ਮੋਬਾਈਲ ਖੋਹ ਕੇ ਭੱਜੇ 2 ਨੌਜਵਾਨਾਂ ਚੋਂ ਇੱਕ ਚੜਿਆ ਲੋਕਾਂ ਦੇ ਹੱਥੇ, ਕੁੱਟ-ਕੁੱਟ ਕੀਤਾ ਅੱਧਮਰਿਆ

Monday, Apr 12, 2021 - 11:27 PM (IST)

ਮੋਬਾਈਲ ਖੋਹ ਕੇ ਭੱਜੇ 2 ਨੌਜਵਾਨਾਂ ਚੋਂ ਇੱਕ ਚੜਿਆ ਲੋਕਾਂ ਦੇ ਹੱਥੇ, ਕੁੱਟ-ਕੁੱਟ ਕੀਤਾ ਅੱਧਮਰਿਆ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)- ਸੜਕ 'ਤੇ ਜਾ ਰਹੀਆਂ ਦੋ ਔਰਤਾਂ ਦਾ ਮੋਬਾਈਲ ਖੋਹ ਕੇ ਭੱਜੇ ਦੋ ਨੌਜਵਾਨਾਂ ਚੋਂ ਇਕ ਨੂੰ ਪਿੱਛਾ ਕਰਕੇ ਲੋਕਾਂ ਨੇ ਕਾਬੂ ਕਰ ਲਿਆ ਅਤੇ ਕੁੱਟ-ਕੁੱਟ ਉਸਦਾ ਬੁਰਾ ਹਾਲ ਕਰ ਫਿਰ ਪੁਲਸ ਹਵਾਲੇ ਕਰ ਦਿੱਤਾ।  ਸ਼ਹਿਰ 'ਚ ਆਏ ਦਿਨ ਹੋ ਰਹੀਆਂ ਮੋਬਾਈਲ ਖੋਹਾਂ ਤੋਂ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਕਿੰਨੇ ਕੁ ਪ੍ਰੇਸ਼ਾਨ ਹਨ ਇਸ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਤੋਂ ਲਗਾ ਸਕਦੇ ਹੋ, ਜਿਸ ਵਿਚ ਇਕ ਕਥਿਤ ਮੋਬਾਇਲ ਖੋਹ ਕੇ ਭੱਜੇ ਨੌਜਵਾਨ ਦੀ ਕੁੱਟਮਾਰ ਹੋ ਰਹੀ ਹੈ।

PunjabKesari

ਭੀੜ 'ਚ ਸ਼ਾਮਿਲ ਲੋਕਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਨੇੜੇ ਸੜਕ ਕਿਨਾਰੇ ਤੁਰੀਆਂ ਜਾ ਰਹੀਆਂ ਦੋ ਔਰਤਾਂ ਜੋ ਫੋਨ 'ਤੇ ਗਲ ਕਰ ਰਹੀਆਂ ਸਨ ਦਾ ਮੋਬਾਈਲ ਇਹ ਮੋਟਰਸਾਇਕਲ ਸਵਾਰ ਦੋ ਨੌਜਵਾਨ ਖੋਹ ਕੇ ਭੱਜੇ। ਇਹਨਾਂ ਚੋਂ ਇਕ ਫਰਾਰ ਹੋ ਗਿਆ ਅਤੇ ਦੂਜਾ ਸ਼ੇਰ ਸਿੰਘ ਚੌਂਕ ਨੇੜੇ ਪਿੱਛਾ ਕਰ ਰਹੇ ਲੋਕਾਂ ਨੇ ਕਾਬੂ ਕਰ ਲਿਆ। ਇਨ੍ਹੇ ਵਿਚ ਉਹ ਔਰਤਾਂ ਵੀ ਪਹੁੰਚ ਗਈਆਂ ਜਿਨ੍ਹਾਂ ਦਾ ਮੋਬਾਇਲ ਖੋਹਿਆ ਗਿਆ ਸੀ। ਫੇਰ ਕੀ ਲੋਕਾਂ ਨੇ ਕੁਟ-ਕੁਟ ਇਸਦਾ ਬੁਰਾ ਹਾਲ ਕਰ ਦਿੱਤਾ।

PunjabKesari

ਇਸ ਦੌਰਾਨ ਕਥਿਤ ਮੋਬਾਇਲ ਖੋਹ ਭੱਜੇ ਨੌਜਵਾਨ ਨੇ ਮੰਨਿਆ ਕਿ ਉਹ ਆਪਣੇ ਇਕ ਹੋਰ ਸਾਥੀ ਨਾਲ ਮੋਬਾਈਲ ਖੋਹ ਕਰਦਾ ਹੈ ਅਤੇ ਉਸਦਾ ਦੂਜਾ ਸਾਥੀ ਉਸਨੂੰ ਇਸ ਬਦਲੇ ਚਿੱਟਾ ਜਣੇ ਕਿ ਸਮੈਕ ਆਦਿ ਦਾ ਨਸ਼ਾ ਲਾਉਣ ਨੂੰ ਦਿੰਦਾ ਹੈ। ਹੁਣ ਇਹ ਗਲ ਅਨੇਕਾਂ ਸਵਾਲ ਪੈਦਾ ਕਰਦੀ ਹੈ ਕਿ ਆਖਰ ਸ਼ਹਿਰ ਵਿਚ ਨਸ਼ਾ ਵੀ ਸ਼ਰੇਆਮ ਵਿੱਕ ਰਿਹਾ ਹੈ। ਇਸ ਦੀ ਕਰੀਬ ਅੱਧਾ ਘੰਟਾ ਕੁਟਮਾਰ ਉਪਰੰਤ ਇਸ ਨੌਜਵਾਨ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਬਸ ਸਟੈਂਡ ਚੌਂਕੀ ਇੰਚਾਰਜ ਰਵਿੰਦਰ ਕੌਰ ਬਰਾੜ ਨੇ ਕਿਹਾ ਕਿ ਬਿਆਨਾਂ ਦੇ ਅਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Bharat Thapa

Content Editor

Related News