''ਉੜਤਾ ਪੰਜਾਬ'' ''ਤੇ ਅਦਾਲਤ ਦੀ ਸੈਂਸਰ ਬੋਰਡ ਨੂੰ ਝਾੜ, ''ਤੁਹਾਡਾ ਕੰਮ ਸਿਰਫ ਸਰਟੀਫਿਕੇਟ ਦੇਣਾ''

06/10/2016 3:57:00 PM

ਮੁੰਬਈ/ਜਲੰਧਰ : ਬਾਲੀਵੁੱਡ ਫਿਲਮ ''ਉੜਤਾ ਪੰਜਾਬ'' ਸੰਬੰਧੀ ਸ਼ੁਰੂ ਹੋਏ ਵਿਵਾਦ ''ਤੇ ਸ਼ੁੱਕਰਵਾਰ ਨੂੰ ਮੁੰਬਈ ਹਾਈਕੋਰਟ ''ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਸੈਂਸਰ ਬੋਰਡ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਬੋਰਡ ਦਾ ਕੰਮ ਫਿਲਮਾਂ ਨੂੰ ਸਰਟੀਫਿਕੇਟ ਦੇਣਾ ਹੈ, ਉਨਾਂ ਨੂੰ ਸੈਂਸਰ ਕਰਨਾ ਨਹੀਂ। 
ਅਦਾਲਤ ''ਚ ਸੈਂਸਰ ਬੋਰਡ ਦੇ ਵਕੀਲ ਨੇ ਤਰਕ ਦਿੱਤਾ ਸੀ ਕਿ ਫਿਲਮ ''ਚ ਕਈ ਅਭੱਦਰ ਸੀਨ ਹਨ, ਜਿਸ ਨੂੰ ਸੈਂਸਰ ਬੋਰਡ ਨੇ ਕੱਟਣ ਲਈ ਕਿਹਾ ਹੈ ਅਤੇ ਇਸ ਦੇ ਨਾਲ ਹੀ ਕਈ ਇਤਰਾਜ਼ਯੋਗ ਸ਼ਬਦਾਂ ਦਾ ਵੀ ਇਸਤੇਮਾਲ ਹੋਇਆ ਹੈ। ਇਸ ''ਤੇ ਅਦਾਲਤ ਨੇ ਕਿਹਾ ਕਿ ਤੁਸੀਂ ਕਿਉਂ ਇੰਨਾ ਪਰੇਸ਼ਾਨ ਹੋ ਰਹੇ ਹੋ ਕਿਉਂਕਿ ਕੋਈ ਵੀ ਫਿਲਮ ਸ਼ਬਦਾਂ ਨਾਲ ਨਹੀਂ, ਕਹਾਣੀ ਨਾਲ ਚੱਲਦੀ ਹੈ। 
ਇਸ ਮਾਮਲੇ ''ਚ ਹੁਣ ਅਦਾਲਤ ਆਪਣਾ ਫੈਸਲਾ ਸੋਮਵਾਰ ਨੂੰ ਸੁਣਾਏਗੀ। ਜ਼ਿਕਰਯੋਗ ਹੈ ਕਿ ਸੈਂਸਰ ਬੋਰਡ ਦੇ ਚੀਫ ਪਹਿਲਾਜ ਨਿਹਲਾਨੀ ਨੇ ਇਸ ਫਿਲਮ ਦੀ ਸ਼ੁਰੂਆਤ ''ਚ 94 ਕੱਟ ਲਾਉਣ ਲਈ ਕਿਹਾ ਸੀ, ਜਿਸ ਦੇ ਖਿਲਾਫ ਫਿਲਮ ਮੇਕਰ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਅਦਾਲਤ ਨੇ ਫਿਲਮ ਮੇਕਰ ਦੀ ਅਪੀਲ ਤੋਂ ਬਾਅਦ ਬੋਰਡ ਨੂੰ ਇਸ ਦਾ ਕਾਰਨ ਦੱਸਣ ਲਈ ਕਿਹਾ ਹੈ।

Babita Marhas

News Editor

Related News