ਮਾਛੀਵਾੜਾ 'ਚ ਖ਼ੌਫ਼ਨਾਕ ਘਟਨਾ, ਚਾਚੇ ਨੇ ਰਿਸ਼ਤੇਦਾਰ ਨਾਲ ਮਿਲ ਨਹਿਰ 'ਚ ਸੁੱਟਿਆ ਭਤੀਜਾ

Wednesday, Feb 22, 2023 - 02:57 PM (IST)

ਮਾਛੀਵਾੜਾ 'ਚ ਖ਼ੌਫ਼ਨਾਕ ਘਟਨਾ, ਚਾਚੇ ਨੇ ਰਿਸ਼ਤੇਦਾਰ ਨਾਲ ਮਿਲ ਨਹਿਰ 'ਚ ਸੁੱਟਿਆ ਭਤੀਜਾ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ 'ਚ ਇੱਕ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਨੌਜਵਾਨ ਭਤੀਜੇ ਬੰਟੀ ਵਾਸੀ ਸਮਰਾਲਾ ਨੂੰ ਉਸ ਦੇ ਚਾਚੇ ਬੱਲੀ ਅਤੇ ਰਿਸ਼ਤੇਦਾਰ ਰਵੀ ਵਾਸੀ ਧੱਕਾ ਕਾਲੋਨੀ, ਕੁਰੂਕਸ਼ੇਤਰ ਨੇ ਨਹਿਰ 'ਚ ਸੁੱਟ ਕੇ ਮਾਰ ਮੁਕਾਇਆ। ਮਾਛੀਵਾੜਾ ਪੁਲਸ ਕੋਲ ਰਾਮਜੀ ਦਾਸ ਵਾਸੀ ਪਿੰਡ ਪਵਾਤ ਨੇ ਬਿਆਨ ਦਰਜ ਕਰਵਾਏ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਨਹਿਰ ਕਿਨਾਰੇ ਖੇਤਾਂ 'ਚ ਫ਼ਸਲ ਨੂੰ ਪਾਣੀ ਲਗਾ ਰਿਹਾ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਔਰਤਾਂ ਦੇ ਮੁਫ਼ਤ ਸਫ਼ਰ ਨੇ ਬੰਦ ਕਰਾਇਆ ਪ੍ਰਾਈਵੇਟ ਬੱਸਾਂ ਦਾ ਕਾਰੋਬਾਰ!

ਉਸ ਨੂੰ ਕਿਸੇ ਵਿਅਕਤੀ ਨੇ ਆ ਕੇ ਦੱਸਿਆ ਕਿ ਪੁਲ ਨਹਿਰ ਪਵਾਤ ਨੇੜੇ ਹੀ ਤਿੰਨ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਹੈ ਅਤੇ ਉਹ ਆਪਸ 'ਚ ਝਗੜਾ ਕਰ ਰਹੇ ਹਨ। ਜਦੋਂ ਉਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ 2 ਵਿਅਕਤੀਆਂ ਨੇ ਇੱਕ ਨੌਜਵਾਨ ਨੂੰ ਲੱਤਾਂ, ਬਾਹਾਂ ਤੋਂ ਫੜ੍ਹਿਆ ਹੋਇਆ ਸੀ। ਉਨ੍ਹਾਂ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਨਹਿਰ 'ਚ ਸੁੱਟ ਦਿੱਤਾ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਨੌਜਵਾਨ ਨਹਿਰ 'ਚ ਰੁੜ ਗਿਆ।ਵਿਅਕਤੀ ਨੇ ਦੱਸਿਆ ਕਿ ਉਸ ਨੇ ਕਾਫ਼ੀ ਰੌਲਾ ਵੀ ਪਾਇਆ ਪਰ ਕਿਸੇ ਨੂੰ ਤੈਰਨਾ ਨਾ ਆਉਣ ਕਾਰਨ ਉਸ ਨੂੰ ਬਚਾਇਆ ਨਾ ਜਾ ਸਕਿਆ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਕਸ਼ਨ, ਅੰਮ੍ਰਿਤਸਰ ਦੇ 3 BPEO ਕੀਤੇ ਮੁਅੱਤਲ

ਅੱਜ ਸਵੇਰੇ ਸਰਹਿੰਦ ਨਹਿਰ ਵਿਚੋਂ ਬੰਟੀ ਦੀ ਲਾਸ਼ ਬਰਾਮਦ ਹੋ ਗਈ, ਜਿਸ ਨੂੰ ਪੁਲਸ ਨੇ ਕਬਜ਼ੇ ’ਚ ਪੋਸਟਮਾਰਟਮ ਲਈ ਭਿਜਵਾ ਦਿੱਤਾ। ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਤਲ ਕਰਨ ਦੇ ਕਥਿਤ ਦੋਸ਼ ਹੇਠ ਪੁਲਸ ਨੇ ਉਕਤ ਦੋਹਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਬੰਟੀ ਨੂੰ ਕਤਲ ਕਰਨ ਵਾਲਾ ਬੱਲੀ ਚਾਚਾ ਅਤੇ ਦੂਸਰਾ ਰਵੀ ਵੀ ਰਿਸ਼ਤੇਦਾਰ ਨਿਕਲਿਆ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News