂ ਹੈ ਜਾਂ ਫਿਰ ਉਨ੍ਹਾਂ ਦੇ ਸਾਰੇ ਦਾਅਵੇ ਸਿਰਫ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਕੀਤੇ ਜਾ ਰਹੇ ਜਾਪ ਰਹੇ ਹਨ? ਇਹ ਗੱਲ ਆਮ ਲੋਕ ਆਖ ਇਹ ਪੁੱਛ ਰਹੇ ਹਨ ਕਿ ਫਗਵਾੜਾ ਵਿੱਚ ਇਹ ਸਭ ਕੀ ਹੋ ਰਿਹਾ ਹੈ? ਇਸ ਦੌਰਾਨ ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਸਾਰੀ ਸੱਚਾਈ ਦਾ ਪਰਦਾਫਾਸ਼ ਕੀਤਾ ਜਾਵੇਗਾ। ਪੁਲਸ ਜਾਂਚ ਜਾਰੀ ਹੈ। ਪਰ ਹਾਲੇ ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਕਿਸੇ ਵੀ ਮੁਲਜ਼ਮ ਖਿਲਾਫ ਕੋਈ ਪੁਲਸ ਕੇਸ ਦਰਜ ਨਹੀਂ ਕੀਤਾ ਹੈ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8