ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਨੇ ਲਾਇਆ ਧਰਨਾ

Monday, Jul 30, 2018 - 04:59 AM (IST)

ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਨੇ ਲਾਇਆ ਧਰਨਾ

ਪਟਿਆਲਾ, (ਅਗਰਵਾਲ)- ਮੁੱਖ ਮੰਤਰੀ  ਤੇ ਸਿਹਤ ਮੰਤਰੀ ਪੰਜਾਬ ਦੇ ਜੱਦੀ ਸ਼ਹਿਰ ਵਿਚ ਅੱਜ ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਧਰਨਾ ਦੇ ਕੇ ਮੰਗ ਕੀਤੀ ਗਈ ਕਿ ਜਿਹਡ਼ੀਆਂ ਅਸਾਮੀਆਂ ਸਿਹਤ ਮਹਿਕਮਿਆਂ, ਹਸਪਤਾਲਾਂ ਤੇ ਡਿਸਪੈਂਸਰੀਆਂ ਆਦਿ ਵਿਚ ਖਾਲੀ ਪਈਆਂ ਹਨ, ਨੂੰ ਭਰ ਕੇ ਬੇਰੋਜ਼ਗਾਰੀ ਨੂੰ ਦੂਰ ਕੀਤਾ ਜਾਵੇ। ਧਰਨਾਕਾਰੀਆਂ ਨੇ ਸਥਾਨਕ ਨਹਿਰੂ ਪਾਰਕ ਤੋਂ ਰੋਸ ਮਾਰਚ ਸ਼ੁਰੂ ਕਰ ਕੇ ਸਮੁੱਚੇ ਸ਼ਹਿਰ ਵਿਚੋਂ ਹੁੰਦਿਆਂ ਸਿਹਤ ਮੰਤਰੀ ਦੀ ਕੋਠੀ ਵੱਲ ਜਾਣ ਲਈ ਸ਼ੁਰੂ ਕੀਤਾ। ਇਸ ਦੌਰਾਨ ਪੁਲਸ ਅਧਿਕਾਰੀਆਂ ਵੱਲੋਂ ਫੋਰਸ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਸ਼ੇਰਾਂਵਾਲਾ ਗੇਟ ਵਿਖੇ ਹੀ ਰੋਕ ਲਿਆ ਗਿਆ। ਧਰਨਕਾਰੀਆਂ ਦੀ ਮੀਟਿੰਗ ਸਿਹਤ ਮੰਤਰੀ ਬ੍ਰਹਮ  ਮਹਿੰਦਰਾ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਕਰਵਾਈ ਗਈ। 
 ®ਧਰਨਾਕਾਰੀਆਂ ਨੇ ਦੱਸਿਆ ਕਿ ਸਿਹਤ ਮੰਤਰੀ ਨੇ ਸਪੱਸ਼ਟ ਆਖਿਆ ਕਿ ਉਨ੍ਹਾਂ ਵੱਲੋਂ ਵਾਅਦੇ ਅਨੁਸਾਰ ਇਸ ਸਬੰਧੀ ਏਜੰਡਾ ਪਾ ਕੇ ਗੱਲਬਾਤ ਕੀਤੀ ਗਈ। ਇਨ੍ਹਾਂ ਅਸਾਮੀਆਂ ’ਤੇ ਭਰਤੀ ਹੋਣ ਵਾਲੇ ਵਿਅਕਤੀਆਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਕਾਰਨ ਪੰਜਾਬ ਸਰਕਾਰ ਦੇ ਵਧਣ ਵਾਲੇ ਬਜਟ ਸਬੰਧੀ ਜਦੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਬਜਟ ਵਿਚ ਵਾਧੇ ਦੀ ਕੋਈ ਗੁੰਜਾਇਸ਼ ਨਾ ਹੋਣ ਕਾਰਨ ਅਸਾਮੀਆਂ ’ਤੇ ਨਿਯੁਕਤੀਆਂ ਕਰਨ ਲਈ ਸਾਫ ਜਵਾਬ ਦੇ ਦਿੱਤਾ। ਇਸ ਕਾਰਨ ਇਹ ਵਾਅਦਾ ਪੂਰਾ ਨਹੀਂ ਹੋ ਸਕਿਆ ਹੈ। ਹੁਣ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਉਹ ਅਗਲੀ ਕੈਬਨਿਟ ਦੀ ਮੀਟਿੰਗ ਵਿਚ ਇਸ ਸਬੰਧੀ ਇਕ ਏਜੰਡਾ ਜ਼ਰੂਰ ਰੱਖਣਗੇ ਤਾਂ ਜੋ ਸਰਕਾਰ ਵੱਲੋਂ ਕੀਤਾ ਵਾਅਦਾ ਪੂਰਾ ਕੀਤਾ ਜਾ ਸਕੇ।
 


Related News