ਸਿੱਖਿਆ ਮੰਤਰੀ ਨਾਲ ਹੋਈ ਬੈਠਕ ਤੋਂ ਬੇਰੁਜ਼ਗਾਰ ਅਸੰਤੁਸ਼ਟ,ਕਿਹਾ ਮੰਤਰੀ ਨੇ ਫਿਰ ਲਾਇਆ ਲਾਰਾ

Thursday, Aug 19, 2021 - 02:23 AM (IST)

ਸਿੱਖਿਆ ਮੰਤਰੀ ਨਾਲ ਹੋਈ ਬੈਠਕ ਤੋਂ ਬੇਰੁਜ਼ਗਾਰ ਅਸੰਤੁਸ਼ਟ,ਕਿਹਾ ਮੰਤਰੀ ਨੇ ਫਿਰ ਲਾਇਆ ਲਾਰਾ

ਚੰਡੀਗੜ੍ਹ(ਰਮਨਜੀਤ)- ਸਿੱਖਿਆ ਵਿਭਾਗ ਵਿਚ ਭਰਤੀ ਦੀ ਆਸ ਲੈ ਕੇ ਸਿਵਲ ਸਕੱਤਰੇਤ ਵਿਖੇ ਪਹੁੰਚੇ ਬੇਰੁਜ਼ਗਾਰ ਅਧਿਆਪਕ ਯੂਨੀਅਨਾਂ ਦੇ ਪ੍ਰਤੀਨਿਧੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਹੋਈ ਬੈਠਕ ਤੋਂ ਬਾਅਦ ਅਸੰਤੁਸ਼ਟ ਨਜਰ ਆਏ। ਅਧਿਆਪਕ ਪ੍ਰਤੀਨਿਧੀਆਂ ਨੇ ਕਿਹਾ ਕਿ ਪਹਿਲਾਂ ਹੋਈਆਂ ਬੈਠਕਾਂ ਵਾਂਗ ਹੀ ਇਸ ਬੈਠਕ ’ਚ ਵੀ ਸਿੱਖਿਆ ਮੰਤਰੀ ਵਲੋਂ ਉਨ੍ਹਾਂ ਨੂੰ ਲਾਰਾ ਲਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ

ਬੇਰੁਜ਼ਗਾਰ ਮੋਰਚੇ ਦੇ ਆਗੂਆਂ ਸੁਖਵਿੰਦਰ ਢਿੱਲਵਾਂ, ਕ੍ਰਿਸ਼ਨ ਨਾਭਾ, ਹਰਜਿੰਦਰ ਝੁਨੀਰ, ਹਰਦੀਪ ਸਿੰਘ ਨੇ ਕਿਹਾ ਕਿ 15 ਅਗਸਤ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੇ ਘਿਰਾਓ ਮੌਕੇ ਉਨ੍ਹਾਂ ਨੂੰ ਅੱਜ ਦੀ ਪੈਨਲ ਮੀਟਿੰਗ ਲਈ ਸਮਾਂ ਦਿੱਤਾ ਗਿਆ ਸੀ। ਉਮਰ ਹੱਦ ਛੋਟ ਤੇ ਭਰਤੀ ਸ਼ੁਰੂ ਕੀਤੇ ਜਾਣ ਦੀ ਉਮੀਦ ਲੈ ਕੇ ਬੈਠਕ ’ਚ ਪਹੁੰਚੇ ਅਧਿਆਪਕ ਪ੍ਰਤੀਨਿਧੀਆਂ ਨੂੰ ਸਿੱਖਿਆ ਮੰਤਰੀ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਮਰ ਹੱਦ ਛੋਟ ਸਬੰਧੀ ਕੈਬਨਿਟ ਮੀਟਿੰਗ ਵਿਚ ਭੇਜਿਆ ਏਜੰਡਾ ਇੱਕ ਵਾਰ ਰੱਦ ਹੋ ਚੁੱਕਾ ਹੈ, ਫਿਰ ਵੀ ਆਉਂਦੇ ਸਮੇਂ ਉਮਰ ਛੋਟ ਸਬੰਧੀ ਕੋਈ ਹੱਲ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ : ਨਸ਼ੇੜੀ ਵੱਲੋਂ ਆਪਣੀ ਹੀ ਪਤਨੀ ਦਾ ਸੂਏ ਮਾਰ-ਮਾਰ ਬੇਰਹਿਮੀ ਨਾਲ ਕਤਲ

ਇਹ ਵੀ ਕਿਹਾ ਗਿਆ ਹੈ ਕਿ ਇਸੇ ਤਰ੍ਹਾਂ ਮਾਸਟਰ ਕਾਡਰ ਦੀਆਂ ਸਾਰੇ ਵਿਸ਼ਿਆਂ ਸਮੇਤ ਮਾਤ ਭਾਸ਼ਾ ਪੰਜਾਬੀ, ਐੱਸ.ਐੱਸ.ਟੀ, ਹਿੰਦੀ ਦੀਆਂ 31 ਮਾਰਚ 2022 ਤੱਕ ਖਾਲੀ ਹੋਣ ਵਾਲੀਆਂ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਤਰ੍ਹਾਂ ਸਰਕਾਰ ਵਲੋਂ ਸਮਾਜਿਕ ਸਿੱਖਿਆ ਦੇ ਕੰਬੀਨੇਸ਼ਨ ਵਿਚੋਂ ਬਾਹਰ ਕੀਤੇ ਵਿਸ਼ਿਆਂ ਨੂੰ ਮੁੜ ਤੁਰੰਤ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ ਹੈ। ਬੇਰੁਜ਼ਗਾਰ ਅਧਿਆਪਕਾਂ ਵਲੋਂ ਕੁਝ ਅਜਿਹੇ ਚੋਣਵੇਂ ਵਿਸ਼ਿਆਂ (ਉਰਦੂ, ਸੰਸਕ੍ਰਿਤ) ਦੀ ਭਰਤੀ ਕਰਨ ਦੀ ਮੰਗ ਵੀ ਕੀਤੀ ਗਈ, ਜਿੰਨਾ ਦੀ ਭਰਤੀ ਪਿਛਲੇ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : 8 ਦਿਨਾਂ ਤੋਂ ਫਿਰੋਜ਼ਪੁਰ ’ਚ ਰੋਜ਼ਾਨਾ ਲੁੱਟ ਦੀਆਂ ਹੋ ਰਹੀਆਂ ਹਨ ਘਟਨਾਵਾਂ

ਭਾਵੇਂ ਕੁਝ ਮੰਗਾਂ ’ਤੇ ਸਰਕਾਰ ਹਾਂ ਪੱਖੀ ਰਹੀ ਹੈ ਪਰ ਫਿਰ ਵੀ ਕੀਤੇ ਵਾਅਦੇ ਅਨੁਸਾਰ ਐਲਾਨ ਨਾ ਕੀਤੇ ਜਾਣ ਤੋਂ ਖਫਾ ਅਧਿਆਪਕਾਂ ਨੇ ਮੰਗਲਵਾਰ ਨੂੰ ਹੋਈ ਇਸ ਬੈਠਕ ਨੂੰ ਲਾਰਾ ਆਖਿਆ। ਉਨ੍ਹਾਂ ਐਲਾਨ ਕੀਤਾ ਕਿ ਸਿੱਖਿਆ ਮੰਤਰੀ ਦਾ ਹਰ ਮੋੜ ’ਤੇ ਘਿਰਾਓ ਕੀਤਾ ਜਾਵੇਗਾ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ।


author

Bharat Thapa

Content Editor

Related News