ਪਿਸਤੌਲ ਦੀ ਨੋਕ ''ਤੇ ਦੋ ਅਣਪਛਾਤੇ ਨੌਜਵਾਨਾਂ ਨੇ ਖੋਹੀ ਇਨੋਵਾ

Sunday, Aug 20, 2017 - 12:23 AM (IST)

ਪਿਸਤੌਲ ਦੀ ਨੋਕ ''ਤੇ ਦੋ ਅਣਪਛਾਤੇ ਨੌਜਵਾਨਾਂ ਨੇ ਖੋਹੀ ਇਨੋਵਾ

ਗੁਰੂਹਰ ਸਹਾਏ/ਜਲਾਲਾਬਾਦ (ਆਵਲਾ, ਸੇਤੀਆ)— ਸ਼ਨੀਵਾਰ ਦੇਰ ਸ਼ਾਮ ਜਲਾਲਾਬਾਦ ਸਥਿਤ ਐਵਰਗ੍ਰੀਨ ਹੋਟਲ 'ਚ ਵੱਖ-ਵੱਖ ਸ਼ਹਿਰਾਂ ਦੇ ਡਾਕਟਰਾਂ ਦੀ ਮੀਟਿੰਗ 8.30 ਵਜੇ ਸੀ। ਡਾਕਟਰ ਸ਼ਾਮ ਸੁੰਦਰ ਗੁਰੂਹਰਸਹਾਏ ਤੋਂ ਮੀਟਿੰਗ 'ਚ ਸ਼ਾਮਲ ਹੋਣ ਲਈ ਆਪਣੀ ਇਨੋਵਾ ਕਾਰ 'ਚ ਜਲਾਲਾਬਾਦ ਗਏ ਸਨ। 
ਜਾਣਕਾਰੀ ਅਨੁਸਾਰ ਡਾ. ਸ਼ਾਮ ਸੁੰਦਰ ਦੀ ਕਾਰ ਦਾ ਡਰਾਈਵਰ ਹੋਟਲ ਦੇ ਬਾਹਰ ਕਾਰ ਦੇ ਕੋਲ ਖੜ੍ਹਾ ਸੀ। ਇਸ ਦੌਰਾਨ 2 ਅਣਪਛਾਤੇ ਨੌਜਵਾਨ ਉਥੇ ਆਏ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਨੇ 2 ਰਾਉਂਦ ਫਾਇਰ ਕਰ ਦਿੱਤੇ। ਮੁਲਜ਼ਮਾਂ ਨੇ ਕਾਰ ਦੇ ਡਰਾਈਵਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਕੋਲੋਂ ਕਾਰ ਦੀ ਚਾਬੀ ਖੋਹ ਲਈ ਅਤੇ ਕਾਰ ਲੈ ਕੇ ਫਰਾਰ ਹੋ ਗਏ। ਵਾਰਦਾਤ ਰਾਤ 10.30 ਤੋਂ 11 ਵਜੇ ਦਰਮਿਆਨ ਹੋਈ। ਘਟਨਾ ਦੀ ਸੂਚਨਾ ਜਲਾਲਾਬਾਦ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News