ਬੇਕਾਬੂ ਟਰੱਕ ਨੇ ਦੋ ਵਿਅਕਤੀਆਂ ਦੀ ਲਈ ਜਾਨ
Wednesday, Oct 04, 2017 - 08:30 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਬੇਕਾਬੂ ਹੋਏ ਟਰੱਕ ਨੇ ਪਹਿਲਾਂ ਤਾਂ ਅਨਾਜ ਮੰਡੀ 'ਚ ਮੰਜੇ 'ਤੇ ਬੈਠੇ ਰੋਟੀ ਖਾ ਰਹੇ ਇਕ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਨੇ ਉਥੋਂ ਭੱਜਣ ਦੀ ਕੋਸ਼ਿਸ ਕੀਤੀ ਅਤੇ ਟਰੱਕ ਨੂੰ ਬੈਕ ਕਰਦੇ ਹੋਏ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ 'ਚ ਲੈ ਲਿਆ। ਮੋਟਰਸਾਈਕਲ ਸਵਾਰ ਨੇ ਮੋਟਰਸਾਇਕਲ ਉਥੇ ਹੀ ਛੱਡ ਕੇ ਆਪਣੀ ਜਾਨ ਬਚਾਈ ਅਤੇ ਟਰੱਕ ਨੇ ਮੋਟਰਸਾਈਕਲ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ। ਇਸ ਤੋਂ ਬਾਅਦ ਟਰੱਕ ਡਰਾਈਵਰ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਟਰੱਕ ਨੂੰ ਬਾਜਾਖਾਨਾ ਰੋਡ ਵੱਲ ਭਜਾ ਕੇ ਲੈ ਗਿਆ। ਸੋਹਲ ਪੱਤੀ ਜ਼ਿਲਾ ਜੇਲ ਦੇ ਨਜ਼ਦੀਕ ਇਕ ਸਕੂਟਰੀ ਸਵਾਰ ਨੂੰ ਆਪਣੀ ਲਪੇਟ 'ਚ ਲੈ ਲਿਆ। ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਉਸ ਤੋਂ ਬਾਅਦ ਟਰੱਕ ਡਰਾਈਵਰ ਨੇ ਟਰੱਕ ਟਰਾਲੀ 'ਚ ਜਾ ਮਰਿਆ ਜਿਸ ਕਾਰਨ ਟਰੈਕਟਰ ਟਰਾਲੀ 'ਤੇ ਸਵਾਰ ਤਿੰਨ ਵਿਅਕਤੀ ਜ਼ਖਮੀ ਹੋ ਗਏ।
ਟਰੱਕ ਡਰਾਈਵਰ ਨੇ ਕੀਤਾ ਸੀ ਨਸ਼ਾ
ਘਟਨਾ ਸਥਾਨ 'ਤੇ ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਟਰੱਕ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ। ਪਹਿਲਾਂ ਤਾਂ ਉਸ ਨੇ ਅਨਾਜ ਮੰਡੀ 'ਚ ਰੋਟੀ ਖਾ ਰਹੇ ਰਾਮ ਲਾਲ ਪੁੱਤਰ ਰੰਗ ਲਾਲ ਉਪਰ ਟਰੱਕ ਚੜ੍ਹਾ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਉਪਰੰਤ ਉਸ ਨੇ ਬੜੀ ਤੇਜ਼ੀ ਨਾਲ ਟਰੱਕ ਨੂੰ ਬੈਕ ਕਰਨ ਦੀ ਕੋਸ਼ਿਸ ਕੀਤੀ। ਪਰ ਮੋਟਰਸਾਇਕਲ ਸਵਾਰ ਦਵਿੰਦਰ ਸਿੰਘ ਨੇ ਬੜੀ ਤੇਜ਼ੀ ਨਾਲ ਮੋਟਰਸਾਈਕਲ ਨੂੰ ਉਥੇ ਹੀ ਸੁੱਟ ਕੇ ਆਪਣੀ ਜਾਨ ਬਚਾਈ। ਇਸ ਉਪਰੰਤ ਟਰੱਕ ਡਰਾਈਵਰ ਟਰੱਕ ਨੂੰ ਭਜਾ ਕੇ ਜਦੋਂ ਬਾਜਾਖਾਨਾ ਰੋਡ 'ਤੇ ਲੈ ਗਿਆ ਤਾਂ ਰਸਤੇ 'ਚ ਸੰਦੀਪ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਬਰਨਾਲਾ ਜਿਸ ਦੀ ਕਿ ਪੱਖੋਂ ਕੈਚੀਆਂ 'ਚ ਫੀਡ ਦੀ ਫੈਕਟਰੀ ਹੈ। ਉਹ ਬਰਨਾਲਾ ਤੋਂ ਟਰੈਕਟਰ ਟਰਾਲੀ 'ਤੇ ਸਾਮਾਨ ਲੈ ਕੇ ਪੱਖੋ ਕੈਂਚੀਆਂ ਵੱਲ ਜਾ ਰਿਹਾ ਸੀ ਕਿ ਜਿਲਾ ਜੇਲ ਕੋਲ ਟਰੱਕ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਤੋਂ ਬਾਅਦ ਟਰੱਕ ਡਰਾਈਵਰ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਟਰਾਲੀ 'ਤ ਸਵਾਰ ਸੁਖਵਿੰਦਰ ਸਿੰਘ, ਧਰਮਪਾਲ ਸਿੰਘ ਤੇ ਅਜੇ ਕੁਮਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜੋ ਕਿ ਜ਼ੇਰੇ ਇਲਾਜ ਹਨ। ਟਰੱਕ ਡਰਾਈਵਰ ਵੀ ਆਪਣਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ 'ਚ ਭਰਤੀ ਸੀ।
