ਮਾਛੀਵਾੜਾ ਦੇ ਆਯੂਸ਼ ਨੇ ਸੁਣਾਏ ਜੰਗ ਦੇ ਹਾਲਾਤ, ਕਿਹਾ ‘ਕੀਵ ਤੋਂ 200 ਵਿਦਿਆਰਥੀ ਜਾਨ ਖ਼ਤਰੇ ’ਚ ਪਾ ਸੋਲਵਾਕਿਆ ਪੁੱਜੇ’

Wednesday, Mar 02, 2022 - 08:53 PM (IST)

ਮਾਛੀਵਾੜਾ ਦੇ ਆਯੂਸ਼ ਨੇ ਸੁਣਾਏ ਜੰਗ ਦੇ ਹਾਲਾਤ, ਕਿਹਾ ‘ਕੀਵ ਤੋਂ 200 ਵਿਦਿਆਰਥੀ ਜਾਨ ਖ਼ਤਰੇ ’ਚ ਪਾ ਸੋਲਵਾਕਿਆ ਪੁੱਜੇ’

ਮਾਛੀਵਾੜਾ ਸਾਹਿਬ (ਟੱਕਰ) : ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਸਥਿਤ ਭਾਰਤੀ ਅੰਬੈਸੀ ਵਿਚ ਸੈਂਕੜੇ ਵਿਦਿਆਰਥੀਆਂ ਵਲੋਂ ਆਪਣੀ ਜਾਨ ਜ਼ੋਖ਼ਮ ਵਿਚ ਪਾ ਪੈਦਲ ਤੇ ਟਰੇਨਾਂ ਰਾਹੀਂ ਸਫ਼ਰ ਤੈਅ ਕਰ ਸਰਹੱਦ ਨਾਲ ਲੱਗਦੇ ਦੇਸ਼ ਸਲੋਵਾਕਿਆ ਪੁੱਜ ਗਏ ਹਨ। ਜਿੱਥੇ ਉਨ੍ਹਾਂ ਨੂੰ ਭਾਰਤ ਦੇਸ਼ ਦੇ ਅਧਿਕਾਰੀਆਂ ਨੇ ਸੰਭਾਲ ਲਿਆ ਜਿਨ੍ਹਾਂ ਦੀ ਵਾਪਸੀ ਜਲਦ ਸੰਭਵ ਹੈ। ਮਾਛੀਵਾੜਾ ਦਾ ਨੌਜਵਾਨ ਆਯੂਸ਼ ਗਰਗ ਜੋ ਕਿ ਯੂਕ੍ਰੇਨ ਵਿਖੇ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਿਹਾ ਸੀ, ਉਹ ਉੱਥੇ ਜੰਗ ਦੇ ਹਾਲਾਤ ਬਣਨ ਤੋਂ ਬਾਅਦ ਕੀਵ ਭਾਰਤੀ ਅੰਬੈਸੀ ਪੁੱਜ ਗਿਆ ਸੀ, ਜਿੱਥੇ ਉਸਨੇ ਆਪਣੇ ਸੈਂਕੜੇ ਵਿਦਿਆਰਥੀ ਸਾਥੀਆਂ ਨਾਲ ਪਨਾਹ ਲਈ। ਕੀਵ ਦੇ ਆਸ-ਪਾਸ ਰੂਸੀ ਫੌਜਾਂ ਵਲੋਂ ਹਮਲੇ ਤੇਜ਼ ਕਰ ਦਿੱਤੇ ਗਏ ਸਨ ਜਿਸ ਕਾਰਨ ਆਯੂਸ਼ ਗਰਗ ਅਤੇ ਉਸ ਨਾਲ ਮੌਜੂਦ ਸੈਂਕੜੇ ਵਿਦਿਆਰਥੀ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਭਾਰਤੀ ਅੰਬੈਸੀ ’ਚੋਂ ਬਾਹਰ ਨਿਕਲ ਆਏ ਅਤੇ 9 ਕਿਲੋਮੀਟਰ ਦਾ ਲੰਬਾ ਪੈਂਡਾ ਪੈਦਲ ਤੈਅ ਕਰ ਰੇਲਵੇ ਰਾਹੀਂ ਯੂਕ੍ਰੇਨ ਦੀ ਸਰਹੱਦ ’ਤੇ ਪਹੁੰਚ ਗਏ। ਜਿੱਥੇ ਇਨ੍ਹਾਂ ਵਿਦਿਆਰਥੀਆਂ ਨੂੰ ਡੇਢ ਘੰਟੇ ਦੀ ਜਾਂਚ ਤੋਂ ਬਾਅਦ ਸਲੋਵਾਕਿਆ ਦੇਸ਼ ਨੇ ਅੰਦਰ ਦਾਖਲ ਹੋਣ ਦਿੱਤਾ।

ਇਹ ਵੀ ਪੜ੍ਹੋ : ਜ਼ੀਰਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਰੈਸਟੋਰੈਂਟ ’ਚ ਦਾਖਲ ਹੋ ਕੇ ਨੌਜਵਾਨ ਨੂੰ ਗੋਲ਼ੀਆਂ ਨਾਲ ਭੁੰਨਿਆ

ਆਯੂਸ਼ ਗਰਗ ਨੇ ਦੱਸਿਆ ਕਿ ਸਲੋਵਾਕਿਆ ਦੇਸ਼ ’ਚ ਦਾਖਲ ਹੁੰਦੇ ਹੀ ਭਾਰਤੀ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਨੇ ਬੱਸਾਂ ਰਾਹੀਂ ਉਨ੍ਹਾਂ ਨੂੰ ਬੀਡੋਵੀਸ ਸ਼ਹਿਰ ਲਿਆ ਹੋਟਲ ਵਿਚ ਠਹਿਰਾ ਦਿੱਤਾ। ਆਯੂਸ਼ ਗਰਗ ਨੇ ਦੱਸਿਆ ਕਿ ਇੱਥੇ ਕਰੀਬ 200 ਦੇ ਕਰੀਬ ਵਿਦਿਆਰਥੀ ਹਨ ਜਿਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਵਲੋਂ ਖਾਣਾ ਵੀ ਮੁਹੱਈਆ ਕਰਵਾਇਆ ਗਿਆ ਅਤੇ ਕਿਹਾ ਕਿ ਜਲਦ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਵਿਚ ਪੁੱਜ ਜਾਣਗੇ। ਆਯੂਸ਼ ਗਰਗ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ 1-2 ਦਿਨਾਂ ਅੰਦਰ ਉਨ੍ਹਾਂ ਦੀ ਵਤਨ ਵਾਪਸੀ ਹੋਵੇਗੀ। ਆਯੂਸ਼ ਗਰਗ ਨੇ ਦੱਸਿਆ ਕਿ ਯੂਕ੍ਰੇਨ ਵਿਖੇ ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਉੱਥੇ ਫਸੇ ਹਜ਼ਾਰਾਂ ਹੀ ਵਿਦਿਆਰਥੀਆਂ ਵਿਚ ਬੜਾ ਸਹਿਮ ਛਾਇਆ ਹੋਇਆ ਹੈ ਅਤੇ ਕਈ ਤਾਂ ਹੁਣ ਵੀ ਬੰਕਰਾਂ ਵਿਚ ਲੁਕੇ ਹੋਏ ਹਨ, ਇਸ ਲਈ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਉਨ੍ਹਾਂ ਨੂੰ ਜਲਦ ਹੀ ਉੱਥੋਂ ਕੱਢਣ ਲਈ ਯੋਗ ਕਦਮ ਚੁੱਕਣ।

ਇਹ ਵੀ ਪੜ੍ਹੋ : ਥਾਣੇ ਤੇ ਚੌਕੀ ਤੋਂ ਕੁੱਝ ਕਦਮਾਂ ਦੀ ਦੂਰੀ ’ਤੇ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨੇ ਵੱਢੇ 2 ਨੌਜਵਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News