ਯੂ.ਕੇ. ਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੇ ਘੜੀਆਂ ਦਾ ਸਮਾਂ ਬਦਲਿਆ

Saturday, Apr 05, 2025 - 05:34 AM (IST)

ਯੂ.ਕੇ. ਤੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੇ ਘੜੀਆਂ ਦਾ ਸਮਾਂ ਬਦਲਿਆ

ਸਮਾਣਾ (ਸ਼ਸ਼ੀਪਾਲ) - ਗਰਮੀਆਂ ਦੀ ਆਮਦ ’ਤੇ ਦਿਨ ਦੀ ਰੌਸ਼ਨੀ ਦੀ ਬਿਹਤਰ ਵਰਤੋਂ  ਲਈ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਚਲਾਈ ਜਾ ਰਹੀ ਡੇਅ-ਲਾਈਟ ਸੇਵਿੰਗ ਸਕੀਮ  ਤਹਿਤ  ਯੂਨਾਈਟਿਡ ਕਿੰਗਡਮ ਸਮੇਤ ਯੂਰਪੀਅਨ ਯੂਨੀਅਨ ਦੇ ਜ਼ਿਆਦਾਤਰ ਦੇਸ਼ਾਂ  ਦਾ ਸਮਾਂ ਇਕ ਘੰਟਾ ਅੱਗੇ ਕਰ ਦਿੱਤਾ ਗਿਆ, ਜਿਸ ਕਾਰਨ ਯੂ. ਕੇ. ਸਮੇਤ ਇਨ੍ਹਾਂ ਦੇਸ਼ਾਂ ਦਾ ਸਮਾਂ, ਜੋ ਕਿ ਭਾਰਤ ਤੋਂ 5.30 ਘੰਟੇ ਪਿੱਛੇ ਸੀ, ਹੁਣ ਇਕ ਘੰਟਾ ਘਟ ਕੇ 4.30 ਘੰਟੇ ਰਹਿ ਗਿਆ ਹੈ।  ਇਨ੍ਹਾਂ ਦੇਸ਼ਾਂ ’ਚ ਯੂਨਾਈਟਿਡ ਕਿੰਗਡਮ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਇਟਲੀ, ਨਾਰਵੇ, ਹੰਗਰੀ, ਗ੍ਰੀਸ, ਪੋਲੈਂਡ, ਪੁਰਤਗਾਲ, ਸਪੇਨ, ਨੀਦਰਲੈਂਡ, ਬੁਲਗਾਰੀਆ, ਬੈਲਜੀਅਮ, ਲਕਸਮਬਰਗ, ਸਵੀਡਨ, ਯੂਕ੍ਰੇਨ, ਸਵਿਟਜ਼ਰਲੈਂਡ ਅਤੇ ਵੈਟੀਕਨ ਸਿਟੀ ਸਮੇਤ ਕਈ ਹੋਰ ਦੇਸ਼ ਸ਼ਾਮਲ ਹਨ।


author

Inder Prajapati

Content Editor

Related News