ਟਿੱਪਰ ਨੇ ਸਾਈਕਲ ਚਾਲਕ ਬਜ਼ੁਰਗ ਨੂੰ ਕੁਚਲਿਆ

Tuesday, Aug 15, 2017 - 12:12 AM (IST)

ਟਿੱਪਰ ਨੇ ਸਾਈਕਲ ਚਾਲਕ ਬਜ਼ੁਰਗ ਨੂੰ ਕੁਚਲਿਆ

ਗੁਰਦਾਸਪੁਰ,  (ਵਿਨੋਦ, ਦੀਪਕ)-  ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਅਧੀਨ ਪੈਂਦੇ ਕਸਬਾ ਪੁਲ ਤਿੱਬੜੀ ਵਿਖੇ ਰੇਤਾ ਦੇ ਭਰੇ ਟਿੱਪਰ ਨੇ ਇਕ ਸਾਈਕਲ ਚਾਲਕ ਬਜ਼ੁਰਗ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਦੀ ਮੌਕੇ 'ਤੇ ਮੌਤ ਹੋ ਗਈ।ਜਾਣਕਾਰੀ ਅਨੁਸਾਰ ਅਮਰ ਸਿੰਘ ਨਾਗੀ (77) ਪੁੱਤਰ ਕਰਮ ਸਿੰਘ ਨਾਗੀ ਵਾਸੀ ਪੁਲ ਤਿੱਬੜੀ ਜੋ ਆਪਣੇ ਸਾਈਕਲ 'ਤੇ ਨਵਾਂ ਸ਼ਾਲਾ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਭਾਰਤੀ ਸਟੇਟ ਬੈਂਕ ਨੇੜੇ ਪੁੱਜਾ ਤਾਂ ਗੁਰਦਾਸਪੁਰ ਵੱਲੋਂ ਆਉਂਦੇ ਰੇਤਾ ਨਾਲ ਭਰੇ ਟਿੱਪਰ ਨੇ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਦੇ ਕਈ ਅੰਗ ਸਰੀਰ ਤੋਂ ਵੱਖਰੇ ਹੋ ਗਏ। ਸ਼ਾਲਾ ਪੁਲਸ ਦੇ ਏ. ਐੱਸ. ਆਈ. ਗੁਰਨਾਮ ਸਿੰਘ ਨੇ ਟਿੱਪਰ ਡਰਾਈਵਰ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ। ਡਰਾਈਵਰ ਦੀ ਪਛਾਣ ਮੇਜ਼ਰ ਸਿੰਘ ਪੁੱਤਰ ਗੁਰਦੀਪ ਸਿੰਘ ਰੰਗੜ ਪਿੰਡੀ ਥਾਣਾ ਬਹਿਰਾਮਪੁਰ ਵਜੋਂ ਹੋਈ ਹੈ। ਮ੍ਰਿਤਕ ਅਮਰ ਸਿੰਘ ਨਾਗੀ ਦੀ ਲਾਸ਼ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਸ਼ਾਲਾ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।


Related News