ਯੂਕ੍ਰੇਨ ਤੋਂ ਸੁਰੱਖਿਅਤ ਪੁੱਜਾ ਮੈਡੀਕਲ ਦੀ ਪੜ੍ਹਾਈ ਕਰਨ ਗਿਆ ਇੱਕ ਹੋਰ ਵਿਦਿਆਰਥੀ

Saturday, Mar 05, 2022 - 04:13 PM (IST)

ਯੂਕ੍ਰੇਨ ਤੋਂ ਸੁਰੱਖਿਅਤ ਪੁੱਜਾ ਮੈਡੀਕਲ ਦੀ ਪੜ੍ਹਾਈ ਕਰਨ ਗਿਆ ਇੱਕ ਹੋਰ ਵਿਦਿਆਰਥੀ

ਤਪਾ ਮੰਡੀ (ਸ਼ਾਮ, ਗਰਗ)- ਸਥਾਨਕ ਮੰਡੀ ਦਾ ਇੱਕ ਹੋਰ ਵਿਦਿਆਰਥੀ ਹਰਸਿਤ ਬਾਂਸਲ ਪੁੱਤਰ ਅਸ਼ੋਕ ਕੁਮਾਰ, ਜੋ ਯੂਕ੍ਰੇਨ ‘ਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ, ਅੱਜ ਦੁਪਹਿਰ ਦਿੱਲੀ ਏਅਰਪੋਰਟ ‘ਤੇ ਪਹੁੰਚ ਗਿਆ ਹੈ। ਏਅਰਪੋਰਟ ਪਹੁੰਚਣ ’ਤੇ ਵਿਦਿਆਰਥੀ ਆਪਣੇ ਮਾਪਿਆਂ ਨੂੰ ਭਾਵੁਕ ਹੋ ਕੇ ਮਿਲਿਆ, ਜਿਸ ਦੌਰਾਨ ਉਸ ਨੇ ਭਾਰਤ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਫੋਨ ’ਤੇ ਹੋਈ ਗੱਲਬਾਤ ਦੌਰਾਨ ਵਿਦਿਆਰਥੀ ਬਹੁਤ ਹੀ ਭਾਵੁਕ ਹਾਲਤ ਵਿੱਚ ਸੀ। ਉਸ ਨੇ ਕਿਹਾ ਕਿ ਹਜ਼ਾਰਾਂ ਵਿਦਿਆਰਥੀ ਯੂਕ੍ਰੇਨ ਵਿੱਚ ਇਸ ਸਮੇਂ ਫਸੇ ਹੋਏ ਹਨ। 

ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ

ਭਾਰਤ ਆਉਣ ’ਤੇ ਹਰਸਿਤ ਬਾਂਸਲ ਨੇ ਦੱਸਿਆ ਕਿ 24 ਫਰਵਰੀ ਨੂੰ ਰੂਸ ਨੇ ਜਦ ਪਹਿਲੀ ਬੰਮਬਾਰੀ ਕੀਤੀ ਤਾਂ ਉਸ ਸਮੇਂ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਆਪਣੇ ਦੇਸ਼ ਪਰਤ ਜਾਣ। ਇਸ ਯੁੱਧ ਵਿਚਕਾਰ ਉਹ ਕਿਤੇ ਵੀ ਨਹੀਂ ਸੀ ਜਾ ਸਕਦੇ, ਕਿਉਂਕਿ ਯੂਕ੍ਰੇਨ ਵਿੱਚ ਬੰਮਬਾਰੀ ਦੇ ਨਾਲ-ਨਾਲ ਪੁਲਸ ਅਤੇ ਫੌਜ ਸੜਕਾਂ ’ਤੇ ਸੀ। ਉਸ ਨੇ ਦੱਸਿਆ ਕਿ ਯੂਕ੍ਰੇਨ ’ਚ ਚਾਰੇ ਪਾਸੇ ਕਰਫਿਊ ਦਾ ਮਾਹੌਲ ਸੀ। ਬਾਹਰ ਨਿਕਲਣ ‘ਚ ਬੜੀ ਮੁਸ਼ਕਲ ਹੋ ਰਹੀ ਸੀ। ਭਾਰਤ ਪੁੱਜਣ ’ਤੇ ਵਿਦਿਆਰਥੀ ਦੇ ਸਕੇ-ਸੰਬੰਧੀਆਂ, ਦੋਸਤ-ਮਿੱਤਰਾਂ ਅਤੇ ਮਾਪਿਆਂ ਅਤੇ ਮੰਡੀ ਨਿਵਾਸੀਆਂ ‘ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ


author

rajwinder kaur

Content Editor

Related News