ਯੂਕ੍ਰੇਨ ਤੋਂ ਤਰਨਤਾਰਨ ਦੀਆਂ 3 ਧੀਆਂ ਦੀ ਅੱਜ ਹੋ ਸਕਦੀ ਹੈ ਵਾਪਸੀ, ਚੌਥੀ ਨੂੰ ਭਾਰਤ ਸਰਕਾਰ ਦੀ ਕਾਲ ਦਾ ਇੰਤਜ਼ਾਰ

Thursday, Mar 03, 2022 - 11:24 AM (IST)

ਤਰਨਤਾਰਨ (ਰਮਨ ਚਾਵਲਾ) - ਯੂਕ੍ਰੇਨ ਅਤੇ ਰੂਸ ਦਰਮਿਆਨ ਚੱਲ ਰਹੇ ਭਿਆਨਕ ਯੁੱਧ ਦੌਰਾਨ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਕਈ ਬੇਗੁਨਾਹ ਲੋਕਾਂ ਦੀ ਮੌਤ ਤੋਂ ਬਾਅਦ ਚਿੰਤਾ ਵਿਚ ਪਏ ਭਾਰਤੀ ਵਿਦਿਆਰਥੀਆਂ ਵਲੋਂ ਆਪਣੇ ਦੇਸ਼ ਵਾਪਸ ਆਉਣ ਲਈ ਭਾਰਤ ਸਰਕਾਰ ਤੋਂ ਗੁਹਾਰ ਲਗਾਈ ਜਾ ਰਹੀ ਹੈ। ਇਸ ਦੌਰਾਨ ਜਿੱਥੇ ਜ਼ਿਲ੍ਹਾ ਤਰਨਤਾਰਨ ਦੀਆਂ 3 ਵਿਦਿਆਰਥਣਾਂ ਵਲੋਂ ਭਾਰਤ ਆਉਣ ਲਈ ਵਾਪਸੀ ਬਾਰਡਰ ਪਾਰ ਕਰ ਲਏ ਗਏ ਹਨ, ਉੱਥੇ ਪਿਛਲੇ 7 ਦਿਨਾਂ ਤੋਂ ਡਰ ਦੇ ਸਾਏ ’ਚ ਸਮਾਂ ਬਤੀਰ ਕਰ ਰਹੀ ਪਿੰਡ ਪਲਾਸੌਰ ਦੀ ਹਰਪ੍ਰੀਤ ਕੌਰ ਭਾਰਤ ਸਰਕਾਰ ਦੀ ਕਾਲ ਦਾ ਇੰਤਜ਼ਾਰ ਕਰ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ

PunjabKesari

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੀਆਂ ਤਿੰਨੇ ਵਿਦਿਆਰਥਣਾਂ ਦੀ ਵੀਰਵਾਰ ਆਪਣੇ ਘਰ ਪੁੱਜਣ ਦੀ ਆਸ ਲਗਾਈ ਜਾ ਰਹੀ ਹੈ, ਜਿਸ ਨੂੰ ਲੈ ਉਨ੍ਹਾਂ ਦੇ ਮਾਪਿਆਂ ਵਲੋਂ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਪਲਾਸੌਰ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਯੂਕ੍ਰੇਨ ਦੇ ਸੁੰਮੀ ਸ਼ਹਿਰ ਵਿਚ ਸੁੰਮੀ ਸਟੇਟ ਮੈਡੀਕਲ ਯੂਨੀਵਰਸਿਟੀ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਉਹ ਪਿਛਲੇ ਸੱਤ ਦਿਨਾਂ ਦੌਰਾਨ ਯੂਨੀਵਰਸਿਟੀ ਦੀ ਬੇਸਮੈਂਟ ’ਚ ਕਰੀਬ 600 ਵਿਦਿਆਰਥੀਆਂ ਨਾਲ ਸਮਾਂ ਬਤੀਤ ਕਰ ਰਹੀ ਹੈ। ਹਰਪ੍ਰੀਤ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਉਸ ਨਾਲ ਇਕ ਵਾਰ ਵੀ ਸੰਪਰਕ ਨਹੀਂ ਕੀਤਾ ਜਾ ਰਿਹਾ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਰਾਹਤ: ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਬਰਮਿੰਘਮ ਤੇ ਲੰਡਨ ਦੀਆਂ ਸਿੱਧੀਆਂ ਉਡਾਣਾਂ

ਹਰਪ੍ਰੀਤ ਕੌਰ ਨੇ ਦੱਸਿਆ ਕਿ ਸੁੰਮੀ ਸ਼ਹਿਰ ਤੋਂ ਰਸ਼ੀਆ ਦਾ ਬਾਰਡਰ ਸਿਰਫ਼ 48 ਕਿਲੋਮੀਟਰ ਦੂਰ ਹੈ, ਜਿੱਥੇ ਪਬਲਿਕ ਟਰਾਂਸਪੋਰਟ ਦੇ ਬੰਦ ਹੋਣ ਕਾਰਨ ਪੁੱਜਣਾ ਮੁਨਾਸਿਬ ਨਹੀਂ। ਰੇਲ ਪਟੜੀਆਂ ਹਮਲੇ ਕਾਰਨ ਨੁਕਸਾਨੀਆਂ ਗਈਆਂ ਹਨ। ਲੋਕਲ ਟੈਕਸੀਆਂ ਨੂੰ ਕੋਈ ਵਿਅਕਤੀ ਚਲਾ ਨਹੀਂ ਰਿਹਾ। ਇਸ ਦੌਰਾਨ ਪੈਦਲ ਜਾਣਾ ਮੌਤ ਨੂੰ ਗਲੇ ਲਗਾਉਣ ਦੇ ਬਰਾਬਰ ਹੈ। ਉਹ ਪਿਛਲੇ ਸੱਤ ਦਿਨਾਂ ਤੋਂ ਮਾਮੂਲੀ ਖਾਣਾ ਅਤੇ ਪਾਣੀ ਪੀ ਕੇ ਗੁਜ਼ਾਰਾ ਕਰ ਰਹੇ ਹਨ। ਹਰਪ੍ਰੀਤ ਨੇ ਰੋਸ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵਲੋਂ ਉਸ ਨਾਲ ਸੰਪਰਕ ਨਾ ਕੀਤੇ ਜਾਣ ਕਾਰਨ ਉਹ ਬਹੁਤ ਸਹਿਮ ਚੁੱਕੀ ਹੈ।

ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ

PunjabKesari

ਉਸ ਨੇ ਮੰਗ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਜਲਦ ਤੋਂ ਜਲਦ ਉਸ ਨੂੰ ਇੱਥੋਂ ਵਾਪਸ ਲਿਜਾਣ ਦਾ ਪ੍ਰਬੰਧ ਕਰੇ। ਝਬਾਲ ਨਿਵਾਸੀ ਥਾਣੇਦਾਰ ਨਰੇਸ਼ ਕੁਮਾਰ ਦੀ ਬੇਟੀ ਗ਼ਜ਼ਲਦੀਪ ਖਾਰਕੀਵ ਯੂਨੀਵਰਸਿਟੀ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ। ਉਸ ਨੇ ਫੋਨ ’ਤੇ ਗੱਲਬਾਤ ਕਰਦੇ ਹੋਏ ਜਗਬਾਣੀ ਨੂੰ ਦੱਸਿਆ ਕਿ ਉਹ ਮੈਟਰੋ ਰੇਲਵੇ ਸਟੇਸ਼ਨ ਤੋਂ ਬਾਹਰ ਆ ਮੰਗਲਵਾਰ ਸਵੇਰੇ ਤੜਕੇ ਟ੍ਰੇਨ ਰਾਹੀਂ ਬੁੱਧਵਾਰ ਸਵੇਰੇ ਲਵੀਵ ਸ਼ਹਿਰ ਪੁੱਜ ਗਈ ਸੀ। ਇਸ ਤੋਂ ਬਾਅਦ ਉਹ ਬੁੱਧਵਾਰ 11.30 ਵਜੇ ਲੋਕਲ ਬੱਸ ਰਾਹੀਂ ਰੋਮਾਨੀਆ ਬਾਰਡਰ ਵਲ ਰਵਾਨਾ ਹੋ ਗਈ, ਜੋ ਦੇਰ ਰਾਤ ਬਾਰਡਰ ’ਤੇ ਪੁੱਜ ਜਾਵੇਗੀ। ਇਸ ਤੋਂ ਬਾਅਦ ਅੱਗੇ ਭਾਰਤ ਸਰਕਾਰ ਵਲੋਂ ਕੀ ਇੰਤਜ਼ਾਮ ਕੀਤੇ ਗਏ, ਉਸਦਾ ਜਾ ਕੇ  ਪਤਾ ਚੱਲੇਗਾ। ਗਜ਼ਲਦੀਪ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਦੋ ਦਿਨਾਂ ਦੌਰਾਨ 29 ਘੰਟੇ ਦਾ ਸਫਰ ਤੈਅ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਪੰਜਾਬੀ ਬੱਚੇ ਜਾਣੋ ਕਿਨ੍ਹਾਂ ਮੁਸ਼ਕਲਾਂ ਦਾ ਕਰ ਰਹੇ ਨੇ ਸਾਹਮਣਾ, ਨਹੀਂ ਮਿਲ ਰਿਹਾ ਖਾਣ ਨੂੰ ਕੁਝ

ਇਸੇ ਤਰ੍ਹਾਂ ਜਾਣਕਾਰੀ ਦਿੰਦੇ ਹੋਏ ਸਥਾਨਕ ਤਰਨਤਾਰਨ ਦੀ ਨਿਵਾਸੀ ਕਮਲਦੀਪ ਕੌਰ ਅਤੇ ਸਰਹਾਲੀ ਕਲਾਂ ਦੀ ਨਿਵਾਸੀ ਹਰਸਮਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਉਹ ਪਿਛਲੇ ਕਈ ਦਿਨਾਂ ਤੋਂ ਕੀਵ ਸ਼ਹਿਰ ਵਿਚ ਲੜਾਈ ਦੇ ਪਹਿਲੇ ਦਿਨ ਤੋਂ ਵਾਪਸ ਭਾਰਤ ਆਉਣ ਲਈ ਸਰਕਾਰ ਦੀ ਤਰਲੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਬੀਤੇ ਮੰਗਲਵਾਰ ਕੀਵ ਸ਼ਹਿਰ ਤੋਂ ਭਾਰਤ ਸਰਕਾਰ ਦੇ ਸੁਨੇਹੇ ਮਿਲਣ ਤੋਂ ਬਾਅਦ ਯੂਕਰੇਨ ਦੇਸ਼ ਨੂੰ ਅਲਵਿਦਾ ਕਹਿੰਦੇ ਹੋਏ ਹੰਗਰੀ ਦੇਸ਼ ਵਿਚ ਸੁਰੱਖਿਅਤ ਪੁੱਜ ਗਈਆਂ ਹਨ। 

PunjabKesari

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਕਰੀਬ 100 ਵਿਦਿਆਰਥੀ ਇਕ ਹੋਟਲ ਵਿਚ ਸੁਰੱਖਿਅਤ ਠਹਿਰੇ ਹੋਏ ਹਨ, ਜਿੱਥੇ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਅਗਲੇ ਹੁਕਮਾਂ ਤੋਂ ਬਾਅਦ ਭਾਰਤ ਲਈ ਸੁਰੱਖਿਅਤ ਪਹੁੰਚਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਦੋਂ ਤੱਕ ਉਹ ਆਪਣੇ ਘਰ ਸੁਰੱਖਿਅਤ ਨਹੀਂ ਪਹੁੰਚ ਜਾਂਦੀਆਂ, ਉਦੋਂ ਤੱਕ ਉਹ ਡਰ ਦੇ ਮਾਹੌਲ ਵਿਚ ਸਹਿਮੀਆਂ ਹੋਈਆਂ ਹਨ।


rajwinder kaur

Content Editor

Related News