ਯੂਕ੍ਰੇਨ ਤੋਂ ਭਾਰਤ ਆਈ ਕੁੜੀ ਦਾ ਜਲੰਧਰ ਦੇ ਮੁੰਡੇ ''ਤੇ ਆਇਆ ਦਿਲ, ਇੰਝ ਰਚਾਇਆ ਵਿਆਹ

07/26/2020 2:16:02 PM

ਜਲੰਧਰ—  ਪਿਆਰ ਇਕ ਖੂਬਸੂਰਤ ਅਹਿਸਾਸ ਹੈ, ਜੋ ਸਮੇਂ ਦੇ ਨਾਲ-ਨਾਲ ਵੱਧਦਾ ਜਾਂਦਾ ਹੈ ਅਤੇ ਇਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਕੁਝ ਅਜਿਹਾ ਹੀ ਜਲੰਧਰ ਤੋਂ ਕਰੀਬ 5 ਹਜ਼ਾਰ ਕਿਲੋਮੀਟਰ ਦੂਰ ਯੂਕ੍ਰੇਨ ਦੇ ਓਡੇਸਾ ਸ਼ਹਿਰ ਦੀ 26 ਸਾਲ ਦੀ ਲੀਜ਼ਾ ਦੇ ਨਾਲ ਹੋਇਆ, ਜੋ ਡਾਂਸ ਸਿੱਖਣ ਦੌਰਾਨ ਭਾਰਤ ਪੁੱਜੀ ਅਤੇ ਜਲੰਧਰ ਦੇ ਮੁੰਡੇ ਨੂੰ ਦਿਲ ਦੇ ਬੈਠੀ।

ਦਰਅਸਲ ਲੀਜ਼ਾ ਨੂੰ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤ ਨਾਲ ਬਹੁਤ ਲਗਾਵ ਹੈ, ਜਿਸ ਕਰਕੇ ਉਹ ਪਿਛਲੇ ਸਾਲ ਭਾਰਤੀ ਡਾਂਸ ਸਿੱਖਣ ਦਿੱਲੀ ਆਈ। 24 ਫਰਵਰੀ 2019 ਨੂੰ ਦਿੱਲੀ 'ਚ ਡਾਂਸ ਪ੍ਰੋਗਰਾਮ ਦੌਰਾਨ ਲੀਜ਼ਾ ਦੀ ਮੁਲਾਕਾਤ ਡਾਂਸਿੰਗ 'ਚ ਕਰੀਅਰ ਬਣਾ ਰਹੇ ਬੈਂਕਿੰਗ ਲੇਨ, ਜਲੰਧਰ ਵਾਸੀ ਅਸ਼ਫਾਕ ਨਾਲ ਹੋਈ। ਲੀਜ਼ਾ ਨੂੰ ਅਸ਼ਫਕ ਦਾ ਡਾਂਸ ਬੇਹੱਦ ਪਸੰਦ ਆਇਆ। ਡਾਂਸ ਦੌਰਾਨ ਦੋਹਾਂ ਨੂੰ ਕਦੋਂ ਪਿਆਰ ਹੋ ਗਿਆ ਇਸ ਦਾ ਪਤਾ ਹੀ ਨਹੀਂ ਲੱਗਾ। ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਦੋਹਾਂ ਦਾ ਵਿਆਹ ਅਪ੍ਰੈਲ 'ਚ ਹੋਣਾ ਸੀ ਪਰ ਤਾਲਾਬੰਦੀ ਕਾਰਨ ਨਹੀਂ ਹੋ ਸਕਿਆ। ਦੋਹਾਂ ਨੇ ਵਿਆਹ ਦੀ ਮਾਨਤਾ ਪਾਉਣ ਲਈ ਏ. ਡੀ. ਸੀ. ਜਸਵੀਰ ਸਿੰਘ ਦੀ ਕੋਰਟ 'ਚ ਅਰਜ਼ੀ ਲਗਾਈ। ਸ਼ੁੱਕਰਵਾਰ ਨੂੰ ਏ. ਡੀ. ਸੀ. ਨੇ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਦੇ ਬਾਅਦ ਉਨ੍ਹਾਂ ਨੂੰ ਪਤੀ-ਪਤਨੀ ਦੇ ਰੂਪ 'ਚ ਰਹਿਣ ਦਾ ਅਧਿਕਾਰ ਦਿੱਤਾ।

ਕੋਰਟ ਮੈਰਿਜ ਦੌਰਾਨ ਦੋਸਤ ਰਹੀ ਮੌਜੂਦ
ਜ਼ਿਕਰਯੋਗ ਹੈ ਕਿ ਪਹਿਲਾਂ ਦੋਹਾਂ ਦਾ ਵਿਆਹ ਅਪ੍ਰੈਲ 'ਚ ਹੋਣਾ ਸੀ। ਲੀਜ਼ਾ ਦੇ ਮਾਤਾ-ਪਿਤਾ ਵੀ ਭਾਰਤ ਆ ਗਏ ਸਨ ਪਰ ਤਾਲਾਬੰਦੀ ਦੇ ਕਾਰਨ ਦੋਹਾਂ ਦਾ ਵਿਆਹ ਨਹੀਂ ਹੋ ਸਕਿਆ। ਫਿਰ ਲੀਜ਼ਾ ਦੇ ਮਾਤਾ-ਪਿਤਾ ਯੂਕ੍ਰੇਨ ਚਲੇ ਗਏ ਪਰ ਉਨ੍ਹਾਂ ਦੀ ਦੋਸਤ ਨੀਨੇਨ ਇਥੇ ਹੀ ਰੁਕੀ ਰਹੀ। ਸਪੈਸ਼ਲ ਕੋਰਟ ਮੈਰਿਜ ਦੌਰਾਨ ਨੀਨੇਨ ਵੀ ਏ.ਡੀ.ਸੀ. ਦਫਤਰ 'ਚ ਮੌਜੂਦ ਰਹੀ। ਉਨ੍ਹਾਂ ਨੇ ਦੱਸਿਆ ਕਿ ਇਸ ਵਿਆਹ ਨਾਲ ਲੀਜ਼ਾ ਦਾ ਮਾਤਾ-ਪਿਤਾ ਕਾਫ਼ੀ ਖੁਸ਼ ਹਨ। ਉਥੇ ਹੀ ਅਫਫਾਕ ਦਾ ਕਹਿਣਾ ਹੈ ਕਿ ਇਸ ਵਿਆਹ ਨਾਲ ਉਹ ਦੋਵੇਂ ਅਤੇ ਉਸ ਦੇ ਮਾਤਾ-ਪਿਤਾ ਵੀ ਬੇਹੱਦ ਖੁਸ਼ ਹਨ।


shivani attri

Content Editor

Related News