ਯੂਕ੍ਰੇਨ ’ਚ ਫਸੇ ਪੰਜਾਬੀਆਂ ਦੀ ਮਦਦ ਲਈ ਭਗਵੰਤ ਮਾਨ ਨੇ ਵਧਾਇਆ ਹੱਥ, ਜਾਰੀ ਕੀਤਾ ਵ੍ਹੱਟਸਐਪ ਨੰਬਰ

Friday, Feb 25, 2022 - 10:44 AM (IST)

ਯੂਕ੍ਰੇਨ ’ਚ ਫਸੇ ਪੰਜਾਬੀਆਂ ਦੀ ਮਦਦ ਲਈ ਭਗਵੰਤ ਮਾਨ ਨੇ ਵਧਾਇਆ ਹੱਥ, ਜਾਰੀ ਕੀਤਾ ਵ੍ਹੱਟਸਐਪ ਨੰਬਰ

ਲੁਧਿਆਣਾ, ਸੰਗਰੂਰ (ਵਿੱਕੀ, ਵਿਜੈ ਕੁਮਾਰ ਸਿੰਗਲਾ) : ਯੂਕ੍ਰੇਨ ਅਤੇ ਰੂਸ ਵਿਚਕਾਰ ਚੱਲ ਰਿਹਾ ਤਣਾਅ ਇਸ ਸਮੇਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਯੂਕ੍ਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੇ ਸੰਕਟ 'ਚ ਫਸੇ ਪੰਜਾਬੀਆਂ ਦੀ ਮਦਦ ਲਈ ਹੁਣ ਆਮ ਆਦਮੀ ਪਾਰਟੀ ਨੇ ਵੀ ਹੱਥ ਵਧਾਇਆ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਯੂਕ੍ਰੇਨ ਵਿੱਚ ਫਸੇ ਪੰਜਾਬੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਨੰਬਰ ਜਾਰੀ ਕੀਤਾ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ

PunjabKesari

ਇਸ ਸਬੰਧ ’ਚ ਲੋਕਾਂ ਨੂੰ ਬੇਨਤੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਯੂਕ੍ਰੇਨ ਵਿੱਚ ਜਿਹੜੇ ਵੀ ਪੰਜਾਬੀ ਇਸ ਸਮੇਂ ਕਿਸੇ ਵੀ ਥਾਂ ’ਤੇ ਫਸੇ ਹੋਏ ਹਨ, ਉਹ ਸਭ ਉਪਰੋਕਤ ਨੰਬਰ ਵਾਲੇ ਵਟਸਐਪ 'ਤੇ ਸੰਪਰਕ ਜ਼ਰੂਰ ਕਰਨ। ਇਸ ਨੰਬਰ ’ਤੇ ਸੰਪਰਕ ਕਰਨ ਵਾਲੇ ਹਰੇਕ ਪੰਜਾਬੀ ਦੀ ਪਾਰਟੀ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਦੇਸੀ ਗੁੜ ਤਿਆਰ ਕਰ 1.50 ਲੱਖ ਰੁਪਏ ਮਹੀਨਾ ਕਮਾ ਰਿਹੈ ਗੁਰਦਾਸਪੁਰ ਦਾ ਇਹ ਕਿਸਾਨ (ਤਸਵੀਰਾਂ)

ਭਗਵੰਤ ਮਾਨ ਦੇ ਇਸ ਟਵੀਟ ਨੂੰ ਸੋਸ਼ਲ ਮੀਡੀਆ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਇਹ ਵੀ ਕੁਮੈਂਟ ਕੀਤੇ ਜਾ ਰਹੇ ਹਨ ਕਿ ਭਗਵੰਤ ਮਾਨ ਵੱਲੋਂ ਜੋ ਇਹ ਕੰਮ ਕੀਤਾ ਗਿਆ ਹੈ, ਅਤਿ ਸ਼ਲਾਘਾਯੋਗ ਹੈ, ਕਿਉਂਕਿ ਭੋਗਾਂ ਤੇ ਵਿਆਹਾਂ ਵਿੱਚ ਜਾਣ ਵਾਲੇ ਲੀਡਰ ਤਾਂ ਮਿਲ ਜਾਣਗੇ ਪਰ ਇਨਸਾਨੀਅਤ ਨੂੰ ਬਚਾਉਣ ਲਈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਮਦਦ ਕਰਨ ਲਈ ਭਗਵੰਤ ਮਾਨ ਵਰਗਾ ਇਨਸਾਨ ਨਹੀਂ  ਮਿਲਦਾ। 

ਪੜ੍ਹੋ ਇਹ ਵੀ ਖ਼ਬਰ - ਵਰਕ ਪਰਮਿਟ ’ਤੇ ਦੁਬਈ ਗਏ ਨੌਜਵਾਨਾਂ ਨਾਲ ਹੋਈ ਹੱਦੋਂ ਮਾੜੀ, ਭੀਖ ਮੰਗਣ ਲਈ ਹੋਏ ਮਜ਼ਬੂਰ


author

rajwinder kaur

Content Editor

Related News