''ਉੜਤਾ ਪੰਜਾਬ'' ''ਤੇ ਬੋਲੀ ਅਦਾਲਤ, ''ਕੀ ਪੰਜਾਬ ਸਿਰਫ ਡਰੱਗਜ਼ ਲਈ ਜਾਣਿਆ ਜਾਂਦੈ''

Friday, Jun 10, 2016 - 12:14 PM (IST)

 ''ਉੜਤਾ ਪੰਜਾਬ'' ''ਤੇ ਬੋਲੀ ਅਦਾਲਤ, ''ਕੀ ਪੰਜਾਬ ਸਿਰਫ ਡਰੱਗਜ਼ ਲਈ ਜਾਣਿਆ ਜਾਂਦੈ''
ਮੁੰਬਈ/ਜਲੰਧਰ : ਫਿਲਮ ''ਉੜਤਾ ਪੰਜਾਬ'' ''ਚ ਕੱਟ-ਵੱਢ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦੌਰਾਨ ਬੰਬੇ ਹਾਈਕੋਰਟ ਨੇ ਸੈਂਸਰ ਬੋਰਡ ਨੂੰ ਫਟਕਾਰ ਲਾਈ ਹੈ। ਅਦਾਲਤ ਜਿੱਥੇ ਫਿਲਮ ''ਚ ਕੈਂਚੀ ਚਲਾਉਣ ''ਤੇ ਸੈਂਸਰ ਬੋਰਡ ਦੀਆਂ ਦਲੀਲਾਂ ਨਾਲ ਸਹਿਮਤ ਨਹੀਂ ਹੋਈ ਹੈ, ਉੱਥੇ ਹੀ ਪਟੀਸ਼ਨ ਕਰਤਾ ਤੋਂ ਇਹ ਵੀ ਪੁੱਛਿਆ ਗਿਆ ਹੈ ਕਿ ਕੀ ਪੰਜਾਬ ਸਿਰਫ ਡਰੱਗਜ਼ ਲਈ ਹੀ ਜਾਣਿਆ ਜਾਂਦਾ ਹੈ। 
ਅਦਾਲਤ ਨੇ ਕਿਹਾ ਕਿ ਫਿਲਮਾਂ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਨਾਲ ਲੋਕਾਂ ਨੂੰ ਪ੍ਰੇਰਨਾ ਮਿਲੇ। ਅਦਾਲਤ ਨੇ ''ਉੜਤਾ ਪੰਜਾਬ'' ਫਿਲਮ ਦਾ ਸੀਨ ਕੱਟਣ ਨੂੰ ਲੈ ਕੇ ਸੈਂਸਰ ਬੋਰਡ ਵਲੋਂ ਦਿੱਤੇ ਗਏ ਸੁਝਾਵਾਂ ''ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਦਾਲਤ ਨੇ ਕਿਹਾ ਕਿ ਫਿਲਮ ''ਚ ਪੰਜਾਬ ਦਾ ਸਾਈਨ ਬੋਰਡ ਦਿਖਾਉਣ ਅਤੇ ਸੰਵਾਦ ''ਚ ਸੰਸਦ, ਸੰਸਦ ਮੈਂਬਰ, ਪਾਰਟੀ ਅਤੇ ਚੋਣਾਂ ਦਾ ਇਸਤੇਮਾਲ ਕਰਨ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਿਵੇਂ ਠੇਸ ਪੁੱਜ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਣੀ ਹੈ। 

author

Babita Marhas

News Editor

Related News