ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਟਰੇਨਾਂ ’ਚ ਆ ਰਿਹਾ ਬਿਨਾਂ ਬਿੱਲ ਦਾ ਸਾਮਾਨ, ਵਿਭਾਗ ਦੇ ਅਧਿਕਾਰੀ ਰੋਕਣ ’ਚ ਨਾਕਾਮ
Saturday, Feb 03, 2024 - 12:18 PM (IST)
ਜਲੰਧਰ (ਗੁਲਸ਼ਨ)–ਸਿਟੀ ਰੇਲਵੇ ਸਟੇਸ਼ਨ ’ਤੇ ਵੱਖ-ਵੱਖ ਟਰੇਨਾਂ ਵਿਚ ਰੋਜ਼ਾਨਾ ਪਾਰਸਲ ਜ਼ਰੀਏ ਦੂਜੇ ਸੂਬਿਆਂ ਤੋਂ ਭਾਰੀ ਮਾਤਰਾ ਵਿਚ ਮਾਲ ਆ ਰਿਹਾ ਹੈ। ਸੂਤਰਾਂ ਦੇ ਮੁਤਾਬਕ ਇਸ ਵਿਚ ਵਧੇਰੇ ਮਾਲ ਬਿਨਾਂ ਬਿੱਲ ਦਾ ਹੁੰਦਾ ਹੈ ਪਰ ਆਬਕਾਰੀ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਗੋਰਖਧੰਦਾ ਬੜੀ ਤੇਜ਼ੀ ਨਾਲ ਵਧ-ਫੁੱਲ ਰਿਹਾ ਹੈ ਤੇ ਸਰਕਾਰੀ ਮਾਲੀਏ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਵਰਣਨਯੋਗ ਹੈ ਕਿ ਇਕ ਸਮੇਂ ਸਟੇਸ਼ਨ ’ਤੇ ਕਈ ਏਜੰਟ ਕੰਮ ਕਰਦੇ ਸਨ। ਲਗਾਤਾਰ ਸ਼ਿਕਾਇਤਾਂ ਮਿਲਣ ’ਤੇ ਮੋਬਾਇਲ ਵਿੰਗ ਨੇ ਸਟੇਸ਼ਨ ’ਤੇ ਸਖ਼ਤੀ ਕਰਦੇ ਹੋਏ ਰੋਜ਼ਾਨਾ ਭਾਰੀ ਮਾਤਰਾ ਵਿਚ ਮਾਲ ਨੂੰ ਆਪਣੇ ਕਬਜ਼ੇ ਿਵਚ ਲੈਣਾ ਸ਼ੁਰੂ ਕਰ ਿਦੱਤਾ ਅਤੇ ਏਜੰਟਾਂ ਨੂੰ ਭਾਰੀ ਜੁਰਮਾਨਾ ਲਾਇਆ ਜਾਣ ਲੱਗਾ। ਸਟੇਸ਼ਨ ’ਤੇ ਦਿਨੋ-ਦਿਨ ਹੁੰਦੀ ਸਖ਼ਤੀ ਦੇਖ ਕੇ ਵਧੇਰੇ ਏਜੰਟਾਂ ਨੇ ਸਟੇਸ਼ਨ ਛੱਡ ਕੇ ਟਰਾਂਸਪੋਰਟਾਂ ਦਾ ਰੁਖ਼ ਕਰ ਲਿਆ, ਜਿਸ ਦਾ ਫਾਇਦਾ ਸਿਰਫ਼ ਇਕ ਹੀ ਏਜੰਟ ਉਠਾ ਰਿਹਾ ਹੈ।
ਇਹ ਵੀ ਪੜ੍ਹੋ: ਨੂੰਹ ਵੱਲੋਂ ਧੀ ਨੂੰ ਜਨਮ ਦੇਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, ਕੁੱਟਮਾਰ ਕਰ ਕੀਤਾ ਹਾਲੋ-ਬੇਹਾਲ ਤੇ ਕੱਢਿਆ ਘਰੋਂ ਬਾਹਰ
ਸੂਤਰਾਂ ਦਾ ਕਹਿਣਾ ਹੈ ਕਿ ਉਕਤ ਏਜੰਟ ਸਿਟੀ ਸਟੇਸ਼ਨ ’ਤੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ, ਦਿੱਲੀ-ਪਠਾਨਕੋਟ ਐਕਸਪ੍ਰੈੱਸ, ਸੱਚਖੰਡ ਐਕਸਪ੍ਰੈੱਸ ਵਰਗੀਆਂ ਲਗਭਗ ਸਾਰੀਆਂ ਟਰੇਨਾਂ ਵਿਚ ਮਾਲ ਮੰਗਵਾ ਰਿਹਾ ਹੈ। ਮੋਬਾਇਲ ਵਿੰਗ ਦੇ ਅਧਿਕਾਰੀਆਂ ਵੱਲੋਂ ਸਟੇਸ਼ਨ ਵੱਲ ਮੂੰਹ ਨਾ ਕਰਨ ਕਾਰਨ ਉਕਤ ਏਜੰਟ ਸਟੇਸ਼ਨ ਤੋਂ ਮਾਲ ਦੀ ਡਲਿਵਰੀ ਲੈ ਕੇ ਰਿਕਸ਼ਾ/ਰੇਹੜਿਆਂ ’ਤੇ ਲੱਦ ਕੇ ਵਪਾਰੀਆਂ ਤਕ ਪਹੁੰਚਾ ਰਿਹਾ ਹੈ। ਉਸਦਾ ਵਧੇਰੇ ਸਾਮਾਨ ਫਗਵਾੜਾ ਗੇਟ ਅਤੇ ਅਟਾਰੀ ਬਾਜ਼ਾਰ ਵਰਗੇ ਇਲਾਕਿਆਂ ਵਿਚ ਡਲਿਵਰ ਹੁੰਦਾ ਹੈ ਪਰ ਉਸਨੂੰ ਰੋਕਣ ਵਾਲਾ ਕੋਈ ਨਹੀਂ ਹੈ। ਹੁਣ ਵੇਖਣਾ ਹੋਵੇਗਾ ਕਿ ਵਿਭਾਗ ਇਸ ਗੋਰਖਧੰਦੇ ਨੂੰ ਰੋਕਣ ਲਈ ਕੀ ਕਦਮ ਚੁੱਕਦਾ ਹੈ।
ਪਾਰਸਲ ਏਜੰਟ ’ਤੇ ਵਿਭਾਗ ਦੇ ਹੀ ਇਕ ਅਧਿਕਾਰੀ ਦੀ ਛਤਰ-ਛਾਇਆ
ਸਿਟੀ ਰੇਲਵੇ ਸਟੇਸ਼ਨ ’ਤੇ ਇਨ੍ਹੀਂ ਦਿਨੀਂ ‘ਹ’ ਅੱਖਰ ਦੇ ਇਕ ਹੀ ਪਾਰਸਲ ਏਜੰਟ ਦਾ ਦਬਦਬਾ ਕਾਇਮ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਕਤ ਏਜੰਟ ’ਤੇ ਵਿਭਾਗ ਦੇ ਹੀ ਇਕ ਅਧਿਕਾਰੀ ਦੀ ਛਤਰ-ਛਾਇਆ ਹੈ, ਜਿਸ ਦੀ ਬਦੌਲਤ ਉਹ ਧੜੱਲੇ ਨਾਲ ਕੰਮ ਕਰ ਰਿਹਾ ਹੈ ਅਤੇ ਸਰਕਾਰ ਨੂੰ ਚੂਨਾ ਲਾ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਵਿਭਾਗ ਦੇ ਅਧਿਕਾਰੀ ਸਟੇਸ਼ਨ ਤੋਂ ਮਾਲ ਨੂੰ ਆਪਣੇ ਕਬਜ਼ੇ ਵਿਚ ਲੈ ਲੈਂਦੇ ਹਨ। ਮਾਲ ਦੀ ਜਾਂਚ ਦੇ ਨਾਂ ’ਤੇ ਸਿਰਫ ਖਾਨਾਪੂਰਤੀ ਕਰ ਕੇ ਮਾਲ ਨੂੰ ਛੱਡ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਛੱਪੜ 'ਚੋਂ ਮਿਲਿਆ ਨਵਜੰਮੀ ਬੱਚੀ ਦਾ ਭਰੂਣ, ਫੈਲੀ ਸਨਸਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।