ਟਾਈਪਿੰਗ ਮੁਕਾਬਲੇ ''ਚ 9 ਸਕੂਲਾਂ ਦੇ ਜੇਤੂ ਵਿਦਿਆਰਥੀਆਂ ਨੇ ਲਿਆ ਹਿੱਸਾ
Saturday, Jul 22, 2017 - 07:35 AM (IST)
ਫ਼ਰੀਦਕੋਟ (ਜੱਸੀ) - ਡਿਪਟੀ ਡਾਇਰੈਕਟਰ ਸ਼ਰੂਤੀ ਸ਼ੁਕਲਾ ਦੇ ਨਿਰਦੇਸ਼ਾਂ ਹੇਠ ਬਲਜੀਤ ਕੌਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਤੇ ਪਿੰ੍ਰਸੀਪਲ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਟਾਈਪਿੰਗ ਸਪੀਡ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਸਕੂਲ ਪੱਧਰ 'ਤੇ ਜੇਤੂ ਰਹੇ ਵਿਦਿਆਰਥੀਆਂ ਦੇ ਦੂਜੇ ਪੜਾਅ ਦੇ ਕਲੱਸਟਰ ਪੱਧਰੀ ਟਾਈਪਿੰਗ ਮੁਕਾਬਲੇ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਦੀ ਸਮੁੱਚੀ ਦੇਖ-ਰੇਖ ਕਲੱਸਟਰ ਗਾਈਡੈਂਸ ਰਿਸੋਰਸ ਪਰਸਨ ਮਨਿੰਦਰ ਕੌਰ ਲੈਕਚਰਾਰ ਫ਼ਿਜ਼ੀਕਸ/ਪ੍ਰਸਿੱਧ ਲੇਖਿਕਾ ਨੇ ਕੀਤੀ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਟਾਈਪਿੰਗ ਦੀ ਮਹੱਤਤਾ ਦੱਸ ਕੇ ਟਾਈਪਿੰਗ ਸਿੱਖਣ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਟਾਈਪਿੰਗ ਸਿੱਖਣ ਤੋਂ ਬਾਅਦ ਕਿਹੜੇ-ਕਿਹੜੇ ਖੇਤਰਾਂ 'ਚ ਕਰੀਅਰ ਬਣਾਇਆ ਜਾ ਸਕਦਾ ਹੈ। ਇਸ ਮੁਕਾਬਲੇ 'ਚ 9 ਸਕੂਲਾਂ ਦੇ 54 ਵਿਦਿਆਰਥੀਆਂ ਨੇ ਭਾਗ ਲਿਆ। ਅੱਜ ਕਰਵਾਏ ਅੰਗਰੇਜ਼ੀ ਟਾਈਪਿੰਗ ਟੈਸਟ 'ਚ ਸਮਰ ਤੇ ਸ਼ਿਵਾਲੀ ਸਰਕਾਰੀ ਕੰਨਿਆ ਸੀ. ਸੈ. ਸਕੂਲ ਫਰੀਦਕੋਟ ਨੇ ਕ੍ਰਮਵਾਰ ਪਹਿਲਾ, ਦੂਜਾ ਰਾਜਵੀਰ ਕੌਰ ਸਰਕਾਰੀ ਕੰਨਿਆ ਸੀ. ਸੈ. ਸਕੂਲ ਕੋਟਕਪੂਰਾ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਪੰਜਾਬੀ ਟਾਈਪਿੰਗ ਟੈਸਟ 'ਚ ਸੋਨਿਕਾ ਸਰਕਾਰੀ ਕੰਨਿਆ ਸੀ. ਸੈ. ਸਕੂਲ ਕੋਟਕਪੂਰਾ ਨੇ ਪਹਿਲਾ, ਤਰਨਵੀਰਪ੍ਰੀਤ ਕੌਰ ਸਰਕਾਰੀ ਕੰਨਿਆ ਸੀ. ਸੈ. ਸਕੂਲ ਫ਼ਰੀਦਕੋਟ ਨੇ ਦੂਜਾ ਤੇ ਹਰਜੋਤ ਸਿੰਘ ਸਰਕਾਰੀ ਬਲਬੀਰ ਸੀ. ਸੈ. ਸਕੂਲ ਫ਼ਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਜਜਮੈਂਟ ਕਰੀਅਰ ਅਧਿਆਪਕ ਕੰਵਰਦੀਪ ਕੌਰ, ਨਵਜੋਤ ਕੌਰ ਤੇ ਕੰਪਿਊਟਰ ਅਧਿਆਪਕਾ ਸਿਮਰ ਨੇ ਕੀਤੀ। ਮੁਕਾਬਲੇ ਕਰਵਾਉਣ ਲਈ ਵੱਖ-ਵੱਖ ਸਕੂਲਾਂ ਦੇ ਕਰੀਅਰ ਅÎਧਿਆਪਕ ਜਸਬੀਰ ਸਿੰਘ, ਹਰਪ੍ਰੀਤ ਕੌਰ, ਜਤਿੰਦਰ ਕੌਰ, ਤੇਜਿੰਦਰ ਕੌਰ, ਪ੍ਰਿਤਪਾਲ ਕੌਰ, ਅਸ਼ੋਕ ਕੁਮਾਰ, ਪਰਮਜੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਸਮੇਂ ਕਲੱਸਟਰ ਗਾਈਡੈਂਸ ਰਿਸੋਰਸ ਪਰਸਨ ਮਨਿੰਦਰ ਕੌਰ ਨੇ ਦੱਸਿਆ ਕਿ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਕਲੱਸਟਰ ਪੱਧਰ 'ਤੇ ਜੇਤੂ ਰਹੇ ਵਿਦਿਆਰਥੀਆਂ ਦਾ ਜ਼ਿਲਾ ਪੱਧਰੀ ਮੁਕਾਬਲਾ 26 ਜੁਲਾਈ ਨੂੰ ਡਾ. ਮਹਿੰਦਰ ਸਿੰਘ ਬਰਾੜ ਸਰਕਾਰੀ ਕੰਨਿਆ ਸੀ. ਸੈ. ਸਕੂਲ ਫ਼ਰੀਦਕੋਟ ਵਿਖੇ ਕਰਵਾਇਆ ਜਾਵੇਗਾ। ਇਸ ਦੌਰਾਨ ਜੇਤੂ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ।
