ਮੰਦਭਾਗੀ ਖ਼ਬਰ : ਕੈਨੇਡਾ ਤੋਂ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Saturday, Jan 14, 2023 - 11:31 PM (IST)

ਮੰਦਭਾਗੀ ਖ਼ਬਰ : ਕੈਨੇਡਾ ਤੋਂ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਰਈਆ (ਹਰਜੀਪ੍ਰੀਤ)-ਆੜ੍ਹਤੀ ਐਸੋਸੀਏਸ਼ਨ ਰਈਆ ਦੇ ਸੀਨੀਅਰ ਆਗੂ ਜੈਮਲ ਸਿੰਘ ਖੋਜਕੀਪੁਰ ਦੇ ਭਤੀਜੇ ਤੇ ਦਵਿੰਦਰ ਸਿੰਘ ਵਜੀਰ ਭੁੱਲਰ ਦੇ ਨੌਜਵਾਨ ਪੁੱਤ ਅਰਸ਼ਦੀਪ ਸਿੰਘ ਦਾ ਤੜਕਸਾਰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਇਥੇ ਵਰਣਨਯੋਗ ਹੈ ਕਿ ਅਰਸ਼ਦੀਪ ਥੋੜ੍ਹਾ ਸਮਾਂ ਹੀ ਪਹਿਲਾਂ ਕੈਨੇਡਾ ਗਿਆ ਸੀ ਤੇ ਉਥੇ ਟਰਾਲੇ ’ਤੇ ਡਰਾਈਵਰੀ ਕਰਦਾ ਸੀ।

ਇਹ ਖ਼ਬਰ ਵੀ ਪੜ੍ਹੋ : ਭੈਣ ਨੂੰ ਲੋਹੜੀ ਦੇ ਕੇ ਆ ਰਹੇ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

ਉਹ ਹੁਣ ਕੁਝ ਦਿਨਾਂ ਲਈ ਆਪਣੇ ਦੋਸਤ ਦੇ ਵਿਆਹ ’ਚ ਸ਼ਾਮਿਲ ਹੋਣ ਲਈ ਭਾਰਤ ਆਇਆ ਸੀ ਤੇ ਇਹ ਦੁਖਾਂਤ ਵਾਪਰ ਗਿਆ। ਉਸ ਦੀ ਮੌਤ ’ਤੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਬਲਜੀਤ ਸਿੰਘ ਜਲਾਲਉਸਮਾ, ਮਨਜੀਤ ਸਿੰਘ ਮੰਨਾ, ਸੰਤੋਖ ਸਿੰਘ ਭਲਾਈਪੁਰ, ਡਾ. ਵੀਰ ਪਵਨ ਭਾਰਦਵਾਜ ਚਾਰੇ ਸਾਬਕਾ ਵਿਧਾਇਕ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਚੱਲਦੀ ਬੱਸ ’ਚ ਵਿਦਿਆਰਥਣ ਨੂੰ ਮਾਰੀ ਗੋਲ਼ੀ, ਹੋਇਆ ਫਰਾਰ


author

Manoj

Content Editor

Related News