ਦਰਦਨਾਕ ਸੜਕ ਹਾਦਸੇ ''ਚ 2 ਨੌਜਵਾਨਾਂ ਦੀ ਮੌਤ

Saturday, Mar 13, 2021 - 09:56 PM (IST)

ਦਰਦਨਾਕ ਸੜਕ ਹਾਦਸੇ ''ਚ 2 ਨੌਜਵਾਨਾਂ ਦੀ ਮੌਤ

ਪਟਿਆਲਾ, (ਬਲਜਿੰਦਰ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਕਾਰਨ ਸ਼ੁੱਕਰਵਾਰ ਤੋਂ ਲਾਏ ਗਏ ਨਾਈਟ ਕਰਫਿਊ ਦੇ ਪਹਿਲੇ ਹੀ ਦਿਨ ਸ਼ਹਿਰ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ’ਚ ਦਰਦਨਾਕ ਹਾਦਸਾ ਵਾਪਰ ਗਿਆ।

PunjabKesari

ਜਾਣਕਾਰੀ ਮੁਤਾਬਕ 5 ਨੌਜਵਾਨ ਕਾਰ ’ਚ ਸਵਾਰ ਹੋ ਕੇ ਘੁੰਮਣ ਨਿਕਲੇ, ਜਿਨ੍ਹਾਂ ਦੀ ਕਾਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ’ਚ ਜਾ ਵੱਜੀ, ਜਿਨ੍ਹਾਂ ’ਚੋਂ 2 ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਜਗਦੇਵ ਸਿੰਘ ਜੱਗੀ ਅਤੇ ਚੇਤਨ ਸਕਸੈਨਾ ਵਜੋਂ ਹੋਈ। ਜ਼ਖ਼ਮੀਆਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਣ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਪਹੁੰਚੀ ਅਤੇ ਕਾਰ ਨੂੰ ਕਬਜ਼ੇ ’ਚ ਲੈ ਲਿਆ।

ਜਾਣਕਾਰੀ ਮੁਤਾਬਕ ਇਹ ਨੌਜਵਾਨ ਵਿਆਹ ਸਮਾਗਮ ’ਚ ਸ਼ਾਮਲ ਹੋਣ ਆਏ ਸਨ ਅਤੇ ਵਿਆਹ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਦੇ ਕੋਲ ਹੀ ਹੋ ਰਿਹਾ ਸੀ। ਸਮਾਗਮ ਤੋਂ ਬਾਅਦ ਇਹ ਘੁੰਮਣ ਲਈ ਬਾਹਰ ਨਿਕਲੇ ਸਨ ਅਤੇ ਜਿਉਂ ਸੇਵਾ ਸਿੰਘ ਠੀਕਰੀਵਾਲਾ ਚੌਕ ਕੋਲ ਪਹੁੰਚੇ ਤਾਂ ਕਾਰ ਸਿੱਧੀ ਚੌਕ ’ਚ ਵੱਜ ਗਈ।


author

Bharat Thapa

Content Editor

Related News