ਸ੍ਰੀ ਕੀਰਤਪੁਰ ਸਾਹਿਬ ’ਚ ਖ਼ੌਫਨਾਕ ਵਾਰਦਾਤ, ਚਾਚੇ ਨੇ ਬੇਰਹਿਮੀ ਨਾਲ ਕਤਲ ਕੀਤਾ 21 ਸਾਲਾ ਭਤੀਜਾ

Tuesday, Dec 07, 2021 - 06:43 PM (IST)

ਸ੍ਰੀ ਕੀਰਤਪੁਰ ਸਾਹਿਬ ’ਚ ਖ਼ੌਫਨਾਕ ਵਾਰਦਾਤ, ਚਾਚੇ ਨੇ ਬੇਰਹਿਮੀ ਨਾਲ ਕਤਲ ਕੀਤਾ 21 ਸਾਲਾ ਭਤੀਜਾ

ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਪਿੰਡ ਭਰਤਗੜ੍ਹ ਵਿਖੇ ਇਕ ਚਾਚੇ ਵੱਲੋਂ ਆਪਣੇ ਸਕੇ ਭਤੀਜੇ ਨੂੰ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਚਾਚੇ ਵਲੋਂ ਭਤੀਜੇ ਨੂੰ ਘਰ ਵਿਚ ਦੋਸਤਾਂ ਨੂੰ ਨਾ ਲਿਆਉਣ ਲਈ ਆਖਿਆ ਜਾ ਰਿਹਾ ਸੀ, ਇਸ ਦੇ ਬਾਵਜੂਦ ਵੀ ਉਸ ਵੱਲੋਂ ਦੋਸਤਾਂ ਨੂੰ ਘਰ ਬੁਲਾਇਆ ਜਾ ਰਿਹਾ ਸੀ, ਜਿਸ ਤੋਂ ਗੁੱਸੇ ਵਿਚ ਆਏ ਚਾਚੇ ਨੇ ਸੁੱਤੇ ਪਏ ਭਤੀਜੇ ’ਤੇ ਲੋਹੇ ਦੇ ਪਾਈਪ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਜਾਂਚ ਅਧਿਕਾਰੀ ਏ.ਐੱਸ.ਆਈ ਕੇਵਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਭਰਤਗੜ੍ਹ ਦੇ ਸਰਪੰਚ ਸੁਖਦੀਪ ਸਿੰਘ ਪੁੱਤਰ ਲੇਟ ਗੁਰਦੀਪ ਸਿੰਘ ਵਾਸੀ ਪਿੰਡ ਭਰਤਗੜ੍ਹ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਸਦੇ ਦੋ ਚਾਚੇ ਹਨ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ’ਤੇ ਨਵਜੋਤ ਸਿੱਧੂ ਦਾ ਫਿਰ ਹਮਲਾ, ਟਵੀਟ ਕਰਕੇ ਆਖੀ ਵੱਡੀ ਗੱਲ

ਵੱਡੇ ਚਾਚੇ ਦਾ ਨਾਮ ਵਤਨ ਸਿੰਘ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਜਿਸ ਦੀਆਂ ਦੋ ਧੀਆਂ ਅਤੇ ਇਕ ਲੜਕਾ ਹੈ, ਲੜਕੇ ਦਾ ਨਾਮ ਅਮਰਜੋਤ ਸਿੰਘ (21) ਹੈ। ਉਸ ਦੇ ਛੋਟੇ ਚਾਚੇ ਦਾ ਨਾਮ ਵਿਸਾਖਾ ਸਿੰਘ ਹੈ। ਮੇਰੇ ਦੋਵੇਂ ਚਾਚਿਆਂ ਦੇ ਪਰਿਵਾਰ ਆਪਣੇ ਪੁਰਾਣੇ ਮਕਾਨ ਵਿਚ ਰਹਿੰਦੇ ਹਨ। ਮੈਂ ਆਪਣੇ ਨਵੇਂ ਮਕਾਨ ਵਿਚ ਭਰਤਗੜ੍ਹ ਵਿਖੇ ਪਰਿਵਾਰ ਸਮੇਤ ਰਹਿੰਦਾ ਹਾਂ। ਮੇਰੀ ਚਾਚੀ ਅਮਰਜੋਤ ਸਿੰਘ ਦੀ ਮਾਤਾ ਦਵਿੰਦਰ ਕੌਰ ਪਿਛਲੇ ਕਈ ਦਿਨਾਂ ਤੋਂ ਸਾਡੇ ਘਰ ਰਹਿ ਰਹੀ ਹੈ, ਜਿਸ ਦੀ ਲੜਕੀ ਕਿਰਨਜੀਤ ਕੌਰ ਦੇ ਬੱਚਾ ਹੋਣ ਕਾਰਨ ਉਸ ਦੀ ਦੇਖ ਭਾਲ ਕਰਦੀ ਹੈ।

ਇਹ ਵੀ ਪੜ੍ਹੋ : ਤਲਵੰਡੀ ਭਾਈ ਨੇੜੇ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਡਰਾਇਵਰ ਦੀ ਮੌਕੇ ’ਤੇ ਮੌਤ

ਅੱਜ ਸਵੇਰੇ ਕਰੀਬ 5.45 ਦੀ ਗੱਲ ਹੈ ਕਿ ਮੈਂ ਆਪਣੇ ਘਰ ਤੋਂ ਘਰੇਲੂ ਕੰਮ ਲਈ ਆਪਣੇ ਚਾਚੇ ਵਤਨ ਸਿੰਘ ਦੇ ਘਰ ਨੂੰ ਆ ਰਿਹਾ ਸੀ। ਜਦੋਂ ਮੈਂ ਘਰ ਦੇ ਅੰਦਰ ਵੜਿਆ ਤਾਂ ਅਮਰਜੋਤ ਸਿੰਘ ਦੀ ਰਿਹਾਇਸ਼ੀ ਕਮਰੇ ਵਿਚੋਂ ਚੀਕਾਂ ਦੀ ਆਵਾਜ਼ ਆ ਰਹੀ ਸੀ। ਮੈਂ ਦੇਖਿਆ ਕਿ ਮੇਰਾ ਚਾਚਾ ਵਿਸਾਖਾ ਸਿੰਘ ਜਿਸ ਦੇ ਹੱਥ ਵਿਚ ਲੋਹੇ ਦੀ ਪਾਈਪ ਫੜ੍ਹੀ ਹੋਈ ਹੈ, ਉਹ ਪਾਈਪ ਨਾਲ ਮੇਰੇ ਭਰਾ ਅਮਰਜੋਤ ਸਿੰਘ ਦੇ ਮੂੰਹ ’ਤੇ ਜ਼ੋਰ-ਜ਼ੋਰ ਨਾਲ ਵਾਰ ਕਰ ਰਿਹਾ ਸੀ। ਮੇਰੇ ਦੇਖਦੇ-ਦੇਖਦੇ ਮੇਰੇ ਚਾਚੇ ਵਿਸਾਖਾ ਸਿੰਘ ਨੇ 3-4 ਵਾਰ ਅਮਰਜੋਤ ਸਿੰਘ ਦੇ ਮੂੰਹ ’ਤੇ ਕੀਤੇ। ਮੈਂ ਰੌਲਾ ਪਾਇਆ ਤਾਂ ਰੌਲਾ ਸੁਣ ਕਿ ਵਿਸਾਖਾ ਸਿੰਘ ਦੀ ਘਰ ਵਾਲੀ ਕਮਲਜੀਤ ਕੌਰ ਮੌਕੇ ’ਤੇ ਆ ਗਈ ਜਦੋਂ ਮੈਂ ਆਪਣੇ ਚਾਚੇ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਆਪਣੇ ਭਰਾ ਨੂੰ ਛੁਡਾਉਣ ਲੱਗਾ ਤਾਂ ਮੇਰੇ ਚਾਚੇ ਨੇ ਆਪਣੇ ਹੱਥ ਵਿਚ ਫੜ੍ਹੀ ਲੋਹੇ ਦੀ ਪਾਈਪ ਮੇਰੇ ਵੱਲ ਸਿੱਧੀ ਕੀਤੀ ,ਮੈਂ ਡਰ ਗਿਆ। ਮੇਰੇ ਅਤੇ ਮੇਰੀ ਚਾਚੀ ਕਮਲਜੀਤ ਕੌਰ ਦੇ ਸਾਹਮਣੇ ਚਾਚਾ ਵਿਸਾਖਾ ਸਿੰਘ ਸਮੇਤ ਲੋਹੇ ਦੀ ਪਾਈਪ ਲੈ ਕੇ ਮੌਕੇ ਤੋਂ ਭੱਜ ਗਿਆ। ਅਮਰਜੋਤ ਸਿੰਘ ਦੇ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਫੜਿਆ ਲੱਖਾਂ ਦਾ ਸੋਨਾ, ਅਜਿਹੀ ਜਗ੍ਹਾ ਲੁਕਾਇਆ ਕਿ ਉੱਡੇ ਹੋਸ਼

ਇਸ ਕਤਲ ਦੀ ਵਜਾ ਰੰਜ਼ਿਸ ਇਹ ਹੈ ਕਿ ਅਮਰਜੋਤ ਸਿੰਘ ਆਪਣੇ ਘਰ ਆਪਣੇ ਯਾਰਾਂ ਦੋਸਤਾਂ ਨੂੰ ਲੈ ਕੇ ਆਉਂਦਾ ਸੀ। ਮੇਰਾ ਚਾਚਾ ਵਿਸਾਖਾ ਸਿੰਘ ਮੁੰਡਿਆਂ ਨੂੰ ਘਰ ਆਉਣ ਤੋਂ ਰੋਕਦਾ ਸੀ । ਇਸ ਕਰਕੇ ਇਨ੍ਹਾਂ ਦੀ ਆਪਸ ਵਿਚ ਤਕਰਾਰ ਬਾਜ਼ੀ ਰਹਿੰਦੀ ਸੀ। ਕੱਲ੍ਹ ਵੀ ਅਮਰਜੋਤ ਆਪਣੇ ਦੋਸਤਾਂ ਨੂੰ ਘਰ ਲੈ ਕੇ ਆਇਆ ਹੋਇਆ ਸੀ। ਮੇਰੇ ਚਾਚਾ ਵਿਸਾਖਾ ਸਿੰਘ ਨੇ ਇਸ ਗੱਲ ਦਾ ਗੁੱਸਾ ਕੀਤਾ। ਮੇਰੀ ਚਾਚੀ ਕਮਲਜੀਤ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਅਮਰਜੋਤ ਸਿੰਘ ਸੁੱਤਾ ਪਿਆ ਸੀ ਤਾਂ ਉਸਦੇ ਪਤੀ ਵਿਸਾਖਾ ਸਿੰਘ ਨੇ ਅਮਰਜੋਤ ਸਿੰਘ ਦਾ ਬੈੱਡ ਤੋਂ ਫੋਨ ਚੁੱਕ ਕੇ ਬਾਹਰ ਸੁੱਟ ਦਿੱਤਾ। ਮੈਂ ਉਸ ਨੂੰ ਕਿਹਾ ਕਿ ਤੂੰ ਅਜਿਹਾ ਕਿਉਂ ਕੀਤਾ ਹੈ, ਤੇਰੇ ਨਾਲ ਇਹ ਝਗੜਾ ਕਰੇਗਾ ਤਾਂ ਉਸ ਨੇ ਇੰਨੇ ਸੁਣਦੇ ਸਾਰ ਹੀ ਲੋਹੇ ਦਾ ਪਾਈਪ ਚੁੱਕ ਕੇ ਅਮਰਜੋਤ ਸਿੰਘ ਦੇ ਸੱਟਾਂ ਮਾਰ ਕੇ ਉਸ ਨੂੰ ਜਾਨੋਂ ਮਾਰ ਦਿੱਤਾ। ਪੁਲਸ ਨੇ ਸੁਖਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਵਿਸਾਖਾ ਸਿੰਘ ਖ਼ਿਲਾਫ਼ ਧਾਰਾ 302 ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਉਸਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ ਅਤੇ ਵਿਸਾਖਾ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਡਾਲਾ ਭਿੱਟੇ ਵੱਢ ਦੇ ਸਰਕਾਰੀ ਸਕੂਲ ’ਚ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਚਨਚੇਤ ਕੀਤੀ ਚੈਕਿੰਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News