ਖਰੀਦਦਾਰੀ ਦੀ ਆੜ ’ਚ ਕੱਪੜੇ ਚੋਰੀ ਕਰਨ ਆੲੀਆਂ 2 ਅੌਰਤਾਂ ਕਾਬੂ

Thursday, Jun 28, 2018 - 04:04 AM (IST)

ਖਰੀਦਦਾਰੀ ਦੀ ਆੜ ’ਚ ਕੱਪੜੇ ਚੋਰੀ ਕਰਨ ਆੲੀਆਂ 2 ਅੌਰਤਾਂ ਕਾਬੂ

ਦਸੂਹਾ, (ਝਾਵਰ)- ਸਥਾਨਕ ਵਿਜੇ ਮਾਰਕੀਟ ਸਥਿਤ 2 ਕੱਪਡ਼ਿਆਂ ਦੀਆਂ ਦੁਕਾਨਾਂ ਵਿਚੋਂ 4 ਅੌਰਤਾਂ  ਨੇ ਖਰੀਦਦਾਰੀ ਦੀ ਆਡ਼ ਵਿਚ ਕੁਝ ਕੀਮਤੀ ਕੱਪਡ਼ੇ ਅਤੇ ਰੈਡੀਮੇਡ ਕੱਪਡ਼ੇ ਚੋਰੀ ਕਰ ਲਏ। ਜਦੋਂ ਦੁਕਾਨਦਾਰਾਂ ਨੂੰ ਪਤਾ ਲੱਗਾ ਤਾਂ ਉਕਤ  ਅੌਰਤਾਂ ਵਿਚੋਂ 2 ਭੱਜਣ ’ਚ ਸਫ਼ਲ ਹੋ ਗਈਆਂ, ਜਦਕਿ 2 ਨੂੰ ਕਾਬੂ ਕਰ ਕੇ ਪੁਲਸ ਨੂੰ ਸੂਚਿਤ ਕੀਤਾ ਗਿਆ। ਐਡੀਸ਼ਨਲ ਐੱਸ. ਐੱਚ. ਓ. ਅਮਰਜੀਤ ਕੌਰ ਨੇ ਪੁਲਸ ਪਾਰਟੀ ਨਾਲ ਉਨ੍ਹਾਂ ਨੂੰ ਥਾਣੇ ਲਿਜਾ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
 


Related News