ਆਖਿਰਕਾਰ ਮੰਨ ਹੀ ਗਏ ਮਜੀਠੀਆ (ਵੀਡੀਓ)

12/02/2015 2:07:59 PM

 ਗੁਰਦਾਸਪੁਰ- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਖਿਰਕਾਰ ਆਪਣੇ ਕਰੀਬੀ ਰਿਸ਼ਤੇਦਾਰ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਨਾਉਣ ''ਚ ਕਾਮਯਾਬ ਹੋ ਹੀ ਗਏ ਹਨ। ਜਿਸ ਦਾ ਸਬੂਤ ਗੁਰਦਾਸਪੁਰ ਰੈਲੀ ''ਚ ਦੇਖਣ ਨੂੰ ਮਿਲਿਆ।
28 ਤਾਰੀਖ ਨੂੰ ਮੋਗਾ ਰੈਲੀ ''ਚ ਗਾਇਬ ਰਹੇ ਮਜੀਠੀਆ ਜਿੱਥੇ ਸਟੇਜ ''ਤੇ ਬੈਠੇ ਨਜ਼ਰ ਆਏ, ਉੱਥੇ ਸਦਭਾਵਨਾ ਰੈਲੀਆਂ ਦੀ ਲੜੀ ''ਚ ਪਹਿਲੀ ਵਾਰ ਉਨ੍ਹਾਂ ਨੂੰ ਮਾਈਕ ''ਤੇ ਬੋਲਣ ਦਾ ਮੌਕਾ ਵੀ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬਠਿੰਡਾ ਵਿਖੇ ਅਕਾਲੀ ਦਲ ਵਲੋਂ ਕਰਵਾਈ ਗਈ ਰੈਲੀ ਦੌਰਾਨ ਮਜੀਠੀਆ ਨੂੰ ਬੋਲਣ ਤੋਂ ਵਾਂਝਾ ਰੱਖਿਆ ਗਿਆ, ਜਿਸ ਤੋਂ ਨਾਰਾਜ਼ ਹੋ ਕੇ ਮਜੀਠੀਆ ਮੋਗਾ ਰੈਲੀ ''ਚ ਨਹੀਂ ਪੁੱਜ ਸਕੇ।


Anuradha Sharma

News Editor

Related News